ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਆਏ ਦਿਨ ਅਮਰੀਕਾ ’ਚੋਂ ਪੰਜਾਬੀ ਭਾਈਚਾਰੇ ਲਈ ਮੰਦਭਾਗੀਆਂ ਖ਼ਬਰਾਂ ਆ ਰਹੀਆ ਹਨ। ਅਜੇ ਟਰੱਕ ਡਰਾਈਵਰ ਪਰਮਜੀਤ ਦੀ ਐਕਸੀਡੈਂਟ ’ਚ ਹੋਈ ਮੌਤ ਦੀ ਸਿਆਹੀ ਨਹੀਂ ਸੀ ਸੁੱਕੀ ਕਿ ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਬਚਿੱਤਰ ਸਿੰਘ ਦੀ ਭੇਦਭਰੀ ਹਾਲਾਤ ’ਚ ਹੋਈ ਮੌਤ ਨੇ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਅੰਦਰ ਸਨਸਨੀ ਫੈਲਾ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਸਵ. ਬਚਿੱਤਰ ਸਿੰਘ (23) ਤਿੰਨ ਕੁ ਸਾਲ ਪਹਿਲਾਂ ਅਮਰੀਕਾ ਆਇਆ ਸੀ ਤੇ ਬਹੁਤ ਸਾਊ ਸੁਭਾਅ ਦਾ ਗੱਭਰੂ ਸੀ।
ਇਹ ਵੀ ਪੜ੍ਹੋ : ਇੰਸਟਾਗ੍ਰਾਮ ’ਤੇ Live ਹੋ ਕੇ ਕੀਤਾ ਜੁੜਵਾ ਭੈਣਾਂ ਦਾ ਕਤਲ, ਦੇਖਣ ਵਾਲਿਆਂ ਦੀ ਕੰਬ ਗਈ ਰੂਹ
ਉਹ ਫਰਿਜ਼ਨੋ ਵਿਖੇ ਰਹਿ ਕੇ ਆਪਣੇ ਸੁਫ਼ਨੇ ਸਾਕਾਰ ਕਰਨ ਲਈ ਟਰੱਕ ਚਲਾ ਰਿਹਾ ਸੀ। ਕੁਝ ਦਿਨ ਪਹਿਲਾਂ ਉਹ ਟਰੱਕ ਲੈ ਕੇ ਲਾਸ ਏਂਜਲਸ ਤੋਂ ਫਰਿਜ਼ਨੋ ਸਵੇਰੇ ਪੰਜ ਕੁ ਵਜੇ ਟਰੱਕ ਯਾਰਡ ’ਚ ਪਹੁੰਚਿਆ। ਜਦੋਂ ਸ਼ਾਮ ਤੱਕ ਉਹ ਘਰ ਨਹੀਂ ਪਹੁੰਚਿਆ ਤਾਂ ਉਸ ਦੇ ਯਾਰਾਂ-ਮਿੱਤਰਾਂ ਨੇ ਫ਼ੋਨ ਐਪ ਜ਼ਰੀਏ ਉਸ ਦੀ ਲੋਕੇਸ਼ਨ ਟ੍ਰੈਕ ਕੀਤੀ। ਇਹ ਲੋਕੇਸ਼ਨ ਟਰੱਕ ਯਾਰਡ ਦੀ ਸੀ, ਜਿਥੇ ਪਹੁੰਚ ਕੇ ਉਨ੍ਹਾਂ ਟਰੱਕ ਦਾ ਸਾਈਡ ਵਾਲਾ ਸ਼ੀਸ਼ਾ ਭੰਨ ਕੇ ਟਰੱਕ ’ਚ ਪਰਨੇ ਨਾਲ ਲਟਕਦੀ ਸਵ. ਬਚਿੱਤਰ ਸਿੰਘ ਦੀ ਲਾਸ਼ ਬਰਾਮਦ ਕੀਤੀ। ਉਪਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਆਪਣੇ ਕਬਜ਼ੇ ’ਚ ਲੈ ਕੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਮੌਤ ਸਬੰਧੀ ਜਾਣਕਾਰੀ ਜਨਤਕ ਕਰੇਗੀ।
ਇਹ ਵੀ ਪੜ੍ਹੋ : ਚੀਨ ਨੇ ਦੁਨੀਆ ਦੀ ਸਭ ਤੋਂ ਤੇਜ਼ ਦੌੜਨ ਵਾਲੀ ਟ੍ਰੇਨ ਕੀਤੀ ਸ਼ੁਰੂ
ਸਵ. ਬਚਿੱਤਰ ਸਿੰਘ ਦਾ ਪਿਛਲਾ ਪਿੰਡ ਖੋਜੇਵਾਲ ਜ਼ਿਲ੍ਹਾ ਕਪੂਰਥਲਾ ’ਚ ਪੈਂਦਾ ਹੈ। ਟਰੱਕ ਯਾਰਡ ਮਾਲਕ ਨੇ ਕਿਹਾ ਕਿ ਸਵ. ਬਚਿੱਤਰ ਸਿੰਘ ਦੀ ਮੌਤ ਸਬੰਧੀ ਬਹੁਤ ਤਰ੍ਹਾਂ ਦੀਆਂ ਅਫ਼ਵਾਹਾਂ ਸੋਸ਼ਲ ਮੀਡੀਆ ’ਤੇ ਸਰਗਰਮ ਹਨ। ਉਨ੍ਹਾਂ ਕਿਹਾ ਕਿ ਸਵ. ਬਚਿੱਤਰ ਸਿੰਘ ਦੀ ਇਸ ਤਰ੍ਹਾਂ ਹੋਈ ਮੌਤ ਬਹੁਤ ਦੁਖਦਾਇਕ ਹੈ। ਸਾਨੂੰ ਆਪਣੀ ਕੋਈ ਵੀ ਰਾਏ ਰੱਖਣ ਤੋਂ ਪਹਿਲਾਂ ਪੁਲਸ ਰਿਪੋਰਟ ਦੀ ਉਡੀਕ ਕਰਨੀ ਚਾਹੀਦੀ ਹੈ। ਸਵ. ਬਚਿੱਤਰ ਸਿੰਘ ਦੀ ਮੌਤ ਦੇ ਜੋ ਵੀ ਕਾਰਨ ਹੋਣਗੇ, ਪੁਲਸ ਦੁੱਧੋਂ ਪਾਣੀ ਛਾਣ ਦੇਵੇਗੀ। ਉਨ੍ਹਾਂ ਕਿਹਾ ਕਿ ਇਹ ਅਮਰੀਕੀ ਪੁਲਸ ਦੀ ਜਾਂਚ ਹੈ, ਜਿਸ ’ਤੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ।
ਥੋੜ੍ਹੀ ਜਿਹੀ ਬਾਰਸ਼ ਨੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਖੋਲ੍ਹੀ ਪੋਲ, ਤਰਪਾਲਾਂ ਪਾ ਕਰਨਾ ਪਿਆ ਸਸਕਾਰ
NEXT STORY