ਗੁਰੂਹਰਸਹਾਏ (ਵਿਪਨ ਅਨੇਜਾ) : ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਵਲਾ ਵੱਲੋਂ ਪਿੰਡ ਪੰਜੇ ਕੇ ਉਤਾੜ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ 'ਚ ਚੱਲ ਰਹੇ ਨਿਰਮਾਣ ਕਾਰਜਾਂ 'ਚ ਯੋਗਦਾਨ ਪਾਉਂਦੇ ਹੋਏ 51 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਪ੍ਰਬੰਧਕਾਂ ਨੂੰ ਭੇਂਟ ਕੀਤੀ ਗਈ। ਇਸ ਮੌਕੇ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਨਾਲ ਬਲਾਕ ਪ੍ਰਧਾਨ ਅਮਰੀਕ ਸਿੰਘ ਬੁੱਢੇ ਸ਼ਾਹ ,ਪ੍ਰਧਾਨ ਭੀਮ ਕੰਬੋਜ , ਪ੍ਰਧਾਨ ਕਰਤਾਰ ਸਿੰਘ, ਭੋਲਾ ਲੈਪੋ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ।
ਰਮਿੰਦਰ ਆਵਲਾ ਨੇ ਕਿਹਾ ਕਿ ਉਹ ਬਹੁਤ ਵੱਢਮੁੱਲੇ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਗੁਰੂ ਘਰ ਦੇ ਨਿਰਮਾਣ ਕਾਰਜ ਲਈ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਆਵਲਾ ਨੇ ਸਮੂਹ ਪ੍ਰਬੰਧਕ ਕਮੇਟੀ ਨੂੰ ਵਿਸ਼ਵਾਸ਼ ਦਿਵਾਇਆ ਕਿ ਗੁਰਦੁਆਰਾ ਸਾਹਿਬ ਦੇ ਲਈ ਹਰ ਸੰਭਵ ਸੇਵਾ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਭਾਈ ਰਾਮ ਸਿੰਘ, ਮੀਤ ਪ੍ਰਧਾਨ ਆਦਰਸ਼ ਕੁੱਕੜ, ਹਨੂੰਮਾਨ ਮੰਦਰ ਦੇ ਪ੍ਰਧਾਨ ਰੌਣਕ ਸਹਿਗਲ , ਚਿੰਟੂ ਮੱਕੜ, ਸੌਰਵ ਗਿਰਧਰ, ਆਰਨ ਸਤੀਜਾ, ਲਾਡੀ ਰਾਏਜ਼ਾ, ਸੱਤੂ ਰਾਜਪੂਤ,ਸੁਰਿੰਦਰ ਰਾਜਪੂਤ, ਭਜਨ ਰਾਜਪੂਤ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ।
ਪਲਾਟ ’ਤੇ ਕਬਜ਼ਾ ਕਰਨ ਦੇ ਦੋਸ਼ ’ਚ 10 ਵਿਅਕਤੀਆਂ ਖ਼ਿਲਾਫ਼ ਕੇਸ ਦਰਜ
NEXT STORY