ਜੈਤੋ (ਪਰਾਸ਼ਰ) : ਰੇਲ ਮੰਡਲ ਫਿਰੋਜ਼ਪੁਰ ਇਨ੍ਹੀਂ ਦਿਨੀਂ ਇਕ ਮਹੀਨੇ ਦੀ ਸਪੈਸ਼ਲ ਟਿਕਟ ਚੈਕਿੰਗ ਮੁਹਿੰਮ ਚਲਾ ਰਿਹਾ ਹੈ। ਇਸ ਮੁਹਿੰਮ ਅਧੀਨ ਰੋਜ਼ਾਨਾ ਕਿਸੇ ਵੀ ਰੇਲ ਸੈਕਸ਼ਨ ਅਤੇ ਕਿਸੇ ਵੀ ਰੇਲਗੱਡੀ ਵਿਚ ਅਚਾਨਕ ਛਾਪਾ ਮਾਰ ਕੇ ਬੇਟਿਕਟ ਅਤੇ ਅਨਿਯਮਿਤ ਟਿਕਟ ਸਫਰ ਕਰਨ ਵਾਲਿਆਂ ਨੂੰ ਫੜਿਆ ਜਾ ਰਿਹਾ ਹੈ। ਸੀਨੀਅਰ ਡੀ. ਸੀ. ਐੱਮ. ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਹ ਮੁਹਿੰਮ 22 ਅਪ੍ਰੈਲ ਤੋਂ ਸ਼ੁਰੂ ਕੀਤੀ ਗਈ ਹੈ ਜੋ 21 ਮਈ ਤੱਕ ਲਗਾਤਾਰ ਜਾਰੀ ਰਹੇਗੀ।
ਇਹ ਵੀ ਪੜ੍ਹੋ : ਪੰਜਾਬ ਵਿਚ ਵੀਰਵਾਰ ਨੂੰ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਉਨ੍ਹਾਂ ਦੱਸਿਆ ਕਿ ਹੁਣ ਤੱਕ ਜੰਮੂਤਵੀ ਐਕਸਪ੍ਰੈੱਸ, ਗਾਂਧੀਨਗਰ ਕੈਪੀਟਲ ਐਕਸਪ੍ਰੈੱਸ, ਭਗਤ ਦੀ ਕੋਠੀ ਐਕਸਪ੍ਰੈੱਸ, ਬੇਗਮਪੁਰਾ ਐਕਸਪ੍ਰੈੱਸ, ਸਹਰਸਾ ਗਰੀਬਰੱਥ ਐਕਸਪ੍ਰੈੱਸ, ਸੱਚਖੰਡ ਐਕਸਪ੍ਰੈਸ ਵਿਚ ਸਪੈਸ਼ਲ ਚੈਕਿੰਗ ਕੀਤੀ ਗਈ ਹੈ, ਜਿਸ ਵਿਚ 22 ਤੋਂ 27 ਅਪ੍ਰੈਲ ਤੱਕ ਕੁੱਲ 10 ਹਜ਼ਾਰ ਕੇਸ ਫੜੇ ਗਏ ਹਨ। ਇਨ੍ਹਾਂ ਕੋਲੋਂ ਮੌਕੇ ’ਤੇ 67 ਲੱਖ ਰੁਪਏ ਜੁਰਮਾਨਾ ਵਸੂਲਿਆ ਗਿਆ ਹੈ। ਸੈਣੀ ਨੇ ਕਿਹਾ ਕਿ ਕੋਈ ਵੀ ਮੁਸਾਫਰ ਬਿਨਾਂ ਟਿਕਟ ਅਤੇ ਅਨਿਯਮਿਤ ਟਿਕਟ ’ਤੇ ਰੇਲ ਦਾ ਸਫਰ ਨਾ ਕਰੇ, ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ ਤੇ ਆਰ. ਸੀ. ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਿਸ਼ਵਤ ਲੈਣ ਦੇ ਦੋਸ਼ ’ਚ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਸਾਬਕਾ ਸੀਨੀਅਰ ਅਸਿਸਟੈਂਟ ਨੂੰ ਸਜ਼ਾ
NEXT STORY