ਲੁਧਿਆਣਾ (ਅਨਿਲ) : ਸਲੇਮ ਟਾਬਰੀ ਥਾਣੇ ਦੀ ਪੁਲਸ ਨੇ ਆਸਟ੍ਰੇਲੀਆ ਭੇਜਣ ਦੇ ਨਾਂ ’ਤੇ ਸਾਜ਼ਿਸ਼ ਤਹਿਤ ਅਤੇ ਇਮੀਗ੍ਰੇਸ਼ਨ ਐਕਟ ਤਹਿਤ ਪਤੀ-ਪਤਨੀ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਥਾਣਾ ਇੰਚਾਰਜ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਮੇਹੁਲ ਨਾਗਪਾਲ ਪੁੱਤਰ ਸੁਰਿੰਦਰ ਪਾਲ ਨਾਗਪਾਲ ਵਾਸੀ ਐੱਲ. ਡੀ. ਸੀ. ਓ. ਅਸਟੇਟ ਨੇ 26 ਮਈ 2025 ਨੂੰ ਪੁਲਸ ਕਮਿਸ਼ਨਰ ਲੁਧਿਆਣਾ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਮੋਹਨ ਕੱਕੜ ਅਤੇ ਉਸ ਦੀ ਪਤਨੀ ਪੂਨਮ ਕੱਕੜ ਵਾਸੀ ਐੱਮ. ਕੇ. ਐਜੂਕੇਸ਼ਨਲ ਐਂਡ ਇਮੀਗ੍ਰੇਸ਼ਨ ਸਰਵਿਸ ਲਾਡੋਵਾਲ ਰੋਡ ਪ੍ਰੀਤਨਗਰ ਜਲੰਧਰ ਨਾਲ ਆਸਟ੍ਰੇਲੀਆ ਜਾਣ ਲਈ ਵੀਜ਼ਾ ਲਗਵਾਉਣ ਬਾਰੇ ਗੱਲ ਕੀਤੀ ਸੀ ਪਰ ਉਕਤ ਮੁਲਜ਼ਮਾਂ ਨੇ ਨਾ ਤਾਂ ਉਸ ਨੂੰ ਆਸਟ੍ਰੇਲੀਆ ਦਾ ਵੀਜ਼ਾ ਦਿਵਾਇਆ ਅਤੇ ਨਾ ਹੀ ਉਸ ਵਲੋਂ ਦਿੱਤੇ ਗਏ 10 ਲੱਖ ਰੁਪਏ ਵਾਪਸ ਕੀਤੇ।
ਇਹ ਵੀ ਪੜ੍ਹੋ : ਨਗਰ ਨਿਗਮ ਦੀ ਵੱਡੀ ਕਾਰਵਾਈ, 7 ਗੈਰ-ਕਾਨੂੰਨੀ ਇਮਾਰਤਾਂ ਨੂੰ ਕੀਤਾ ਸੀਲ
ਸ਼ਿਕਾਇਤਕਰਤਾ ਨੇ ਦੱਸਿਆ ਕਿ ਜਿਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਇਮੀਗ੍ਰੇਸ਼ਨ ਮਾਫੀਆ ਵਲੋਂ ਜਾਨੋਂ ਮਾਰਨ ਅਤੇ ਝੂਠੇ ਕੇਸ ’ਚ ਫਸਾਉਣ ਦੀ ਧਮਕੀ ਦਿੱਤੀ। ਸੀਨੀਅਰ ਪੁਲਸ ਅਧਿਕਾਰੀਆਂ ਵਲੋਂ ਹੋਰ ਜਾਂਚ ਕਰਨ ਤੋਂ ਬਾਅਦ ਦੋਸ਼ੀ ਮੋਹਨ ਕੱਕੜ ਅਤੇ ਉਸ ਦੀ ਪਤਨੀ ਪੂਨਮ ਕੱਕੜ ਵਿਰੁੱਧ ਮਾਮਲਾ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਦੋਵਾਂ ਦੋਸ਼ੀਆਂ ਵਿਰੁੱਧ ਸਲੇਮ ਟਾਬਰੀ ਥਾਣੇ ’ਚ ਮਾਮਲਾ ਦਰਜ ਕੀਤਾ ਹੈ। ਦੋਵੇਂ ਦੋਸ਼ੀ ਅਜੇ ਵੀ ਫਰਾਰ ਦੱਸੇ ਜਾਂਦੇ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਜਸਥਾਨ ਤੋਂ ਸਪਲਾਈ ਕੀਤੇ ਗਏ 500 ਕਿਲੋ ਖੋਆ, ਸੋਨ ਪਾਪੜੀ ਅਤੇ ਰਸਗੁੱਲੇ ਜ਼ਬਤ, 5 ਨਮੂਨੇ ਜਾਂਚ ਲਈ ਭੇਜੇ
NEXT STORY