ਖੰਨਾ (ਜ. ਬ.)- ਖੰਨਾ ’ਚ ਲਲਹੇੜੀ ਰੋਡ ਰੇਲਵੇ ਪੁਲ ਦੇ ਨੇੜੇ ਮਾਲਗੱਡੀ ਹੇਠਾਂ ਆਉਣ ਨਾਲ 2 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 3 ਵਿਅਕਤੀਆਂ ਨੇ ਭੱਜ ਕੇ ਜਾਨ ਬਚਾਈ। ਇਹ ਸਾਰੇ ਰੇਲਵੇ ਲਾਈਨਾਂ ’ਤੇ ਬੈਠ ਕੇ ਸ਼ਰਾਬ ਪੀ ਰਹੇ ਸਨ। ਇਸੇ ਦੌਰਾਨ ਮਾਲਗੱਡੀ ਆ ਗਈ ਤਾਂ ਉਨ੍ਹਾਂ ਗੱਡੀ ਦਾ ਹਾਰਨ ਤੇ ਰਾਹਗੀਰਾਂ ਦੀਆਂ ਆਵਾਜ਼ਾਂ ਨਹੀਂ ਸੁਣੀਆਂ। ਇਸ ਦੌਰਾਨ 2 ਵਿਅਕਤੀ ਗੱਡੀ ਦੇ ਹੇਠਾਂ ਆ ਗਏ। ਮ੍ਰਿਤਕਾਂ ਦੀ ਪਛਾਣ ਆਜ਼ਾਦ ਨਗਰ ਖੰਨਾ ਦੇ ਰਹਿਣ ਵਾਲੇ ਸਤਪਾਲ ਤੇ ਪ੍ਰਵੀਨ ਵਜੋਂ ਹੋਈ ਹੈ। ਸਤਪਾਲ ਰਾਜ ਮਿਸਤਰੀ ਸੀ ਅਤੇ ਪ੍ਰਵੀਨ ਉਸ ਦੇ ਨਾਲ ਮਜ਼ਦੂਰੀ ਕਰਦਾ ਸੀ।
ਇਹ ਖ਼ਬਰ ਵੀ ਪੜ੍ਹੋ - Breaking News: ਭਿਆਨਕ ਸੜਕ ਹਾਦਸੇ 'ਚ ਪੰਜਾਬ ਪੁਲਸ ਦੇ ACP ਤੇ ਗੰਨਮੈਨ ਦੀ ਹੋਈ ਦਰਦਾਨਕ ਮੌਤ (ਵੀਡੀਓ)
ਮ੍ਰਿਤਕ ਪ੍ਰਵੀਨ ਦੇ ਭਰਾ ਅਨਿਲ ਕੁਮਾਰ ਨੇ ਦੱਸਿਆ ਕਿ ਵੀਰਵਾਰ ਸਵੇਰੇ ਪ੍ਰਵੀਨ ਘਰੋਂ ਗਿਆ ਪਰ ਵਾਪਸ ਨਹੀਂ ਆਇਆ। ਉਸ ਨੇ ਰਾਤ ਨੂੰ ਫੋਨ ਵੀ ਨਹੀਂ ਚੁੱਕਿਆ। ਸਤਪਾਲ ਦੇ ਘਰ ਪਤਾ ਕੀਤਾ ਤਾਂ ਉਹ ਵੀ ਨਹੀਂ ਮਿਲਿਆ। ਸਵੇਰੇ ਪਤਾ ਲੱਗਾ ਕਿ ਬੀਤੀ ਰਾਤ 2 ਵਿਅਕਤੀ ਗੱਡੀ ਹੇਠਾਂ ਆ ਗਏ ਸਨ। ਉਸ ਨੇ ਰੇਲਵੇ ਪੁਲਸ ਕੋਲ ਜਾ ਕੇ ਪਤਾ ਕੀਤਾ ਤਾਂ ਫੋਟੋਆਂ ਤੋਂ ਦੋਵਾਂ ਦੀ ਪਛਾਣ ਹੋਈ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਕੁਝ ਲੋਕ ਰੇਲਵੇ ਲਾਈਨ ’ਤੇ ਬੈਠ ਕੇ ਸ਼ਰਾਬ ਪੀ ਰਹੇ ਸਨ। ਇਹ ਸਾਰੇ ਡੈਡੀਕੇਟਿਡ ਫ੍ਰੇਟ ਕੋਰੀਡੋਰ ਕਾਰਪੋਰੇਸ਼ਨ (ਡੀ. ਐੱਫ. ਸੀ. ਸੀ.) ਲਾਈਨ, ਜੋ ਕਿ ਮਾਲਗੱਡੀਆਂ ਲਈ ਵਿਸ਼ੇਸ਼ ਤੌਰ ’ਤੇ ਬਣਾਈ ਗਈ ਹੈ, ਉੱਪਰ ਬੈਠੇ ਸਨ ਕਿ ਮਾਲਗੱਡੀ ਦੀ ਲਪੇਟ ਵਿਚ ਆਉਣ ਕਾਰਨ 2 ਦੀ ਮੌਤ ਹੋ ਗਈ, ਜਦਕਿ ਬਾਕੀ ਤਿੰਨਾਂ ਨੇ ਭੱਜ ਕੇ ਜਾਨ ਬਚਾਈ।
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਗੁਰਦਾਸਪੁਰ ਤੋਂ ਇਸ ਪਾਰਟੀ ਵੱਲੋਂ ਚੋਣ ਮੈਦਾਨ 'ਚ ਉਤਰੇਗੀ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ
ਜੀ. ਆਰ. ਪੀ. ਖੰਨਾ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਨੂੰ ਇਕ ਰਾਹਗੀਰ ਨੇ ਰੇਲਵੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਟ੍ਰੈਕ ’ਤੇ 2 ਲਾਸ਼ਾਂ ਪਈਆਂ ਮਿਲੀਆਂ ਹਨ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Breaking News: ਭਿਆਨਕ ਸੜਕ ਹਾਦਸੇ 'ਚ ਪੰਜਾਬ ਪੁਲਸ ਦੇ ACP ਤੇ ਗੰਨਮੈਨ ਦੀ ਹੋਈ ਦਰਦਾਨਕ ਮੌਤ (ਵੀਡੀਓ)
NEXT STORY