ਜਲੰਧਰ (ਪੁਨੀਤ)– ਟਰੇਨਾਂ ਦੀ ਦੇਰੀ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਸਿਲਸਿਲੇ ਵਿਚ ਅੰਮ੍ਰਿਤਸਰ ਹਫਤਾਵਾਰੀ ਸੁਪਰਫਾਸਟ 12483 ਆਪਣੇ ਤੈਅ ਸਮੇਂ 11.50 ਤੋਂ ਸਵਾ 8 ਘੰਟੇ ਦੀ ਦੇਰੀ ਨਾਲ ਰਾਤ 8 ਵਜੇ ਦੇ ਲੱਗਭਗ ਪੁੱਜੀ।
ਇਸੇ ਤਰ੍ਹਾਂ ਫੈਸਟੀਵਲ ਸਪੈਸ਼ਲ 05734, 12925 ਪਸ਼ਚਿਮ, ਜਨਨਾਇਕ ਐਕਸਪ੍ਰੈੱਸ 15211, ਜੇਹਲਮ 11077 ਸਮੇਤ ਕਈ ਟ੍ਰੇਨਾਂ ਨੇ 2 ਘੰਟੇ ਅਤੇ ਇਸ ਤੋਂ ਵੱਧ ਉਡੀਕ ਕਰਵਾਈ। ਗਰੀਬ ਰੱਥ 12203 ਪੌਣੇ 2 ਘੰਟੇ, ਅਜਮੇਰ-ਅੰਮ੍ਰਿਤਸਰ 19611, ਗੋਲਡਨ ਟੈਂਪਲ 12903 ਇਕ ਘੰਟਾ ਦੇਰੀ ਨਾਲ ਪੁੱਜੀ।
ਉਥੇ ਹੀ ਟ੍ਰੇਨਾਂ ਵਿਚ ਸੀਟਾਂ ਨਾ ਮਿਲਣ ਕਾਰਨ ਯਾਤਰੀਆਂ ਨੂੰ ਖੜ੍ਹੇ ਹ ਕੇ ਸਫਰ ਕਰਨ ’ਤੇ ਮਜਬੂਰ ਹੋਣਾ ਪਿਆ। ਰੇਲਵੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੱਡੀ ਨੰਬਰ 15707/15708 ਵਿਚ ਇਕ ਵਾਧੂ ਸਲੀਪਰ ਸ਼੍ਰੇਣੀ ਵਾਲਾ ਡੱਬਾ ਜੋੜਿਆ ਜਾਵੇਗਾ। ਟ੍ਰੇਨ ਨੰਬਰ 15707 (ਕਟਿਹਾਰ-ਅੰਮ੍ਰਿਤਸਰ) ਵਿਚ 13 ਸਤੰਬਰ ਤੋਂ 14 ਅਕਤੂਬਰ ਤਕ ਇਕ ਵਾਧੀ ਸਲੀਪਰ ਸ਼੍ਰੇਣੀ ਵਾਲਾ ਡੱਬਾ ਜੋੜਿਆ ਜਾਵੇਗਾ ਤਾਂ ਕਿ ਇਨ੍ਹਾਂ ਟ੍ਰੇਨਾਂ ਜ਼ਰੀਏ ਜਿਹੜੇ ਰੇਲਵੇ ਯਾਤਰੀ ਯਾਤਰਾ ਕਰਨੀ ਚਾਹੁੰਦੇ ਹਨ, ਉਨ੍ਹਾਂ ਨੂੰ ਕਨਫਰਮ ਸੀਟ ਮਿਲ ਸਕੇ।
ਇਹ ਵੀ ਪੜ੍ਹੋ- ਪੜ੍ਹਾਈ ਪੂਰੀ ਕਰ ਕੇ ਕੰਮ ਲੱਭ ਰਿਹਾ ਸੀ ਨੌਜਵਾਨ, ਬਦਮਾਸ਼ਾਂ ਨੇ ਸ਼ਰੇਆਮ ਦਿਲ 'ਚ ਚਾਕੂ ਉਤਾਰ ਕੇ ਕੀਤਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜੇ.ਪੀ. ਨੱਢਾ ਨਾਲ ਕੀਤੀ ਮੁਲਾਕਾਤ, ਹੁਣ ਪੰਜਾਬ ਨੂੰ ਮਿਲਣਗੇ 1,100 ਕਰੋੜ
NEXT STORY