ਜਲੰਧਰ (ਕਸ਼ਿਸ਼)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਜਲੰਧਰ ਵਿਚ 11 ਤੋਂ 13 ਫਰਵਰੀ ਤੱਕ ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ਨਕੋਦਰ ਰੋਡ ਜਲੰਧਰ ਵਿਖੇ ਵਿਸ਼ਾਲ ਸਾਲਾਨਾ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਸਬੰਧੀ 11 ਫਰਵਰੀ ਨੂੰ ਜਲੰਧਰ ਸ਼ਹਿਰ ’ਚ ਵਿਸ਼ਾਲ ਸ਼ੋਭਾ ਯਾਤਰਾ ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ਤੋਂ ਸ਼ੁਰੂ ਹੋ ਕੇ ਵਾਇਆ ਗੁਰੂ ਰਵਿਦਾਸ ਚੌਕ, ਨਕੋਦਰ ਚੌਕ, ਜੋਤੀ ਚੌਕ, ਸ਼੍ਰੀ ਰਾਮ ਚੌਕ, ਮਿਲਾਪ ਚੌਕ, ਸ਼ਹੀਦ ਭਗਤ ਸਿੰਘ ਚੌਕ, ਅੱਡਾ ਹੁਸ਼ਿਆਰਪੁਰ, ਮਾਈ ਹੀਰਾ ਗੇਟ, ਪਟੇਲ ਚੌਕ, ਸਬਜ਼ੀ ਮੰਡੀ ਚੌਕ, ਬਸਤੀ ਅੱਡਾ ਚੌਕ, ਜੋਤੀ ਚੌਕ, ਨਕੋਦਰ ਚੌਕ, ਸ੍ਰੀ ਗੁਰੂ ਰਵਿਦਾਸ ਚੌਕ ਰਾਹੀ ਹੁੰਦੀ ਹੋਈ ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ਜਲੰਧਰ ਵਿਖੇ ਸਮਾਪਤ ਹੋਵੇਗੀ।
ਸ਼ਰਧਾਲੂਆਂ ਦੀ ਸੁਰੱਖਿਆ ਤੇ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਕਮਿਸ਼ਨਰੇਟ ਜਲੰਧਰ ਵਲੋਂ ਟ੍ਰੈਫਿਕ ਡਾਇਵਰਜ਼ਨਾਂ ਤੇ ਵਾਹਨਾਂ ਦੀ ਪਾਰਕਿੰਗ ਲਈ ਸਥਾਨ ਨਿਰਧਾਰਿਤ ਕੀਤੇ ਗਏ ਹਨ ਤਾਂ ਜੋ ਇਸ ਦੌਰਾਨ ਆਵਾਜਾਈ ਨੂੰ ਨਿਰਵਿਘਨ ਅਤੇ ਸੁਚਾਰੂ ਤਰੀਕੇ ਨਾਲ ਬਹਾਲ ਰੱਖਿਆ ਜਾ ਸਕੇ।
![PunjabKesari](https://static.jagbani.com/multimedia/02_31_396479063routej-ll.jpg)
ਉਥੇ ਹੀ ਪ੍ਰਤਾਪਪੁਰਾ ਮੋੜ, ਵਡਾਲਾ ਚੌਕ, ਗੁਰੂ ਰਵਿਦਾਸ ਚੌਕ, ਨੇੜੇ ਘਈ ਹਸਪਤਾਲ, ਤਿਲਕ ਨਗਰ ਰੋਡ ਨੇੜੇ ਵਡਾਲਾ ਪਿੰਡ ਬਾਗ, ਬੂਟਾ ਪਿੰਡ ਮੋੜ ਨੇੜੇ ਚਾਰਾ ਮੰਡੀ, ਮੈਨਬ੍ਰੋ ਚੌਕ, ਮੋੜ ਬਾਵਾ ਸੂਜ਼ ਫੈਕਟਰੀ, ਮਾਤਾ ਰਾਣੀ ਚੌਕ, ਬਬਰੀਕ ਚੌਕ, ਡਾਕਟਰ ਅੰਬੇਡਕਰ ਭਵਨ ਮੋੜ, ਨਕੋਦਰ ਰੋਡ, ਟੀ-ਪੁਆਇੰਟ ਖਾਲਸਾ ਸਕੂਲ ਨਕੋਦਰ ਰੋਡ, ਗੁਰੂ ਅਮਰਦਾਸ ਚੌਕ, ਸਮਰਾ ਚੌਕ, ਅਰਬਨ ਅਸਟੇਟ ਫੇਜ਼-2 ਟ੍ਰੈਫਿਕ ਸਿਗਨਲ ਲਾਇਟਾਂ ਦਾ ਰੂਟ ਡਾਇਵਰਟ ਕੀਤਾ ਗਿਆ ਹੈ।
ਮੇਲੇ ਦੀ ਸਮਾਪਤੀ ਤੱਕ ਜਲੰਧਰ ਸ਼ਹਿਰ ਤੋਂ ਨਕੋਦਰ-ਸ਼ਾਹਕੋਟ ਨੂੰ ਆਉਣ-ਜਾਣ ਵਾਲੇ ਸਾਰੇ ਵਾਹਨ ਸਤਲੁਜ ਚੌਕ-ਸਮਰਾ ਚੌਕ-ਕੂਲ ਰੋਡ, ਸੀ.ਟੀ. ਇੰਸਟੀਚਿਊਟ ਵਾਇਆ ਪ੍ਰਤਾਪਪੁਰ-ਨਕੋਦਰ ਰੂਟ ਦਾ ਇਸਤੇਮਾਲ ਕਰਨਗੇ। ਗੁਰੂ ਰਵਿਦਾਸ ਚੌਕ-ਨਕੋਦਰ ਚੌਕ ਰੋਡ ਹਰ ਪ੍ਰਕਾਰ ਦੇ ਵਾਹਨਾਂ ਦੀ ਅਵਾਜਾਈ ਲਈ ਮੁੰਕਮਲ ਤੌਰ ’ਤੇ ਬੰਦ ਰਹੇਗਾ।
ਇਹ ਵੀ ਪੜ੍ਹੋ- ਅੱਜ ਜਲੰਧਰ 'ਚ ਛੁੱਟੀ ਤੇ ਇਨ੍ਹਾਂ ਜ਼ਿਲ੍ਹਿਆਂ 'ਚ ਰਹੇਗਾ Half Day, ਮੀਟ-ਸ਼ਰਾਬ ਦੀਆਂ ਦੁਕਾਨਾਂ ਵੀ ਰਹਿਣਗੀਆਂ ਬੰਦ
ਕਮਿਸ਼ਨਰੇਟ ਪੁਲਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਦਿਨਾਂ ਵਿਚ ਡਾਇਵਰਟ ਰੂਟਾਂ ਦਾ ਇਸਤੇਮਾਲ ਕਰਨ ਤਾਂ ਜੋ ਟ੍ਰੈਫਿਕ ਜਾਮ ਤੋਂ ਬਚਿਆ ਜਾ ਸਕੇ। ਇਸ ਸਬੰਧੀ ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ ਈ.ਆਰ.ਐੱਸ. ਹੈਲਪਲਾਇਨ ਨੰਬਰ 0181-2227296 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਸ਼ਾਸਨ ਨੇ ਟ੍ਰੈਫਿਕ ਕੰਟਰੋਲ, ਮੈਡੀਕਲ ਸਹਾਇਤਾ ਅਤੇ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਹਨ। ਸ਼ੋਭਾ ਯਾਤਰਾ ਦੌਰਾਨ ਪੁਲਸ ਕਰਮਚਾਰੀਆਂ ਦੀ ਵਾਧੂ ਤਾਇਨਾਤੀ ਕੀਤੀ ਜਾਵੇਗੀ ਤਾਂ ਕਿ ਕਿਸੇ ਵੀ ਪ੍ਰਕਾਰ ਦੀ ਅਸੁਵਿਧਾ ਨਾ ਹੋਵੇ।
ਸ਼ਰਧਾਲੂਆਂ ਦੀ ਸਹੂਲਤ ਲਈ ਪ੍ਰਸ਼ਾਸਨ ਨੇ ਵੱਖ-ਵੱਖ ਪਾਰਕਿੰਗ ਥਾਵਾਂ ਚਾਰਾ ਮੰਡੀ, ਨੋਕਦਰ ਰੋਡ, ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰ ਸਕੂਲ, ਮਾਤਾ ਰਾਣੀ ਚੌਕ (ਮਾਡਲ ਹਾਊਸ ਸਾਈਡ), ਮੈਨਬ੍ਰੋ ਚੌਕ ਤੋਂ ਬੀ.ਐੱਸ.ਐੱਨ.ਐੱਲ. ਐਕਸਚੇਂਜ ਤੱਕ ਨੂੰ ਨਿਰਧਾਰਿਤ ਕੀਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੱਜ ਜਲੰਧਰ 'ਚ ਛੁੱਟੀ ਤੇ ਇਨ੍ਹਾਂ ਜ਼ਿਲ੍ਹਿਆਂ 'ਚ ਰਹੇਗਾ Half Day, ਮੀਟ-ਸ਼ਰਾਬ ਦੀਆਂ ਦੁਕਾਨਾਂ ਵੀ ਰਹਿਣਗੀਆਂ ਬੰਦ
NEXT STORY