ਲੁਧਿਆਣਾ (ਹਿਤੇਸ਼)- ਲੋਕ ਸਭਾ ਚੋਣਾਂ ਤੋਂ ਪਹਿਲਾਂ ਬਦਲੇ ਗਏ ਨਗਰ ਨਿਗਮ ਦੇ ਅਫਸਰ ਲੁਧਿਆਣਾ ’ਚ ਵਾਪਸੀ ਦੀ ਤਿਆਰੀ ’ਚ ਜੁਟ ਗਏ ਹਨ। ਇਥੇ ਦੱਸਣਾ ਉੱਚਿਤ ਹੋਵੇਗਾ ਕਿ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨਰ ਵੱਲੋਂ ਉਨ੍ਹਾਂ ਅਧਿਕਾਰੀਆਂ ਦੀ ਬਦਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ, ਜੋ ਲੰਬੇ ਸਮੇਂ ਤੋਂ ਲੁਧਿਆਣਾ ’ਚ ਕਾਬਜ਼ ਸਨ ਜਾਂ ਉਨ੍ਹਾਂ ਨੇ ਪਿਛਲੀ ਚੋਣ ਪ੍ਰਕਿਰਿਆ ’ਚ ਹਿੱਸਾ ਲਿਆ ਸੀ। ਹੁਣ ਲੋਕ ਸਭਾ ਚੋਣਾਂ ਲਈ ਲਾਗੂ ਕੋਡ ਖਤਮ ਹੋਣ ਤੋਂ ਬਾਅਦ ਜਲੰਧਰ ਵੈਸਟ ਸੀਟ ’ਤੇ ਹੋਈ ਵਿਧਾਨ ਸਭਾ ਉਪ ਚੋਣ ਦਾ ਨਤੀਜਾ ਵੀ ਆ ਗਿਆ ਹੈ।
ਇਸ ਦੇ ਨਾਲ ਹੀ ਸਰਕਾਰ ਵੱਲੋਂ 15 ਜੁਲਾਈ ਤੋਂ ਇਕ ਮਹੀਨੇ ਤੱਕ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਟ੍ਰਾਂਸਫਰ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦੇ ਮੱਦੇਨਜ਼ਰ ਲੋਕ ਸਭਾ ਚੋਣਾਂ ਦੌਰਾਨ ਬਦਲੇ ਗਏ ਨਗਰ ਨਿਗਮ ਦੇ ਅਫਸਰ ਲੁਧਿਆਣਾ ’ਚ ਵਾਪਸੀ ਦੀ ਤਿਆਰੀ ’ਚ ਜੁਟ ਗਏ ਹਨ।
ਵਿਧਾਇਕਾਂ ਵੱਲੋਂ ਕੀਤੀ ਗਈ ਹੈ ਸਿਫਾਰਸ਼
ਲੋਕ ਸਭਾ ਚੋਣਾਂ ਤੋਂ ਪਹਿਲਾਂ ਬਦਲੇ ਗਏ ਨਗਰ ਨਿਗਮ ਦੇ ਅਫਸਰ ਲੁਧਿਆਣਾ ’ਚ ਵਾਪਸੀ ਲਈ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਦੀ ਸ਼ਰਨ ’ਚ ਪੁੱਜ ਗਏ ਹਨ, ਜਿਸ ਕਾਰਨ ਕੁਝ ਵਿਧਾਇਕਾਂ ਵੱਲੋਂ ਨਗਰ ਨਿਗਮ ਅਧਿਕਾਰੀਆਂ ਨੂੰ ਵਾਪਸ ਲੁਧਿਆਣਾ ’ਚ ਲਗਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਇਨ੍ਹਾਂ ’ਚ ਨਗਰ ਨਿਗਮ ਦੀ ਇਮਾਰਤੀ ਅਤੇ ਬੀ. ਐਂਡ ਆਰ. ਸ਼ਾਖਾ ਤੋਂ ਇਲਾਵਾ ਓ. ਐਂਡ ਐੱਮ. ਸੈੱਲ ਦੇ ਅਫਸਰ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ - ਚੱਲਦੀ ਬੋਲੈਰੋ ਗੱਡੀ ਨਾਲੋਂ ਟੁੱਟ ਕੇ ਵੱਖ ਹੋਇਆ ਟਾਇਰ! ਤਿੰਨ ਦਰਜਨ ਲੋਕਾਂ ਨਾਲ ਖਹਿ ਕੇ ਲੰਘੀ ਮੌਤ
ਲੰਬੇ ਸਮੇਂ ਤੋਂ ਕਾਬਜ਼ ਅਫਸਰਾਂ ਵੱਲ ਨਹੀਂ ਹੈ ਧਿਆਨ
ਜੇਕਰ ਨਗਰ ਨਿਗਮ ਅਫਸਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਬਦਲੀ-ਪੋਸਟਿੰਗ ਦੇ ਮਾਮਲੇ ’ਚ ਨਿਯਮਾਂ ਦੀ ਪਾਲਣਾ ਨਹੀਂ ਹੋ ਰਹੀ ਕਿਉਂਕਿ ਪਰਸੋਨਲ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਕੋਈ ਵੀ ਅਫਸਰ ਲਗਾਤਾਰ 3 ਸਾਲ ਜਾਂ ਪੂਰੀ ਸਰਵਿਸ ਦੌਰਾਨ 5 ਸਾਲ ਤੋਂ ਵੱਧ ਇਕ ਸਟੇਸ਼ਨ ’ਤੇ ਨਹੀਂ ਰਹਿ ਸਕਦਾ ਪਰ ਨਗਰ ਨਿਗਮ ’ਚ ਹਾਲਾਤ ਬਿਲਕੁਲ ਉਲਟ ਹਨ। ਇਥੇ ਲੰਬੇ ਸਮੇਂ ਤੋਂ ਅਫਸਰ ਇਕ ਹੀ ਸਟੇਸ਼ਨ ਤਾਂ ਕੀ ਇਕ ਜ਼ੋਨ ’ਚ ਕਾਬਜ਼ ਹਨ ਅਤੇ ਕੁਝ ਦੇਰ ਲਈ ਬਦਲੀ ਦੀ ਡਰਾਮੇਬਾਜ਼ੀ ਕਰ ਕੇ ਵਾਪਸ ਆ ਜਾਂਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੜਕ ’ਤੇ ਟੈਂਟ ਲਗਾ ਕੇ ਬਣਾ ਦਿੱਤਾ ਕਾਰ ਬਾਜ਼ਾਰ, ਨਗਰ ਨਿਗਮ ਨੇ ਉਖਾੜਿਆ
NEXT STORY