ਪਟਿਆਲਾ (ਰਾਹੁਲ ਖੁਰਾਣਾ) —ਪੰਜਾਬ 'ਚ ਦਿਨੋਂ ਦਿਨ ਸੜਕ ਹਾਦਸਿਆਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਤੇ ਹਾਦਸਿਆਂ 'ਚ ਰੋਜ਼ ਕਈ ਕੀਮਤੀ ਜਾਨਾਂ ਮੌਤ ਦੇ ਮੂੰਹ 'ਚ ਚਲੀਆਂ ਜਾਂਦੀਆਂ ਹਨ। ਅਜਿਹਾ ਹੀ ਇਕ ਮਾਮਲਾ ਰਿਆਸਤੀ ਸ਼ਹਿਰ ਨਾਭਾ ਦੇ ਬੋੜਾ ਗੇਟ ਨੇੜੇ ਆਧਰਾਂ ਬੈਂਕ 'ਚ ਤਾਇਨਾਤ ਸਕਿਊਰਿਟੀ ਗਾਰਡ ਬਲਜੀਤ ਸਿੰਘ ਨਾਲ ਵੀ ਵਾਪਰਿਆ। ਜਾਣਕਾਰੀ ਮੁਤਾਬਕ ਡਿਊਟੀ ਖਤਮ ਹੋਣ ਤੋਂ ਬਾਅਦ ਉਹ ਮੋਟਰਸਾਇਕਲ 'ਤੇ ਬੈਂਕ ਤੋਂ ਬਾਹਰ ਸੜਕ 'ਤੇ ਆਇਆ ਸੀ ਕਿ ਅਚਾਨਕ ਤੇਜ਼ ਰਫਤਾਰ ਟਰੱਕ ਦੀ ਚਪੇਟ 'ਚ ਆਉਣ ਨਾਲ ਉਸ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਮ੍ਰਿਤਕ ਦੀ ਬੈਂਕ ਦੇ ਬਿਲਕੁਲ ਬਾਹਰ ਹੀ ਹੋਇਆ ਤੇ ਬੈਂਕ ਦੇ ਬਾਹਰ ਲੱਗੇ ਸੀ. ਸੀ. ਟੀ.ਵੀ. ਕੈਪਮੇ 'ਚ ਇਹ ਸਾਰੀ ਘਟਨਾ ਕੈਦ ਹੋ ਗਈ। ਬਲਜੀਤ ਸਿੰਘ ਨੂੰ ਲੋਕਾਂ ਵਲੋਂ ਘਟਨਾ ਤੋਂ ਬਾਅਦ ਹਸਪਤਾਲ ਲਿਆਂਦਾ ਗਿਆ, ਜਿਥੇ ਜ਼ਖਮਾ ਦੀ ਤਾਬ ਨਾ ਝਲਦੇ ਹੋਏ ਉਸ ਦੀ ਰਾਹ 'ਚ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਸਥਾਨਕ ਪੁਲਸ ਨੇ ਡਰਾਈਵਰ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕ੍ਰਿਕਟਰ ਯੁਵਰਾਜ ਦੇ ਪਰਿਵਾਰ ਨੂੰ ਹਾਈਕੋਰਟ ਦਾ ਝਟਕਾ, ਜਾਣੋ ਕੀ ਹੈ ਪੂਰਾ ਮਾਮਲਾ
NEXT STORY