ਚੰਡੀਗੜ੍ਹ : ਉੱਤਰੀ ਭਾਰਤ ਦਾ ਪਹਿਲਾ ਟਰਾਂਸਜੈਂਡਰ ਵੈਲਫੇਅਰ ਬੋਰਡ ਚੰਡੀਗੜ੍ਹ 'ਚ ਬਣਨ ਜਾ ਰਿਹਾ ਹੈ। ਇਸ ਸਬੰਧੀ ਸਾਰੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਹੁਣ ਸਿਰਫ ਚੰਡੀਗੜ੍ਹ ਪ੍ਰਸ਼ਾਸਨ ਤੋਂ ਮਨਜ਼ੂਰੀ ਮਿਲਣ ਦੀ ਉਡੀਕ ਹੈ। ਇਸ ਬੋਰਡ ਦੇ ਗਠਨ ਦਾ ਕੰਮ ਸੋਸ਼ਲ ਵੈਲਫੇਅਰ ਵਿਭਾਗ ਵਲੋਂ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ।
ਬੋਰਡ ਦੇ ਗਠਨ ਦੀ ਮੰਗ ਪੰਜਾਬ ਯੂਨੀਵਰਸਿਟੀ ਦੀ ਪਹਿਲੀ ਅਤੇ ਇਕਲੌਤੀ ਟਰਾਂਸਜੈਂਡਰ ਸਟੂਡੈਂਟ ਧਨੰਜੈ ਮੰਗਲ ਮੁਖੀ ਨੇ ਕੀਤੀ ਸੀ। ਯੂਨੀਵਰਸਿਟੀ 'ਚ ਗ੍ਰੇਜੂਏਸ਼ਨ ਕਰ ਰਹੀ ਧਨੰਜੈ ਮੰਗਲ ਮੁਖੀ ਦੀ ਨੇ ਪਿਛਲੇ ਸਾਲ ਪ੍ਰਸ਼ਾਸਕ ਦੇ ਸਲਾਹਕਾਰ ਨੂੰ ਇਕ ਚਿੱਠੀ ਲਿਖ ਕੇ ਇੱਥੇ ਟਰਾਂਸਜੈਂਡ ਵੈਲਫੇਅਰ ਬੋਰਡ ਬਣਾਉਣ ਦੀ ਮੰਗ ਕੀਤੀ ਸੀ। ਚਿੱਠੀ 'ਚ ਕਿਹਾ ਗਿਆ ਸੀ ਕਿ ਇਸ ਬੋਰਡ ਦੀ ਸਖਤ ਲੋੜ ਹੈ ਕਿਉਂਕਿ ਇਸ ਨੂੰ ਭਾਈਚਾਰੇ 'ਚ ਤੀਜਾ ਦਰਜਾ ਮਿਲਿਆ ਹੋਇਆ ਹੈ ਅਤੇ ਇਸ ਭਾਈਚਾਰੇ ਦੀਆਂ ਲੋੜਾਂ ਵੀ ਪੂਰੀਆਂ ਕੀਤੀਆਂ ਜਾਣੀਆਂ ਜ਼ਰੂਰੀ ਹਨ। ਇਹ ਬੋਰਡ ਟਰਾਂਸਜੈਂਡਰਾਂ ਦੀ ਪੜ੍ਹਾਈ 'ਚ ਮਦਦ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਹੋਰ ਸਹੂਲਤਾਂ ਦੇਣ 'ਚ ਮਦਦ ਕਰੇਗਾ।
ਹੁਣ ਡਾਕਘਰ ਤੋਂ ਬਣਨਗੇ ਨਵੇਂ ਆਧਾਰ ਕਾਰਡ, ਪੁਰਾਣੇ ਹੋ ਸਕਣਗੇ ਅਪਡੇਟ
NEXT STORY