ਖੰਨਾ (ਭਾਰਦਵਾਜ)-ਖੰਨਾ ਵਿਖੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ਉਪਰ ਦਰਦਨਾਕ ਸੜਕ ਹਾਦਸੇ ’ਚ ਇਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋਣ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਸ ਦਰਦਨਾਕ ਹਾਦਸੇ ’ਚ ਇਕ ਔਰਤ ਅਤੇ ਉਸ ਦੇ ਦੋ ਜੁੜਵਾਂ ਬੱਚਿਆਂ ਦੀ ਮੌਤ ਹੋ ਗਈ। ਇਸ ਹਾਦਸੇ ’ਚ ਮ੍ਰਿਤਕਾ ਦਾ ਪਤੀ ਅਤੇ ਸੱਸ ਗੰਭੀਰ ਜ਼ਖ਼ਮੀ ਹੋ ਗਏ ਹਨ। ਮ੍ਰਿਤਕਾ ਦੀ ਸ਼ਨਾਖ਼ਤ ਖੰਨਾ ਦੇ ਪਿੰਡ ਨਸਰਾਲੀ ਦੀ ਰਹਿਣ ਵਾਲੀ ਨਵਪ੍ਰੀਤ ਕੌਰ (30) ਵਜੋਂ ਹੋਈ ਹੈ। ਉਸ ਦਾ ਪਤੀ ਗੁਰਿੰਦਰ ਸਿੰਘ ਜ਼ਖ਼ਮੀ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਡਾ. ਵਿਜੇ ਸਿੰਗਲਾ ਤੇ OSD ਅਦਾਲਤ ’ਚ ਪੇਸ਼, 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜੇ
ਜਾਣਕਾਰੀ ਅਨੁਸਾਰ ਗੁਰਿੰਦਰ ਸਿੰਘ ਕਾਰ ’ਚ ਪਰਿਵਾਰ ਸਮੇਤ ਫ਼ਤਿਹਗੜ੍ਹ ਸਾਹਿਬ ਮੱਥਾ ਟੇਕਣ ਮਗਰੋਂ ਵਾਪਸ ਆਪਣੇ ਪਿੰਡ ਨਸਰਾਲੀ ਆ ਰਹੇ ਸਨ, ਜਦੋਂ ਉਹ ਖੰਨਾ ਦੇ ਪਿੰਡ ਬੁੱਲੇਪੁਰ ਕੋਲ ਪੁੱਜੇ ਤਾਂ ਇਥੇ ਪੁਲਸ ਨਾਕੇ ਵਾਲੀ ਥਾਂ ਉਪਰ ਪਹਿਲਾਂ ਤੋਂ ਹੀ ਹਾਦਸਾਗ੍ਰਸਤ ਇਕ ਗੱਡੀ ਖੜ੍ਹੀ ਸੀ। ਇਸੇ ਦੌਰਾਨ ਤੇਜ਼ ਰਫ਼ਤਾਰ ਟਰਾਲਾ ਕੰਟੇਨਰ ਲੈ ਕੇ ਜਾ ਰਹੇ ਚਾਲਕ ਨੇ ਇਕਦਮ ਬ੍ਰੇਕ ਮਾਰੀ, ਜਿਸ ਨਾਲ ਕੰਟੇਨਰ ਟਰਾਲੇ ਦਾ ਕੈਬਿਨ ਤੋੜ ਕੇ ਅੱਗੇ ਜਾ ਰਹੀ ਕਾਰ ਉਪਰ ਡਿੱਗ ਗਿਆ। ਇਸ ਹਾਦਸੇ ’ਚ ਕਾਰ ਪੂਰੀ ਤਰ੍ਹਾਂ ਨਾਲ ਪਿਸ ਗਈ। ਕਾਰ ਦੀ ਪਿਛਲੀ ਸੀਟ ਉਪਰ ਬੈਠੀ ਨਵਪ੍ਰੀਤ ਕੌਰ ਅਤੇ ਉਸ ਦੇ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਕਾਰ ਚਲਾ ਰਿਹਾ ਗੁਰਿੰਦਰ ਅਤੇ ਉਸ ਦੀ ਨਾਲ ਦੀ ਸੀਟ ਉਪਰ ਬੈਠੀ ਗੁਰਿੰਦਰ ਦੀ ਮਾਂ ਜ਼ਖ਼ਮੀ ਹੋ ਗਏ। ਰਾਹਗੀਰਾਂ ਨੇ ਇਸ ਹਾਦਸੇ ਲਈ ਪੁਲਸ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ।
ਇਹ ਵੀ ਪੜ੍ਹੋ : 24 ਘੰਟਿਆਂ ’ਚ ਸੁਲਝੀ ਬਜ਼ੁਰਗ ਜੋੜੇ ਦੇ ਕਤਲ ਦੀ ਗੁੱਥੀ, ਪੁੱਤ ਨੇ ਹੀ ਮਰਵਾਏ ਸੀ ਮਾਪੇ
ਸੀਚੇਵਾਲ ਪਹੁੰਚੇ CM ਮਾਨ, ਪਾਣੀ ਤੇ ਵਾਤਾਵਰਣ ਬਚਾਉਣ ਲਈ ਲੋਕ ਲਹਿਰ ਵਿੱਢਣ ਦਾ ਦਿੱਤਾ ਸੱਦਾ
NEXT STORY