ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸੋਮਵਾਰ ਨੂੰ ਸੜਕ ਪਾਰ ਕਰਦੇ ਸਮੇਂ ਇਕ ਤੇਜ਼ ਰਫ਼ਤਾਰ ਕਾਰ ਦੀ ਟੱਕਰ ਕਾਰਨ ਐੱਮ.ਬੀ.ਬੀ.ਐੱਸ. ਦੇ ਦੂਜੇ ਸਾਲ ਦੀ ਇਕ ਵਿਦਿਆਰਥਣ ਦੀ ਮੌਤ ਹੋ ਗਈ, ਜਦਕਿ ਉਸ ਦੇ ਪਿਤਾ ਜ਼ਖਮੀ ਹੋ ਗਏ।
ਪੁਲਸ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 7 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਮਹਿਬੂਬਨਗਰ ਜ਼ਿਲ੍ਹੇ ਦੇ ਇਕ ਮੈਡੀਕਲ ਕਾਲਜ ’ਚ ਪੜ੍ਹਦੀ 19 ਸਾਲਾ ਕੁੜੀ ਆਪਣੇ ਪਿਤਾ ਨਾਲ ਕਾਲਜ ਜਾਣ ਵਾਲੀ ਬੱਸ ’ਚ ਚੜ੍ਹਨ ਲਈ ਹਯਾਤਨਗਰ ’ਚ ਸੜਕ ਪਾਰ ਕਰ ਰਹੀ ਸੀ।
ਦੋਹਾਂ ਨੂੰ ਇਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਡਰਾਈਵਰ ਕਾਰ ਸਮੇਤ ਫਰਾਰ ਹੋ ਗਿਆ। ਵਿਦਿਆਰਥਣ ਦੇ ਸਿਰ ’ਚ ਗੰਭੀਰ ਸੱਟਾਂ ਲੱਗੀਆਂ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਖਮੀ ਪਿਤਾ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
'ਕਿਸੇ ਵੀ ਸਰਕਾਰ ਲਈ 9-10 ਮਹੀਨਿਆਂ 'ਚ...', ਮੰਤਰੀ ਸਿਰਸਾ ਨੇ ਦਿੱਲੀ 'ਚ ਪ੍ਰਦੂਸ਼ਣ ਲਈ ਮੰਗੀ ਮੁਆਫ਼ੀ
NEXT STORY