ਜਲੰਧਰ (ਪੁਨੀਤ) – ਵੱਖ-ਵੱਖ ਕਾਰਨਾਂ ਕਰ ਕੇ ਜੰਮੂ, ਵੈਸ਼ਨੋ ਦੇਵੀ ਸਮੇਤ ਅੰਮ੍ਰਿਤਸਰ ਜਾਣ ਵਾਲੀਆਂ ਟ੍ਰੇਨਾਂ ਨੇ 11 ਘੰਟੇ ਤਕ ਉਡੀਕ ਕਰਵਾਈ ਗਈ, ਜਿਸ ਨਾਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇਸੇ ਸਿਲਸਿਲੇ ਵਿਚ ਜੰਮੂਤਵੀ ਐਕਸਪ੍ਰੈੱਸ 13151 ਲੱਗਭਗ 5 ਘੰਟੇ ਤੋਂ ਵੱਧ ਦੀ ਦੇਰੀ ਨਾਲ ਪੌਣੇ 10 ਵਜੇ ਕੈਂਟ ਸਟੇਸ਼ਨ ’ਤੇ ਪਹੁੰਚੀ। ਜੇਹਲਮ ਐਕਸਪ੍ਰੈੱਸ 11077 ਜੰਮੂਤਵੀ ਜਾਣ ਸਮੇਂ ਪੌਣੇ 6 ਘੰਟੇ ਦੀ ਦੇਰੀ ਨਾਲ ਕੈਂਟ ਪਹੁੰਚੀ। ਕਾਨਪੁਰ ਤੋਂ ਚੱਲਣ ਵਾਲੀ 12469 ਜੰਮੂਤਵੀ ਸੁਪਰਫਾਸਟ 6 ਘੰਟੇ ਦੀ ਦੇਰੀ ਨਾਲ ਕੈਂਟ ਪੁੱਜੀ। ਵਾਰਾਣਸੀ ਤੋਂ ਚੱਲਣ ਵਾਲੀ 04609 ਜੰਮੂਤਵੀ ਸਮਰ ਸਪੈਸ਼ਲ 11 ਘੰਟੇ ਲੇਟ ਰਹਿੰਦੇ ਹੋਏ ਕੈਂਟ ਸਟੇਸ਼ਨ ’ਤੇ ਆਈ।
ਉਥੇ ਹੀ, ਵਾਰਾਣਸੀ ਤੋਂ ਚੱਲਣ ਵਾਲੀ ਬੇਗਮਪੁਰਾ ਐਕਸਪ੍ਰੈੱਸ 5 ਘੰਟੇ ਲੇਟ ਰਹਿੰਦੇ ਹੋਏ ਦੁਪਹਿਰ 12 ਵਜੇ ਜਲੰਧਰ ਪੁੱਜੀ। ਅਮਰਨਾਥ ਐਕਸਪ੍ਰੈੱਸ 15097 ਵੀ 5 ਘੰਟੇ ਲੇਟ ਰਹੀ। ਵੈਸ਼ਨੋ ਦੇਵੀ ਜਾਣ ਵਾਲੀ ਅਦਨਾਮ ਐਕਸਪ੍ਰੈੱਸ 16031 ਲੱਗਭਗ 5 ਘੰਟੇ ਲੇਟ ਰਹਿੰਦੇ ਹੋਏ ਜਲੰਧਰ ਕੈਂਟ ਸਟੇਸ਼ਨ ’ਤੇ ਪੁੱਜੀ।
ਮਾਤਾ ਵੈਸ਼ਨੋ ਦੇਵੀ ਜਾਣ ਵਾਲੀ 14611 ਐਕਸਪ੍ਰੈੱਸ ਲੱਗਭਗ 6 ਘੰਟੇ ਦੀ ਦੇਰੀ ਨਾਲ ਦੁਪਹਿਰ 1 ਵਜੇ ਕੈਂਟ ਸਟੇਸ਼ਨ ’ਤੇ ਆਈ। ਮੁੰਬਈ ਦੇ ਬ੍ਰਾਂਦਾ ਤੋਂ ਚੱਲਣ ਵਾਲੀ ਸਵਰਾਜ ਐਕਸਪ੍ਰੈੱਸ 12471 ਵੈਸ਼ਨੋ ਦੇਵੀ ਜਾਂਦੇ ਸਮੇਂ ਸਵਾ 2 ਘੰਟੇ ਲੇਟ ਰਹੀ ਅਤੇ ਡੇਢ ਵਜੇ ਦੇ ਲੱਗਭਗ ਕੈਂਟ ਸਟੇਸ਼ਨ ’ਤੇ ਪੁੱਜੀ।
ਛਪਰਾ ਤੋਂ ਚੱਲਣ ਵਾਲੀ 05049 ਅੰਮ੍ਰਿਤਸਰ ਸਪੈਸ਼ਲ ਲੱਗਭਗ 7 ਘੰਟੇ ਲੇਟ ਰਹੀ ਅਤੇ ਸ਼ਾਮ ਪੌਣੇ 7 ਵਜੇ ਸਿਟੀ ਸਟੇਸ਼ਨ ’ਤੇ ਆਈ। ਜਨਸੇਵਾ ਐੱਕਸਪ੍ਰੈੱਸ 14617 ਲੱਗਭਗ 3 ਘੰਟੇ ਲੇਟ ਰਹਿੰਦੇ ਹੋਏ ਸ਼ਾਮ ਸਾਢੇ 6 ਵਜੇ ਸਿਟੀ ਸਟੇਸ਼ਨ ’ਤੇ ਪੁੱਜੀ। ਅੰਮ੍ਰਿਤਸਰ ਤੋਂ ਚੱਲਣ ਵਾਲੀ ਸੱਚਖੰਡ ਐਕਸਪ੍ਰੈੱਸ 12716 ਲੱਗਭਗ 4 ਘੰਟੇ ਦੇਰੀ ਨਾਲ ਜਲੰਧਰ ਸਿਟੀ ’ਤੇ ਪੁੱਜੀ।
ਆਗਰਾ-ਹੁਸ਼ਿਆਰਪੁਰ ਐਕਸਪ੍ਰੈੱਸ 11905 ਸਵਾ ਘੰਟਾ ਲੇਟ ਰਹਿੰਦੇ ਹੋਏ ਕੈਂਟ ਸਟੇਸ਼ਨ ’ਤੇ ਪੁੱਜੀ। ਹਾਵੜਾ-ਅੰਮ੍ਰਿਤਸਰ ਮੇਲ 13005 ਆਪਣੇ ਤੈਅ ਸਮੇਂ ਤੋਂ ਲੱਗਭਗ ਡੇਢ ਘੰਟਾ ਦੇਰੀ ਨਾਲ ਪੁੱਜੀ।
ਡਾ. ਅੰਬੇਡਕਰ ਨਗਰ ਤੋਂ ਚੱਲਣ ਵਾਲੀ ਮਾਲਵਾ ਐਕਸਪ੍ਰੈੱਸ 12919 ਵੈਸ਼ਨੋ ਦੇਵੀ ਜਾਂਦੇ ਸਮੇਂ ਲੱਗਭਗ 11 ਘੰਟੇ ਲੇਟ ਰਹਿੰਦੇ ਹੋਏ ਸਵੇਰੇ ਸਾਢੇ 11 ਵਜੇ ਕੈਂਟ ਪੁੱਜੀ। ਕਟਿਹਾਰ-ਅੰਮ੍ਰਿਤਸਰ 15707 ਐਕਸਪ੍ਰੈੱਸ ਟ੍ਰੇਨ 2 ਘੰਟੇ ਲੇਟ ਰਹਿੰਦੇ ਹੋਏ ਸਿਟੀ ਪੁੱਜੀ। ਸਰਬੱਤ ਦਾ ਭਲਾ 22479 ਸਵਾ ਘੰਟਾ ਲੇਟ ਰਹਿੰਦੇ ਹੋਏ ਪੌਣੇ 3 ਵਜੇ ਜਲੰਧਰ ਪੁੱਜੀ।
22 ਟ੍ਰੇਨਾਂ ਹੋਣਗੀਆਂ ਪ੍ਰਭਾਵਿਤ, ਰੱਦ, ਸ਼ਾਰਟ ਟਰਮੀਨੇਟ ਅਤੇ ਰੀ-ਸ਼ੈਡਿਊਲਡ ਲਾਗੂ
ਉਥੇ ਹੀ, ਰੇਲਵੇ ਵੱਲੋਂ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਵੱਖ-ਵੱਖ ਰੂਟਾਂ ’ਤੇ ਚੱਲਣ ਵਾਲੀਆਂ 22 ਤੋਂ ਵੱਧ ਟ੍ਰੇਨਾਂ ਨੂੰ ਰੱਦ, ਅੰਸ਼ਿਕ ਰੂਪ ਨਾਲ ਰੱਦ, ਸ਼ਾਰਟ ਟਰਮੀਨੇਟ ਅਤੇ ਰੀ-ਸ਼ਡਿਊਲਡ ਕਰ ਕੇ ਦੇਰੀ ਨਾਲ ਚਲਾਇਆ ਜਾ ਰਿਹਾ ਹੈ। ਬਹੁਤ ਸਾਰੀਆਂ ਟ੍ਰੇਨਾਂ ਦਾ ਰਸਤਾ ਵੀ ਬਦਲ ਦਿੱਤਾ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ। ਇਸ ਕਾਰਨ ਯਾਤਰੀਆਂ ਨੂੰ ਆਪਣੇ ਰੂਟ ਦੀਆਂ ਟ੍ਰੇਨਾਂ ਬਾਰੇ ਜਾਣਕਾਰੀ ਲੈ ਕੇ ਹੀ ਯਾਤਰਾ ’ਤੇ ਨਿਕਲਣਾ ਚਾਹੀਦਾ ਹੈ। ਇਨ੍ਹਾਂ ਟ੍ਰੇਨਾਂ ਵਿਚ ਅੰਮ੍ਰਿਤਸਰ-ਲਾਲਕੂਆਂ, ਇੰਦੌਰ-ਅੰਮ੍ਰਿਤਸਰ ਐਕਸਪ੍ਰੈੱਸ, ਅੰਮ੍ਰਿਤਸਰ-ਸਹਰਸਾ ਐਕਸਪ੍ਰੈੱਸ, ਅੰਮ੍ਰਿਤਸਰ-ਨਾਗਪੁਰ, ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ, ਅੰਮ੍ਰਿਤਸਰ-ਚੰਡੀਗੜ੍ਹ, ਜਲੰਧਰ ਸਿਟੀ-ਨਵੀਂ ਦਿੱਲੀ ਐਕਸਪ੍ਰੈੱਸ, ਅੰਮ੍ਰਿਤਸਰ-ਹਰਿਦੁਆਰ, ਵਿਸ਼ਾਖਾਪਟਨਮ-ਅੰਮ੍ਰਿਤਸਰ, ਅੰਮ੍ਰਿਤਸਰ-ਮੁੰਬਈ ਸੈਂਟਰਲ, ਅੰਮ੍ਰਿਤਸਰ-ਡਿਬਰੂਗੜ੍ਹ, ਫਾਜ਼ਿਲਕਾ-ਕੋਟਕਪੂਰਾ ਆਦਿ ਸ਼ਾਮਲ ਹਨ।
ਵੱਖ-ਵੱਖ ਲੋਕਲ ਟ੍ਰੇਨਾਂ ਰਹੀਆਂ ਲੇਟ
ਲੋਕਲ ਟ੍ਰੇਨਾਂ ਦੀ ਗੱਲ ਕੀਤੀ ਜਾਵੇ ਤਾਂ ਫਿਰੋਜ਼ਪੁਰ-ਜਲੰਧਰ ਲੋਕਲ 74934 ਲੱਗਭਗ 50 ਮਿੰਟਾਂ ਦੀ ਦੇਰੀ ਨਾਲ ਜਲੰਧਰ ਸਿਟੀ ਸਟੇਸ਼ਨ ’ਤੇ ਪਹੁੰਚੀ। ਲੁਧਿਆਣਾ ਤੋਂ ਚੱਲਣ ਵਾਲੀ ਲੋਕਲ 64551 ਸਵਾ 3 ਘੰਟੇ ਲੇਟ ਰਹੀ ਅਤੇ ਦੁਪਹਿਰ 12.50 ਵਜੇ ਸਿਟੀ ਸਟੇਸ਼ਨ ’ਤੇ ਪੁੱਜੀ।
ਪਾਕਿਸਤਾਨ ਨੂੰ ਬਚਾਉਣ 'ਚ ਮਦਦਗਾਰ ਸਾਬਤ ਹੋਈ ਇਸਦੀ ਭੂਗੋਲਿਕ ਸਥਿਤੀ
NEXT STORY