ਅਬੋਹਰ (ਸੁਨੀਲ) : ਬੀਤੀ ਰਾਤ ਅਬੋਹਰ ਦੇ ਰੇਲਵੇ ਪਲੇਟਫਾਰਮ ’ਤੇ ਸ਼ਰਾਬ ਦੇ ਨਸ਼ੇ ’ਚ ਧੁੱਤ ਇੱਕ ਨੌਜਵਾਨ ਰੇਲ ਗੱਡੀ ਦੀ ਰਫ਼ਤਾਰ ਘੱਟ ਹੋਣ ਦੌਰਾਨ ਗਲਤ ਦਿਸ਼ਾ ਵਿੱਚ ਉਤਰਣ ਲੱਗਾ। ਜਿਸ ਕਾਰਨ ਉਹ ਲਾਈਨਾਂ ’ਚ ਡਿੱਗ ਗਿਆ ਅਤੇ ਗੱਡੀ ਹੇਠਾਂ ਆਉਣ ਕਾਰਣ ਉਸ ਦੀ ਲੱਤ ਕੱਟੀ ਗਈ। ਸਮਾਜ ਸੇਵੀ ਸੰਸਥਾ ਨੇ ਜ਼ਖਮੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਬਾਅਦ ਉਸ ਨੂੰ ਰੈਫ਼ਰ ਕਰ ਦਿੱਤਾ। ਇਹ ਨੌਜਵਾਨ ਸ੍ਰੀਗੰਗਾਨਗਰ ਤੋਂ ਗੱਡੀ ਵਿੱਚ ਅਬੋਹਰ ਆਇਆ ਸੀ।
ਜਾਣਕਾਰੀ ਅਨੁਸਾਰ ਰਾਜ ਕੁਮਾਰ ਪੁੱਤਰ ਸੁਭਾਸ਼ ਚੰਦਰ ਵਾਸੀ ਨਵੀਂ ਅਬਾਦੀ ਗਲੀ ਨੰਬਰ 8 ਬੀਤੀ ਰਾਤ ਸ੍ਰੀਗੰਗਾਨਗਰ ਤੋਂ ਅਬੋਹਰ ਆ ਰਹੀ ਰੇਲ ਗੱਡੀ ਵਿੱਚ ਸਵਾਰ ਹੋ ਕੇ ਸ਼ਹਿਰ ਆਇਆ। ਸ਼ਰਾਬ ਦੇ ਨਸ਼ੇ ’ਚ ਉਸ ਨੇ ਜਿਵੇਂ ਹੀ ਗੱਡੀ ਅਬੋਹਰ ਸਟੇਸ਼ਨ ਤੇ ਰੁਕਣ ਲਈ ਹੋਲੀ ਹੋਈ ਤਾਂ ਉਹ ਨਸ਼ੇ ਵਿੱਚ ਪਲੇਟਫਾਰਮ ਦੀ ਬਜਾਏ ਗਲਤ ਦਿਸ਼ਾ ਵਿੱਚ ਉਤਰ ਗਿਆ ਅਤੇ ਚੱਲਦੀ ਗੱਡੀ ਕਾਰਨ ਡਿੱਗਣ ਨਾਲ ਉਸਦੀ ਇਕ ਲੱਤ ਉਪਰੋਂ ਗੱਡੀ ਲੰਘਣ ਕਾਰਨ ਲੱਤ ਕੱਟੀ ਗਈ।
ਰੇਲਵੇ ਮੁਸਾਫ਼ਰਾਂ ਨੇ ਇਸ ਸਬੰਧੀ ਰੇਲਵੇ ਮੁਲਾਜ਼ਮਾਂ ਅਤੇ ਜੀ. ਆਰ. ਪੀ. ਪੁਲਸ ਨੂੰ ਸੂਚਿਤ ਕੀਤਾ, ਜਿਸ ’ਤੇ ਜੀ. ਆਰ. ਪੀ. ਅਧਿਕਾਰੀ ਸੁਰਿੰਦਰ ਮੌਕੇ ’ਤੇ ਪੁੱਜੇ ਅਤੇ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਮੁਖੀ ਰਾਜੂ ਚਰਾਇਆ, ਸੋਨੂੰ ਅਤੇ ਮੋਨੂੰ ਗਰੋਵਰ ਦੀ ਮਦਦ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਫਰੀਦਕੋਟ ਰੈਫ਼ਰ ਕਰ ਦਿੱਤਾ।
ਬਹੁ-ਚਰਚਿਤ ਢਿੱਲੋਂ ਬ੍ਰਦਰਜ਼ ਕੇਸ ’ਚ ਫਸੇ ਥਾਣਾ ਇੰਚਾਰਜ ਨਵਦੀਪ ਸਿੰਘ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ
NEXT STORY