ਮੋਗਾ (ਕਸ਼ਿਸ਼ ਸਿੰਗਲਾ)- ਬੀਤੇ ਦਿਨ ਪਠਾਨਕੋਟ ਤੋਂ ਟਰਾਲਾ ਭਰ ਕੇ ਵਾਪਸ ਪਰਤਦੇ ਸਮੇਂ ਅਚਾਨਕ ਪਿੰਨ ਨਿਕਲ ਗਈ, ਜਿਸ ਕਾਰਨ ਟਰਾਲਾ ਪਲਟ ਗਿਆ। ਇਸ ਹਾਦਸੇ ਬਾਰੇ ਜਦੋਂ ਡਰਾਈਵਰ ਨੇ ਆਪਣੇ ਮਾਲਕਾਂ ਨੂੰ ਦੱਸਿਆ ਤਾਂ ਮਾਲਕਾਂ ਨੇ ਡਰਾਈਵਰ ਤੋਂ ਹਾਦਸੇ ਦਾ ਕਾਰਨ ਤੇ ਉਸ ਦੀ ਤੰਦਰੁਸਤੀ ਪੁੱਛਣ ਦੀ ਬਜਾਏ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਸਿਵਲ ਹਸਪਤਾਲ ਮੋਗਾ ਵਿਖੇ ਜ਼ੇਰੇ ਇਲਾਜ ਗੁਰਤੇਜ ਸਿੰਘ ਡਰਾਈਵਰ ਨੇ ਦੱਸਿਆ ਕਿ ਜਦੋਂ ਉਹ ਪਠਾਨਕੋਟ ਤੋਂ ਘੋੜਾ ਟਰਾਲਾ ਭਰ ਕੇ ਵਾਪਸ ਪਰਤ ਰਿਹਾ ਸੀ ਤਾਂ ਸੜਕ ਖਰਾਬ ਹੋਣ ਕਾਰਨ ਅਚਾਨਕ ਟਰਾਲੇ ਦੀ ਪਿੰਨ ਨਿਕਲ ਗਈ, ਜਿਸ ਕਾਰਨ ਟਰਾਲਾ ਪਲਟ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਦਰਦਨਾਕ ਹਾਦਸਾ ; 1 ਮਹੀਨੇ ਦੀ ਮਾਸੂਮ ਬੱਚੀ ਨੇ ਤੋੜਿਆ ਦਮ, ਕਈ ਹੋਰ ਜ਼ਖ਼ਮੀ
ਉਸ ਨੇ ਅੱਗੇ ਦੱਸਿਆ ਕਿ ਇਸ ਬਾਰੇ ਜਦੋਂ ਉਸ ਨੇ ਆਪਣੇ ਮਾਲਕ ਨੂੰ ਦੱਸਿਆ ਤਾਂ ਮਾਲਕ ਸੁਰਜੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਉਸ ਦਾ ਹਾਲ ਜਾਣਨ ਦੀ ਬਜਾਏ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਉਸ ਨੂੰ ਤਾਜਪੁਰ ਸਥਿਤ ਦੁਕਾਨ 'ਤੇ ਲਿਆ ਕੇ ਸ਼ਰਾਬ ਪਿਲਾ ਕੇ ਇਕ ਵਾਰ ਫ਼ਿਰ ਤੋਂ ਬੁਰੀ ਤਰ੍ਹਾਂ ਨਾਲ ਬੇਰਹਿਮੀ ਨਾਲ ਪਾਈਪ ਨਾਲ ਕੁੱਟਿਆ ਅਤੇ ਉਸ ਦੀ ਬਾਹ ਵੀ ਤੋੜ ਦਿੱਤੀ। ਇਸ ਮੌਕੇ ਉਸ ਨੇ ਆਪਣੇ ਸਰੀਰ 'ਤੇ ਡਾਂਗ ਤੇ ਪਾਈਪ ਨਾਲ ਕੁੱਟਮਾਰ ਦੇ ਨਿਸ਼ਾਨ ਦਿਖਾਏ। ਇਸ ਮੌਕੇ ਪੀੜਤ ਗੁਰਤੇਜ ਸਿੰਘ ਨੇ ਜ਼ਿਲ੍ਹਾ ਪੁਲਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਉਧਰ ਦੂਜੇ ਪਾਸੇ ਟਰਾਲੇ ਦੇ ਮਾਲਕ ਸੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਸ ਨੇ ਕਿਹਾ ਕਿ ਇਹ ਜਾਣਬੁੱਝ ਕੇ ਹੀ ਸਭ ਕਰ ਰਿਹਾ ਹੈ। ਪਰ ਜਦੋਂ ਸੁਰਜੀਤ ਸਿੰਘ ਨੂੰ ਇੰਨੀ ਬੇਰਹਿਮੀ ਨਾਲ ਕੁੱਟ ਮਾਰ ਕਰਨ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕੋਈ ਠੋਸ ਜਵਾਬ ਨਾ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ’ਚ ਇਸ ਸੀਜ਼ਨ ਪਰਾਲੀ ਸਾੜਨ ਦੇ ਮਾਮਲਿਆਂ ’ਚ 70 ਫੀਸਦੀ ਆਈ ਕਮੀ: ਖੁੱਡੀਆਂ
NEXT STORY