ਜਲੰਧਰ (ਸੁਧੀਰ)- ਪੜ੍ਹਾਈ ਦੇ ਤੌਰ ’ਤੇ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਠੱਗੀ ਦੇ ਕਈ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ ਪਰ ਹੁਣ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਵਿਚ ਪੰਜਾਬ ਦੇ ਕਈ ਕਥਿਤ ਟ੍ਰੈਵਲ ਏਜੰਟਾਂ ਨੇ ਆਪਣੀਆਂ ਜੇਬਾਂ ਗਰਮ ਕਰਨ ਅਤੇ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਕੇ ਬੈਂਕਾਂ, ਜਮ੍ਹਾਂ ਫੰਡਾਂ, ਫਰਜ਼ੀਵਾੜਾ ਅਤੇ ਫਰਜ਼ੀ ਲੋਨਲੈਟਰ ਲਗਾ ਕੇ ਪੰਜਾਬ ਦੇ ਸੈਂਕੜੇ ਵਿਦਿਆਰਥੀਆਂ ਨੂੰ ਵਿਦੇਸ਼ ਭੇਜ ਦਿੱਤਾ। ਇਨ੍ਹਾਂ ਵਿੱਚੋਂ ਜਲੰਧਰ ਦੇ ਇਕ ਨਾਮੀ ਟ੍ਰੈਵਲ ਕਾਰੋਬਾਰੀ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ। ਇਹ ਸਾਰਾ ਫਰਜ਼ੀਵਾੜਾ ਸਾਹਮਣੇ ਆਉਣ ’ਤੇ ਯੂ. ਕੇ. ਅੰਬੈਸੀ ਨੇ ਮਾਮਲੇ ਦੀ ਸਾਰੀ ਜਾਣਕਾਰੀ ਇਕ ਬੈਂਕ ਦੇ ਹੈੱਡ ਆਫਿਸ ਵਿਚ ਦਿੱਤੀ ਬੈਂਕ ਦੇ ਹੈੱਡ ਆਫਿਸ ਵੱਲੋਂ ਜਾਣਕਾਰੀ ਮਿਲਦੇ ਹੀ ਬੈਂਕ ਅਧਿਕਾਰੀਆਂ ਦੇ ਹੱਥ ਪੈਰ ਫੁੱਲ ਗਏ ਜਿਸ ਦੇ ਨਾਲ ਹੀ ਬੈਂਕ ਦੇ ਹੈੱਡ ਆਫਿਸ ਨੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ। ਯੂ. ਕੇ. ਅੰਬੈਸੀ ਵੱਲੋਂ ਇਹ ਸਾਰਾ ਫਰਜ਼ੀਵਾੜਾ ਫੜੇ ਜਾਣ ਅਤੇ ਜਲੰਧਰ ਦੇ ਇਕ ਬੈਂਕ ਵਿੱਚ ਮੇਲ ਆਉਣ ’ਤੇ ਬੈਂਕ ਮੈਨੇਜਰਾਂ ਅਤੇ ਟ੍ਰੈਵਲ ਕਾਰੋਬਾਰੀਆਂ ਚ ਹੜਕੰਪ ਮਚ ਗਿਆ ਹੈ।
ਇਹ ਵੀ ਪੜ੍ਹੋ : ਹਾਦਸੇ ’ਚ ਪਤੀ ਦੇ ਬਚਣ ਦੀ ਉਮੀਦ ਛੱਡ ਚੁੱਕੀ ਪਤਨੀ ਨੇ ਮੌਤ ਨੂੰ ਲਾਇਆ ਗਲੇ
ਉਕਤ ਗੱਲ ਪੂਰੇ ਸ਼ਹਿਰ ਹੀ ਨਹੀਂ ਬਲਕਿ ਪੰਜਾਬ ਦੇ ਕਈ ਸ਼ਹਿਰਾਂ ’ਚ ਜੰਗਲ ਦੀ ਅੱਗ ਵਾਂਗ ਫੈਲ ਗਈ। ਇੰਨਾ ਹੀ ਨਹੀਂ ਇਸ ਫਰਜ਼ੀਵਾੜੇ ਦੇ ਸਾਹਮਣੇ ਆਉਂਦੇ ਹੀ ਇਕ ਬੈਂਕ ਮੈਨੇਜਰ ਅਤੇ ਟ੍ਰੈਵਲ ਕਾਰੋਬਾਰੀ ਦੀ ਆਡੀਓ ਵੀ ਵਾਇਰਲ ਹੋ ਗਈ ਹੈ, ਜਿਸ ’ਚ ਬੈਂਕ ਮੈਨੇਜਰ ਵੱਲੋਂ ਸਾਫ਼ ਕਿਹਾ ਜਾ ਰਿਹਾ ਹੈ ਕਿ ਜਲੰਧਰ ਦੇ ਸਾਈਂ ਓਵਰਸੀਜ਼ ਨਾਮਕ ਟ੍ਰੈਵਲ ਕਾਰੋਬਾਰੀ ਨੇ ਉਕਤ ਬੈਂਕ ’ਚ ਭਾਰੀ ਤਦਾਦ ਵਿਚ ਵਿਦਿਆਰਥੀਆਂ ਦੇ ਖਾਤੇ ਖੋਲ੍ਹੇ ਅਤੇ ਜਿਸ ਦੇ ਨਾਲ ਹੀ ਲਗਭਗ 135 ਲੋਨ ਲੈਟਰਾਂ ਵਿਦਿਆਰਥੀਆਂ ਦੇ ਦਸਤਾਵੇਜ਼ਾਂ ਨਾਲ ਲਾ ਕੇ ਉਨ੍ਹਾਂ ਦਾ ਅੰਬੈਸੀ ’ਚ ਵੀਜ਼ਾ ਅਪਲਾਈ ਕੀਤਾ ਪਰ ਬੈਂਕ ਦੀਆਂ ਲੂਨ ਲੈਟਰਾਂ ਅਤੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਰਕਮ ਵਿੱਚ ਫਰਜ਼ੀਵਾੜਾ ਸਾਹਮਣੇ ਆਉਣ ਤੇ ਯੂ. ਕੇ. ਅੰਬੈਸੀ ਨੇ ਸਖ਼ਤ ਨੋਟਿਸ ਲੈਂਦੇ ਹੋਏ ਯੂ. ਕੇ. ਵੀਜ਼ਾ ਵਿੱਚ ਸਖਤਾਈ ਕਰ ਦਿੱਤੀ, ਉਥੇ ਹੀ ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਟ੍ਰੈਵਲ ਕਾਰੋਬਾਰੀਆਂ ਵੱਲੋਂ ਆਪਣੀਆਂ ਜੇਬਾਂ ਗਰਮ ਕਰਨ ਦੇ ਨਾਮ ਤੇ ਵਿਦਿਆਰਥੀ ਦੇ ਦਸਤਾਵੇਜ਼ਾਂ ਵਿੱਚ ਫਰਜ਼ੀਵਾੜਾ ਸਾਹਮਣੇ ਆਉਣ ’ਤੇ ਕਈ ਵਿਦਿਆਰਥੀਆਂ ਨੂੰ ਯੂ. ਕੇ. ’ਚੋਂ ਭਾਰਤ ਵਾਪਸ ਭੇਜ ਦਿੱਤਾ ਗਿਆ। ਉਥੇ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਯੂ. ਕੇ. ਅੰਬੈਸੀ ਵੱਲੋਂ ਫਰਜ਼ੀਵਾੜਾ ਫੜਨ ਤੇ ਆਉਣ ਵਾਲੇ ਦਿਨਾਂ ਵਿਚ ਕਈ ਬੈਂਕ ਮੈਨੇਜਰਾਂ ਅਤੇ ਕਈ ਟ੍ਰੈਵਲ ਕਾਰੋਬਾਰੀਆਂ ’ਤੇ ਵੀ ਸਖ਼ਤ ਕਾਰਵਾਈ ਹੋ ਸਕਦੀ ਹੈ।
ਇਹ ਵੀ ਪੜ੍ਹੋ : ਜਲੰਧਰ ਵਿਖੇ ਅਸ਼ਵਨੀ ਕੁਮਾਰ ਸ਼ਰਮਾ ਨੇ ਕੈਪਟਨ ’ਤੇ ਕੀਤੇ ਤਿੱਖੇ ਸ਼ਬਦੀ ਹਮਲੇ (ਵੀਡੀਓ)
ਫੰਡ ਸ਼ੋਅ ਕਰਨ ਦੇ ਨਾਮ ’ਤੇ ਵਿਦਿਆਰਥੀਆਂ ਤੋਂ ਵਸੂਲ ਰਹੇ ਹਨ 5 ਤੋਂ 8 ਫ਼ੀ ਸਦੀ ਤੱਕ ਦਾ ਵਿਆਜ
ਟ੍ਰੈਵਲ ਕਾਰੋਬਾਰੀਆਂ ਨੇ ਆਪਣੇ ਹੀ ਸਾਥੀਆਂ ਨੂੰ ਦੱਸਿਆ ਹੋਇਆ ਹੈ ਕਿ ਫਾਇਨਾਂਸਰ ਯੂ. ਕੇ. ਜਾਣ ਦੇ ਨਾਮ ’ਤੇ ਟ੍ਰੈਵਲ ਕਾਰੋਬਾਰੀ ਵਿਦਿਆਰਥੀਆਂ ਤੋਂ ਮੋਟੀ ਕਮਾਈ ਕਰ ਰਹੇ ਹਨ । ਯੂ. ਕੇ. ਬਿਨੈ ਪੱਤਰ ਅਪਲਾਈ ਕਰਨ ਲਈ ਐਜੂਕੇਸ਼ਨ ਦਸਤਾਵੇਜ਼ਾਂ ਨਾਲ ਵਿਦਿਆਰਥੀ ਨੂੰ ਆਪਣੇ ਖਾਤੇ ’ਚ ਲਗਭਗ 28 ਦਿਨ ਪੁਰਾਣੇ ਫੰਡ ਵਿਖਾਉਣੇ ਪੈਂਦੇ ਹਨ ਆਮ ਤੌਰ ’ਤੇ ਕੁਝ ਵਿਦਿਆਰਥੀ ਹੀ ਆਪਣੇ ਬੈਂਕ ਖਾਤਿਆਂ ਵਿੱਚ ਫੰਡ ਦਿਖਾ ਪਾਉਂਦੇ ਹਨ ਜਦਕਿ ਜ਼ਿਆਦਾਤਰ ਵਿਦਿਆਰਥੀਆਂ ਨੂੰ ਫੰਡ ਸ਼ੋਅ ਗਰਾਊਂਡ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਬਸ ਇਸ ਗੱਲ ਦਾ ਫ਼ਾਇਦਾ ਪੰਜਾਬ ਦੇ ਕਈ ਕੱਤਕ ਟ੍ਰੈਵਲ ਕਾਰੋਬਾਰੀ ਚੁੱਕਦੇ ਹਨ ਵਿਦਿਆਰਥੀਆਂ ਤੋਂ ਵੀਜ਼ੇ ਦੇ ਨਾਮ ’ਤੇ ਮੋਟੀ ਕਮਾਈ ਕਰਨ ਵਾਲੇ ਕਈ ਟ੍ਰੈਵਲ ਕਾਰੋਬਾਰੀ ਵਿਦਿਆਰਥੀਆਂ ਨੂੰ ਆਪਣੇ ਹੀ ਕਰਮਚਾਰੀ ਦਾ ਨੰਬਰ ਦੇ ਕੇ ਵਿਦਿਆਰਥੀ ਤੋਂ ਉਕਤ ਵਿਅਕਤੀ ਨਾਲ ਸੰਪਰਕ ਕਰਨ ਨੂੰ ਕਹਿੰਦੇ ਹਨ। ਕੀ ਤੁਸੀਂ ਇਸ ਫਾਇਨਾਂਸਰ ਨਾਲ ਗੱਲ ਕਰ ਲਓ ਇਹ ਤੁਹਾਡਾ ਕੰਮ ਕਰਵਾ ਦੇਵੇਗਾ ਫਿਰ ਜਿਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਖੂਨ ਪਸੀਨੇ ਦੀ ਕਮਾਈ ਦਾ ਸਿਲਸਿਲਾ। ਟ੍ਰੈਵਲ ਕਾਰੋਬਾਰੀਆਂ ਦਾ ਫਾਇਨਾਂਸਰ ਕਰਮਚਾਰੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈੰਬਰਾਂ ਤੋਂ ਬੈਂਕ ਖਾਤਿਆਂ ਵਿੱਚ ਫੰਡ ਸ਼ੋਅ ਕਰਵਾਉਣ ਦੇ ਨਾਮ ਤੇ ਪੰਜ ਤੋਂ ਅੱਠ ਫ਼ੀਸਦੀ ਵਿਆਜ ਵਸੂਲਣ ਦਾ ਸੌਦਾ ਤੈਅ ਕਰਦਾ ਹੈ। ਜਿਸ ਦਾ ਅੱਧਾ ਹਿੱਸਾ ਟ੍ਰੈਵਲ ਕਾਰੋਬਾਰੀ ਅਤੇ ਅੱਧਾ ਹਿੱਸਾ ਉਕਤ ਕਰਮਚਾਰੀ ਨੂੰ ਜਾਂਦਾ ਹੈ ਲੋਕਾਂ ਦੀ ਖ਼ੂਨ ਪਸੀਨੇ ਦੀ ਕਮਾਈ ਚੂਸ ਕੇ ਅਜਕੱਲ੍ਹ ਅਜਿਹੇ ਲੋਕ ਪੰਜਾਬ ਦੀਆਂ ਸੜਕਾਂ ’ਤੇ ਲਗਜ਼ਰੀ ਗੱਡੀਆਂ ਵਿਚ ਘੁੰਮ ਰਹੇ ਹਨ।
ਇਹ ਵੀ ਪੜ੍ਹੋ : ਹੁਣ ਆਦਮਪੁਰ ਤੋਂ ਮੁੰਬਈ ਦੀ ਫਲਾਈਟ ਨਹੀਂ ਭਰੇਗੀ ਉਡਾਣ, ਜਾਣੋ ਕਿਉਂ
ਸੂਪਰ ਪ੍ਰੀਓਰਿਟੀ ਸਿਸਟਮ ਵਿਚ ਕਈਆਂ ਨੇ ਖੁੱਲ੍ਹੀ ਠੱਗੀ ਦੀ ਖੇਡ
ਦੱਸਿਆ ਜਾ ਰਿਹਾ ਹੈ ਕਿ ਜੇਕਰ ਯੂ ਕੇ ਦਾ ਨਾਰਮਲ ਵੀਜ਼ਾ ਬਿਨੈ ਪੱਤਰ ਜਮ੍ਹਾ ਕਰਵਾਉਣ ਦੀ ਫ਼ੀਸ ਲਗਭਗ ਇਕ ਰੁਪਿਆ ਹੈ, ਜਿਸ ਦੇ ਰਿਜ਼ਲਟ ਬਿਨੇ ਪੱਤਰ ਜਮ੍ਹਾ ਕਰਵਾਉਣੇ ’ਤੇ ਵਿਦਿਆਰਥੀ ਦੇ ਲਗਭਗ 30-40 ਹਜ਼ਾਰ ਫ਼ੀਸ ਲਈ ਜਾਂਦੀ ਹੈ, ਜਿਸ ਦਾ ਰਿਜ਼ਲਟ ਲਗਭਗ ਪੰਦਰਾਂ ਵੀਹ ਦਿਨਾਂ ਵਿੱਚ ਆਉਂਦਾ ਹੈ, ਉਥੇ ਹੀ ਸੁਪਰ ਪ੍ਰੀਓਰਿਟੀ ਸਿਸਟਮ ਵਿੱਚ ਬਿਨੈ ਪੱਤਰ ਜਮ੍ਹਾ ਕਰਵਾਉਣ ਦੀ ਫ਼ੀਸ ਲਗਭਗ ਇਕ ਰੁਪਿਆ ਹੈ, ਜਿਸ ਦਾ ਰਿਜ਼ਲਟ ਬਿਨੈ ਪੱਤਰ ਜਮ੍ਹਾ ਕਰਾਉਣ ਦੇ ਸਿਰਫ਼ ਇਕ ਦਿਨ ਵਿਚ ਹੀ ਆ ਜਾਂਦਾ ਹੈ। ਉਦਾਹਰਣ ਦੇ ਤੌਰ ’ਤੇ ਜੇਕਰ ਤੁਸੀਂ ਸੂਪਰ ਅਰਜੀ ਪੱਤਰ ਜਮ੍ਹਾ ਕਰਵਾਇਆ ਹੈ ਤਾਂ ਉਸ ਦਾ ਰਿਜ਼ਲਟ ਉਸੇ ਦਿਨ ਸ਼ਾਮ ਨੂੰ ਹੀ ਆ ਜਾਵੇਗਾ ਜਿਸ ਗੱਲ ਦਾ ਫ਼ਾਇਦਾ ਪੰਜਾਬ ਦੇ ਕਈ ਟ੍ਰੈਵਲ ਕਾਰੋਬਾਰੀਆਂ ਨੇ ਖ਼ੂਬ ਉਠਾਇਆ ਹੈ ਅਤੇ ਬੈਂਕ ਖਾਤਿਆਂ ਵਿਚ ਫਰਜ਼ੀਵਾੜਾ ਕਰਨ ਦੇ ਨਾਲ-ਨਾਲ ਕਈ ਵਿਦਿਆਰਥੀਆਂ ਦੇ ਬਿਨੈ ਪੱਤਰ ਸੁਪਰ ਪ੍ਰੀਓਰਿਟੀ ਸਿਸਟਮ ਵਿਚ ਜਮ੍ਹਾ ਕਰਵਾ ਕੇ ਕਰੋੜਾਂ ਰੁਪਏ ਕਮਾਏ ਹਨ।
ਇਹ ਵੀ ਪੜ੍ਹੋ : ਕਿਸਾਨਾਂ ਵੱਲੋਂ ਚੌਲਾਂਗ ਟੋਲ ਪਲਾਜ਼ਾ ’ਤੇ ਅਸ਼ਵਨੀ ਸ਼ਰਮਾ ਦਾ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂ
8 ਸਾਲ ਪਹਿਲਾਂ ਹੋਏ ਸਨ ਯੂ ਕੇ ਦੇ ਸੈਂਕੜੇ ਕਾਲਜ ਤੇ ਯੂਨੀਵਰਸਿਟੀ ਬੰਦ, ਡੁੱਬੇ ਕਰੋੜਾਂ ਰੁਪਏ
ਲਗਭਗ ਅੱਠ ਸਾਲ ਪਹਿਲਾਂ ਯੂ. ਕੇ. ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਰਾਹਤ ਦਿੰਦੇ ਹੋਏ ਟੀਅਰ ਫੋਰ ਸਕੀਮ ਦਾ ਆਯੋਜਨ ਕੀਤਾ ਸੀ ਜਿਸ ਵਿਚ ਪੜ੍ਹਾਈ ਦੇ ਤੌਰ ’ਤੇ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਬਿਨਾਂ ਆਈਲੈੱਟਸ ਟੈਸਟ ਪਾਸ ਕੀਤੇ ਸਿਰਫ਼ ਆਪਣੇ ਐਜੂਕੇਸ਼ਨ ਦਸਤਾਵੇਜ਼ ਜਮ੍ਹਾ ਕਰਵਾਉਣੇ ਪੈਂਦੇ ਸਨ ਜਿਸ ਦੇ ਆਧਾਰ ’ਤੇ ਯੂ. ਕੇ. ਅੰਬੈਸੀ ਵੱਲੋਂ ਵਿਦਿਆਰਥੀਆਂ ਨੂੰ ਵੀਜ਼ਾ ਦਿੱਤਾ ਜਾ ਰਿਹਾ ਸੀ। ਇਸ ਗੱਲ ਦਾ ਫਾਇਦਾ ਪੰਜਾਬ ਦੇ ਟ੍ਰੈਵਲ ਕਾਰੋਬਾਰੀਆਂ ਨੇ ਰੱਜ ਕੇ ਚੁੱਕਿਆ ਅਤੇ ਫਰਜ਼ੀਵਾੜਾ ਕਰਕੇ ਪੰਜਾਬ ਵਿਚੋਂ ਵੱਡੀ ਗਿਣਤੀ ’ਚ ਵਿਦਿਆਰਥੀਆਂ ਨੂੰ ਆਪਣੀਆਂ ਜੇਬਾਂ ਗਰਮ ਕਰਨ ਲਈ ਵਿਦੇਸ਼ ਭੇਜ ਦਿੱਤਾ ਇਸ ਧੰਦੇ ਵਿਚ ਮੋਟੀ ਕਮਾਈ ਕਰਦੇ ਵੇਖੇ ਕਈ ਟ੍ਰੈਵਲ ਕਾਰੋਬਾਰੀਆਂ ਨੇ ਯੂ .ਕੇ. ਵਿਚ 4-4 ਕਮਰਿਆਂ ਦੇ ਪ੍ਰਾਈਵੇਟ ਕਾਲਜ ਕੋਲ ਦਿੱਤੇ ਜਦਕਿ ਉੱਥੇ ਪਹੁੰਚੇ ਵਿਦਿਆਰਥੀਆਂ ਨੂੰ ਕੰਮ ਨਾ ਮਿਲਣ ਕਾਰਨ ਰਾਤ ਗੁਜ਼ਾਰਨ ਅਤੇ ਖਾਣ ਪੀਣ ਲਈ ਗੁਰੂ ਘਰ ਦਾ ਸਹਾਰਾ ਲੈਣਾ ਪਿਆ ਯੂ. ਕੇ. ਸਰਕਾਰ ਨੂੰ ਜਦੋਂ ਇਸ ਫਰਜ਼ੀਵਾੜੇ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਯੂ. ਕੇ.’ਚ ਸੈਂਕੜੇ ਕਾਲਜ ਅਤੇ ਯੂਨੀਵਰਸਿਟੀਜ਼ ਦੇ ਲਾਇਸੈਂਸ ਸਸਪੈਂਡ ਕਰ ਦਿੱਤੇ ਜਿਸ ਕਾਰਨ ਪੰਜਾਬ ਦੇ ਸੈਂਕੜੇ ਵਿਦਿਆਰਥੀਆਂ ਦੀ ਮਿਹਨਤ ਦੀ ਕਮਾਈ ਦੇ ਕਰੋੜਾਂ ਰੁਪਏ ਯੂ. ਕੇ. ਪ੍ਰਾਈਵੇਟ ਕਾਲਜਾਂ ਵਿੱਚ ਡੁੱਬ ਗਏ ਜਦਕਿ ਟ੍ਰੈਵਲ ਕਰਮਚਾਰੀਆਂ ਨੇ ਪਹਿਲਾਂ ਹੀ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਕਰੋੜਾਂ ਰੁਪਏ ਆਪਣੀ ਕਮਿਸ਼ਨ ਜਮ੍ਹਾ ਕਰਕੇ ਆਪਣੀਆਂ ਜੇਬਾਂ ਗਰਮ ਕਰ ਲਈਆਂ ਸਨ ਹੋਰ ਤਾਂ ਹੋਰ ਕਈ ਵਿਦਿਆਰਥੀਆਂ ਨੂੰ ਯੂ. ਕੇ. ਤੋਂ ਵਾਪਸ ਆਉਣਾ ਪਿਆ। ਜਿਸ ਕਾਰਨ ਕਈ ਵਿਦਿਆਰਥੀਆਂ ਨੇ ਕਈ ਟ੍ਰੈਵਲ ਕਾਰੋਬਾਰੀਆਂ ਦੇ ਖਿ਼ਲਾਫ਼ ਪੁਲਸ ਵਿਚ ਸ਼ਿਕਾਇਤਾਂ ਵੀ ਦਿੱਤੀਆਂ ਜਿਸ ਤੋਂ ਬਾਅਦ ਕਈ ਟ੍ਰੈਵਲ ਕਾਰੋਬਾਰੀ ਤਾਂ ਕਰੋੜਾਂ ਰੁਪਏ ਦੀ ਕਮਾਈ ਕਰਕੇ ਦੇਸ਼ ਛੱਡ ਕੇ ਦੇਸ਼ ਛੱਡ ਕੇ ਵਿਦੇਸ਼ ਭੱਜ ਗਏ ਜਦੋਂ ਲਗਭਗ 8 ਸਾਲ ਬਾਅਦ ਯੂ. ਕੇ. ਸਰਕਾਰ ਨੇ ਇਕ ਵਾਰ ਫਿਰ ਭਾਰਤੀ ਵਿਦਿਆਰਥੀਆਂ ਨੂੰ ਰਾਹਤ ਦਿੰਦੇ ਹੋਏ ਵੀਜ਼ਾ ਨਿਯਮਾਂ ਵਿੱਚ ਢਿੱਲ ਦਿੱਤੀ ਸੀ ਇਸ ਗੱਲ ਦਾ ਫਾਇਦਾ ਪੰਜਾਬ ਦੇ ਕਈ ਟ੍ਰੈਵਲ ਕਾਰੋਬਾਰੀਆਂ ਨੇ ਰੱਜ ਕੇ ਚੁੱਕਿਆ ਪਰ ਫਿਰ ਫਰਜ਼ੀਵਾੜਾ ਸਾਹਮਣੇ ਆਉਣ ਤੇ ਯੂ ਕੇ ਸਰਕਾਰ ਨੇ ਸਖ਼ਤਾਈ ਕਰ ਦਿੱਤੀ।
ਇਹ ਵੀ ਪੜ੍ਹੋ : ਜਲੰਧਰ ਦੇ ਕੰਪਨੀ ਬਾਗ ਚੌਂਕ ’ਚ ਭਾਜਪਾ ਦੇ ਧਰਨੇ ’ਤੇ ਭਾਰੀ ਹੰਗਾਮਾ, ਕਿਸਾਨਾਂ ਨੇ ਤੋੜੇ ਬੈਰੀਕੇਡਸ (ਵੀਡੀਓ)
ਹਰ ਵਿਦਿਆਰਥੀ ਦੀ ਹੋ ਰਹੀ ਹੈ ਹੁਣ ਇੰਟਰਵਿਊ
ਉਥੇ ਹੀ ਦੱਸਿਆ ਜਾ ਰਿਹਾ ਫਰਜ਼ੀਵਾੜਾ ਸਾਹਮਣੇ ਆਉਣ ’ਤੇ ਯੂ. ਕੇ. ਸਰਕਾਰ ਨੇ ਵੀ ਵੀਜ਼ਾ ਨਿਯਮਾਂ ਵਿੱਚ ਸਖ਼ਤਾਈ ਕਰ ਦਿੱਤੀ ਹੈ, ਜਿਸ ਕਰਕੇ ਹੁਣ ਹਰ ਵਿਦਿਆਰਥੀ ਦਾ ਆਪਣਾ ਬਿਨੈ ਪੱਤਰ ਅਪਲਾਈ ਕਰਨ ਦੇ ਨਾਲ-ਨਾਲ ਆਈਲੈਟਸ ਟੈਸਟ ’ਚ 6 ਬੈਂਡ ਲੈਣੇ ਜ਼ਰੂਰੀ ਹੋਣਗੇ ਜਦਕਿ ਪਹਿਲਾਂ ਬਿਨਾਂ ਆਈਲੈਟਸ ਟੈਸਟ ਪਾਸ ਕਰਕੇ ਵੀ ਵਿਦਿਆਰਥੀ ਬਿਨੈ ਪੱਤਰ ਅਪਲਾਈ ਕਰ ਸਕਦੇ ਸਨ ਬਿਨੈ ਪੱਤਰ ਤੋਂ ਬਾਅਦ ਹਰੇਕ ਵਿਦਿਆਰਥੀ ਦੀ ਅੰਬੈਸੀ ਵਿੱਚ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਸਕਾਈਪ ਰਾਹੀਂ ਇੰਟਰਵਿਊ ਹੋਣੀ ਹੋਵੇਗੀ। ਜਿਸ ਤੋਂ ਬਾਅਦ ਹੀ ਅੰਬੈਸੀ ਵੱਲੋਂ ਵਿਦਿਆਰਥੀਆਂ ਦੀ ਫਾਈਲ ’ਤੇ ਫ਼ੈਸਲਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਜਲੰਧਰ ’ਚ ਮੋਦੀ ਦਾ ਪੁਤਲਾ ਸਾੜਨ ਪੁੱਜੇ ਕਾਂਗਰਸੀ ਆਗੂਆਂ ਦੀ ਪੁਲਸ ਨਾਲ ਧੱਕਾ-ਮੁੱਕੀ
ਕੋਰੋਨਾ ਕਾਰਨ ਵਿਦਿਆਰਥੀਆਂ ਨੂੰ ਯੂ ਕੇ ਵਿਚ ਨਹੀਂ ਮਿਲ ਰਿਹਾ ਕੰਮ
ਸੂਤਰ ਦੱਸਦੇ ਹਨ ਕਿ ਕੋਰੋਨਾ ਵਾਇਰਸ ਕਾਰਨ ਜਿੱਥੇ ਪੂਰਾ ਵਿਸ਼ਵ ਮੰਦੀ ਦਾ ਸ਼ਿਕਾਰ ਹੋਇਆ ਹੈ ਉਥੇ ਹੀ ਵਿਦੇਸ਼ ਪਹੁੰਚੇ ਵਿਦਿਆਰਥੀਆਂ ਨੂੰ ਵੀ ਕੰਮ ਕਰਨ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉੱਥੇ ਪਹੁੰਚੇ ਵਿਦਿਆਰਥੀਆਂ ਨੂੰ ਕੰਮ ਨਹੀਂ ਮਿਲ ਰਿਹਾ ਅਤੇ ਉਥੇ ਪਹੁੰਚੇ ਵਿਦਿਆਰਥੀ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਮੰਗਵਾ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ ਜਦਕਿ ਇਥੇ ਬੈਠੇ ਟ੍ਰੈਵਲ ਕਾਰੋਬਾਰੀ ਵਿਦਿਆਰਥੀਆਂ ਨੂੰ ਵਿਦੇਸ਼ ਭੇਜ ਕੇ ਅਤੇ ਉਥੋਂ ਕਾਲਜਾਂ ਤੋਂ ਮੋਟੀਆਂ ਕਮਿਸ਼ਨਾਂ ਆ ਕੇ ਐਸ਼ਪ੍ਰਸਤੀ ਕਰ ਰਹੇ ਹਨ।
ਇਹ ਵੀ ਪੜ੍ਹੋ : ਇਕਲੌਤੇ ਪੁੱਤ ਦਾ ਵਿਛੋੜਾ ਨਾ ਸਹਾਰ ਸਕੀ ਮਾਂ, ਮੌਤ ਦੇ ਦੋ ਦਿਨਾਂ ਬਾਅਦ ਹੀ ਸਦਮੇ ’ਚ ਤੋੜਿਆ ਦਮ
ਫਰਜ਼ੀ ਦਸਤਾਵੇਜ਼ਾਂ ’ਤੇ ਵਿਦੇਸ਼ ਭੇਜਣ ਵਾਲੇ ਟ੍ਰੈਵਲ ਕਾਰੋਬਾਰੀਆਂ ਤੇ ਹੋਵੇਗੀ ਸਖ਼ਤ ਕਾਰਵਾਈ : ਭੁੱਲਰ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਫਰਜ਼ੀ ਟ੍ਰੈਵਲ ਏਜੰਟਾਂ ਤੇ ਪਿਛਲੇ ਕਾਫੀ ਸਮੇਂ ਤੋਂ ਕਾਰਵਾਈ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਨੇ ਕਈ ਫਰਜ਼ੀ ਟ੍ਰੈਵਲ ਏਜੰਟਾਂ ਦੇ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ ਉਨ੍ਹਾਂ ਕਿਹਾ ਕੇ ਸ਼ਹਿਰ ਵਿਚ ਜੇਕਰ ਕੋਈ ਵੀ ਟ੍ਰੈਵਲ ਕਾਰੋਬਾਰੀ ਫਰਜ਼ੀ ਦਸਤਾਵੇਜ਼ਾਂ ਰਾਹੀਂ ਵਿਦਿਆਰਥੀਆਂ ਨੂੰ ਵਿਦੇਸ਼ ਭੇਜ ਰਿਹਾ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਵੀ ਜਾਗਰੂਕ ਹੋਣ। ਜੇਕਰ ਕੋਈ ਵੀ ਟ੍ਰੈਵਲ ਕਾਰੋਬਾਰੀ ਗਲਤ ਕੰਮ ਕਰ ਰਿਹਾ ਹੈ ਤਾਂ ਉਸਦੀ ਜਾਣਕਾਰੀ ਲੋਕ ਕਮਿਸ਼ਨਰੇਟ ਪੁਲਸ ਨੂੰ ਦੇਣ। ਉਨ੍ਹਾਂ ਕਿਹਾ ਕਿ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਵਿੱਚ ਪਹਿਲਾਂ ਹੀ ਕਈ ਟੀਮਾਂ ਬਣਾ ਕੇ ਇਕ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਅਤੇ ਕਈ ਫਰਜ਼ੀ ਟ੍ਰੈਵਲ ਕਾਰੋਬਾਰੀਆਂ ’ਤੇ ਮਾਮਲੇ ਦਰਜ ਕੀਤੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਕਮਿਸ਼ਨਰੇਟ ਪੁਲਸ ਫਰਜ਼ੀ ਟ੍ਰੈਵਲ ਕਾਰੋਬਾਰੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਵੇਗੀ।
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਟ੍ਰੈਫਿਕ ਪੁਲਸ ਦਾ ਸ਼ਿਕੰਜਾ, ਹੁਣ ਤੁਹਾਡੀ ਗੱਡੀ ਨਹੀਂ ਜਾਵੇਗੀ ਛਾਲਾਂ ਮਾਰਦੀ
NEXT STORY