ਜਲੰਧਰ (ਪੁਨੀਤ) – ਲੰਮੀ ਦੂਰੀ ਦੀਆਂ ਟ੍ਰੇਨਾਂ ਸਮੇਤ ਸੁਪਰਫਾਸਟ ਟ੍ਰੇਨਾਂ ਨੇ ਵੀ ਅੱਜ ਯਾਤਰੀਆਂ ਨੂੰ ਲੰਮੀ ਉਡੀਕ ਕਰਵਾਈ। ਜਿਥੇ ਸ਼ਤਾਬਦੀ, ਸ਼ਾਨ-ਏ-ਪੰਜਾਬ ਵਰਗੀਆਂ ਮਹੱਤਵਪੂਰਨ ਟ੍ਰੇਨਾਂ 1-2 ਘੰਟੇ ਦੀ ਦੇਰੀ ਨਾਲ ਪਹੁੰਚੀਆਂ, ਉਥੇ ਹੀ ਮਾਲਵਾ 8 ਘੰਟੇ, ਆਮਰਪਾਲੀ 9, ਅੰਮ੍ਰਿਤਸਰ ਐਕਸਪ੍ਰੈੱਸ 5 ਘੰਟੇ ਦੇਰੀ ਨਾਲ ਪਹੁੰਚੀਆਂ, ਜਦਕਿ ਜੰਮੂਤਵੀ 4, ਛੱਤੀਸਗੜ੍ਹ, ਸੰਬਲਪੁਰ ਸਮੇਤ ਵੱਖ-ਵੱਖ ਟ੍ਰੇਨਾਂ ਘੰਟਿਆਂ ਦੀ ਦੇਰੀ ਨਾਲ ਸਿਟੀ ਅਤੇ ਕੈਂਟ ਸਟੇਸ਼ਨ ’ਤੇ ਪਹੁੰਚੀਆਂ।
ਠੰਢ ਦੌਰਾਨ ਟ੍ਰੇਨਾਂ ਦੀ ਦੇਰੀ ਨੇ ਯਾਤਰੀਆਂ ਨੂੰ ਖੂਬ ਪ੍ਰੇਸ਼ਾਨ ਕੀਤਾ। ਕੈਂਟ ਅਤੇ ਸਿਟੀ ਸਟੇਸ਼ਨਾਂ ’ਤੇ ਟ੍ਰੇਨਾਂ ਦੀ ਉਡੀਕ ਕਰਨ ਵਾਲੇ ਯਾਤਰੀਆਂ ਨੂੰ ਬੇਵੱਸ ਹੁੰਦੇ ਦੇਖਿਆ ਗਿਆ। ਇਸੇ ਕ੍ਰਮ ਵਿਚ ਅੱਜ ਸ਼ਾਨ-ਏ-ਪੰਜਾਬ 12497 ਦਿੱਲੀ ਤੋਂ ਆਉਂਦੇ ਸਮੇਂ ਇਕ ਘੰਟਾ ਦੇਰੀ ਨਾਲ 1.53 ’ਤੇ ਸਿਟੀ ਸਟੇਸ਼ਨ ਪਹੁੰਚੀ, ਜਦਕਿ 12498 ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਸਮੇਂ 2 ਘੰਟੇ ਦੀ ਦੇਰੀ ਨਾਲ ਸ਼ਾਮ ਸਵਾ 6 ਵਜੇ ਦੇ ਲੱਗਭਗ ਸਟੇਸ਼ਨ ’ਤੇ ਪਹੁੰਚੀ। ਆਮਰਪਾਲੀ ਸਵੇਰੇ 10.30 ਤੋਂ 9 ਘੰਟੇ ਲੇਟ ਰਹੀ ਅਤੇ ਸ਼ਾਮ 7.30 ’ਤੇ ਸਟੇਸ਼ਨ ਪਹੁੰਚੀ।
ਡਾ. ਅੰਬੇਡਕਰ ਨਗਰ ਤੋਂ ਆਉਣ ਵਾਲੀ 12919 ਮਾਲਵਾ ਐਕਸਪ੍ਰੈੱਸ ਸਾਢੇ 8 ਘੰਟੇ ਲੇਟ ਸਵੇਰੇ 10.30 ਦੇ ਸਥਾਨ ’ਤੇ ਸ਼ਾਮ 7 ਵਜੇ ਦੇ ਕਰੀਬ ਕੈਂਟ ਸਟੇਸ਼ਨ ’ਤੇ ਪਹੁੰਚੀ। ਇਸੇ ਤਰ੍ਹਾਂ ਸਵਰਣ ਸ਼ਤਾਬਦੀ 12029 ਨਿਰਧਾਰਿਤ ਸਮੇਂ 12.06 ਤੋਂ ਸਵਾ ਘੰਟਾ ਲੇਟ ਰਹੀ ਅਤੇ ਸਵਾ 1 ਵਜੇ ਦੇ ਕਰੀਬ ਸਿਟੀ ਸਟੇਸ਼ਨ ’ਤੇ ਪਹੁੰਚੀ, ਜਦਕਿ ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਸਮੇਂ ਆਨ ਟਾਈਮ ਰਹੀ। ਅੰਮ੍ਰਿਤਸਰ ਐਕਸਪ੍ਰੈੱਸ 11057 ਦੁਪਹਿਰ 2 ਵਜੇ ਤੋਂ ਲੱਗਭਗ 5 ਘੰਟੇ ਲੇਟ ਰਹਿੰਦਿਆਂ ਸ਼ਾਮ 6.54 ’ਤੇ ਕੈਂਟ ਸਟੇਸ਼ਨ ਪਹੁੰਚੀ, ਜਦਕਿ 7 ਵਜੇ ਤੋਂ ਬਾਅਦ ਸਿਟੀ ਸਟੇਸ਼ਨ ’ਤੇ ਪਹੁੰਚੀ।
18237 ਛੱਤੀਸਗੜ੍ਹ ਐਕਸਪ੍ਰੈੱਸ ਜਲੰਧਰ ਕੈਂਟ ਸਟੇਸ਼ਨ ’ਤੇ 2 ਘੰਟੇ ਦੀ ਦੇਰੀ ਨਾਲ ਸਵੇਰੇ 6.31 ’ਤੇ ਪਹੁੰਚੀ। ਸੰਬਲਪੁਰ 18309 ਸਵਾ ਘੰਟਾ ਦੇਰੀ ਨਾਲ 8 ਵਜੇ ਦੇ ਕਰੀਬ ਸਿਟੀ ਸਟੇਸ਼ਨ ’ਤੇ ਪਹੁੰਚੀ। ਹਾਵੜਾ ਅੰਮ੍ਰਿਤਸਰ ਮੇਲ 7 ਵਜੇ ਤੋਂ ਸਵਾ 2 ਘੰਟੇ ਲੇਟ 9.21 ’ਤੇ ਸਿਟੀ ਪਹੁੰਚੀ। ਜੰਮੂਤਵੀ ਐਕਸਪ੍ਰੈੱਸ 13151 ਸਵਾ 4 ਘੰਟੇ ਦੀ ਦੇਰੀ ਨਾਲ 8.30 ਵਜੇ ਕੈਂਟ ਸਟੇਸ਼ਨ ’ਤੇ ਪਹੁੰਚੀ।
12237 ਬੇਗਮਪੁਰਾ ਐਕਸਪ੍ਰੈੱਸ ਢਾਈ ਘੰਟੇ ਲੇਟ 9 ਵਜੇ ਦੇ ਲੱਗਭਗ ਕੈਂਟ ਸਟੇਸ਼ਨ ’ਤੇ ਪਹੁੰਚੀ। ਊਧਮਪੁਰ ਸੁਪਰਫਾਸਟ ਐਕਸਪ੍ਰੈੱਸ 22431 ਆਪਣੇ ਤੈਅ ਸਮੇਂ ਸਵੇਰੇ 7.20 ਤੋਂ 3 ਘੰਟੇ ਲੇਟ ਰਹੀ ਅਤੇ 10.30 ਵਜੇ ਕੈਂਟ ਸਟੇਸ਼ਨ ’ਤੇ ਪਹੁੰਚੀ।
ਇਸੇ ਤਰ੍ਹਾਂ ਸਰਯੂ-ਯਮੁਨਾ 14649 ਲੱਗਭਗ 3 ਘੰਟੇ ਲੇਟ ਰਹੀ ਅਤੇ ਦੁਪਹਿਰ ਸਾਢੇ 3 ਤੋਂ ਲੱਗਭਗ 3 ਘੰਟੇ ਲੇਟ ਰਹਿੰਦਿਆਂ ਸ਼ਾਮ 6.23 ’ਤੇ ਸਟੇਸ਼ਨ ਪਹੁੰਚੀ। ਇਸੇ ਤਰ੍ਹਾਂ ਕੋਲਕਾਤਾ ਤੋਂ ਆਉਣ ਵਾਲੀ ਦੁਰਗਿਆਣਾ ਐਕਸਪ੍ਰੈੱਸ 12357 ਲੱਗਭਗ 3 ਘੰਟਿਆਂ ਦੀ ਦੇਰੀ ਨਾਲ ਸ਼ਾਮ ਪੌਣੇ 7 ਵਜੇ ਸਿਟੀ ਸਟੇਸ਼ਨ ’ਤੇ ਪਹੁੰਚੀ।
ਕਾਮਾਖਿਆ ਤੋਂ ਆਉਣ ਵਾਲੀ ਲੋਹਿਤ 5 ਘੰਟੇ ਲੇਟ
ਕਾਮਾਖਿਆ (ਗੋਹਾਟੀ) ਤੋਂ ਆਉਣ ਵਾਲੀ ਲੋਹਿਤ ਐਕਸਪ੍ਰੈੱਸ 15651 ਆਪਣੇ ਨਿਰਧਾਰਿਤ ਸਮੇਂ 8.30 ਵਜੇ ਤੋਂ ਲੱਗਭਗ 5 ਘੰਟੇ ਲੇਟ ਦੁਪਹਿਰ 1.30 ਵਜੇ ਕੈਂਟ ਸਟੇਸ਼ਨ ’ਤੇ ਪਹੁੰਚੀ। ਹਾਪਾ ਤੋਂ ਵੈਸ਼ਨੋ ਦੇਵੀ ਜਾਣ ਵਾਲੀ ਐਕਸਪ੍ਰੈੱਸ ਗੱਡੀ 12475 ਸਵੇਰੇ ਸਵਾ 11 ਤੋਂ 3 ਘੰਟੇ ਲੇਟ ਰਹੀ ਅਤੇ ਦੁਪਹਿਰ ਸਵਾ 2 ਵਜੇ ਕੈਂਟ ਪਹੁੰਚੀ।
ਬਟਾਲਾ 'ਚ ਵੱਡੀ ਵਾਰਦਾਤ! ਸ਼ਰਾਬ ਕਾਰੋਬਾਰੀ ਦੇ ਘਰ 'ਤੇ ਹਮਲਾ (ਦੇਖੋ ਸੀਸੀਟੀਵੀ)
NEXT STORY