ਲੁਧਿਆਣਾ (ਰਾਮ) : ਕੈਨੇਡਾ ਦੀ ਪੀ. ਆਰ. ਦਿਵਾਉਣ ਦੇ ਨਾਂ ’ਤੇ 2 ਟ੍ਰੈਵਲ ਏਜੰਟਾਂ ਨੇ ਮਿਲ ਕੇ 51 ਲੱਖ ਰੁਪਏ ਠੱਗ ਲਏ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ 2 ਮੁਲਜ਼ਮਾਂ ’ਤੇ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸ਼ਾਹਾਬਾਦ ਸਿੰਘ ਭੁੱਲਰ ਅਤੇ ਦੀਪਇੰਦਰ ਸਿੰਘ ਸੰਧੂ ਅਤੇ ਹੈਰੀ ਸੰਧੂ ਪੁੱਤਰ ਨਿਵਾਸੀ ਸ਼ਾਂਤ ਨਗਰ, ਬਠਿੰਡਾ ਵਜੋਂ ਹੋਈ ਹੈ। ਫਿਲਹਾਲ ਦੋਵੇਂ ਹੀ ਟ੍ਰੈਵਲ ਏਜੰਟ ਪੁਲਸ ਦੀ ਪਹੁੰਚ ਤੋਂ ਬਾਹਰ ਹਨ।
ਇਹ ਵੀ ਪੜ੍ਹੋ : ਸ਼ੰਭੂ ਬਾਰਡਰ 'ਤੇ ਕਿਸਾਨ ਨੇ ਨਿਗਲ਼ ਲਈ ਸਲਫ਼ਾਸ, ਦਿੱਲੀ ਕੂਚ 18 ਤੱਕ ਹੋਇਆ ਮੁਲਤਵੀ
ਸ਼ਿਕਾਇਤਕਰਤਾ ਜਸਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਨਿਵਾਸੀ ਰਿਸ਼ੀ ਨਗਰ ਹੈਬੋਵਾਲ ਖੁਰਦ ਨੇ ਦੱਸਿਆ ਕਿ 29 ਅਗਸਤ ਨੂੰ ਉਸ ਨੇ ਦੋਵੇਂ ਮੁਲਜ਼ਮਾਂ ਨਾਲ ਕੈਨੇਡਾ ਦੀ ਪੀ. ਆਰ. ਲੈਣ ਲਈ ਸੰਪਰਕ ਕੀਤਾ ਸੀ। ਮੁਲਜ਼ਮਾਂ ਨੇ ਉਨ੍ਹਾਂ ਤੋਂ 51 ਲੱਖ 7 ਹਜ਼ਾਰ ਰੁਪਏ ਲਏ ਸੀ। ਕਾਫੀ ਦੇਰ ਤੱਕ ਮੁਲਜ਼ਮਾਂ ਨੇ ਉਸ ਨੂੰ ਨਾ ਤਾਂ ਵੀਜ਼ਾ ਲਗਵਾ ਕੇ ਦਿੱਤਾ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਮੁਲਜ਼ਮਾਂ ਵੱਲੋਂ ਕਾਫੀ ਦੇਰ ਤੱਕ ਟਾਲ-ਮਟੋਲ ਕਰਨ ਤੋਂ ਬਾਅਦ ਉਸ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਫਿਲਹਾਲ ਪੁਲਸ ਫ਼ਰਾਰ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ ਜਾਣ ਲਈ ਮੰਗੇਤਰ ਦੇ ਕਾਗਜ਼ ਲਗਾ ਕੇ ਕਿਸੇ ਹੋਰ ਲੜਕੀ ਨੂੰ ਖੜ੍ਹਾ ਕੇ ਕਰਵਾਈ ਕੋਰਟ ਮੈਰਿਜ
NEXT STORY