ਚੰਡੀਗੜ੍ਹ (ਲਲਨ) : ਪ੍ਰਯਾਗਰਾਜ ’ਚ ਚੱਲ ਰਹੇ ਮਹਾਕੁੰਭ ’ਚ ਪਹੁੰਚਣ ਲਈ ਸ਼ਰਧਾਲੂਆਂ ਨੂੰ ਘਰੇਲੂ ਉਡਾਣ ’ਚ ਕੌਮਾਂਤਰੀ ਕਿਰਾਇਆ ਦੇਣਾ ਪੈ ਰਿਹਾ ਹੈ। ਚੰਡੀਗੜ੍ਹ ਤੋਂ ਪ੍ਰਯਾਗਰਾਜ ਤੱਕ ਚੱਲਣ ਵਾਲੇ 72 ਸੀਟਰ ਏਅਰਕ੍ਰਾਫ਼ਟ ’ਚ ਸੀਟ ਬੁੱਕ ਕਰਵਾਉਣ ਲਈ 23 ਤੋਂ 27 ਹਜ਼ਾਰ ਰੁਪਏ ਦੇਣੇ ਪੈ ਰਹੇ ਹਨ। ਜੇਕਰ ਦੁਬਈ ਤੇ ਬੈਂਕਾਕ ਦੇ ਕਿਰਾਏ ਦੀ ਗੱਲ ਕਰੀਏ ਤਾਂ ਇਹ 22 ਤੋਂ 23 ਹਜ਼ਾਰ ਦੇ ਵਿਚਕਾਰ ਹੈ। ਚੰਡੀਗੜ੍ਹ ਤੋਂ ਦੁਬਈ ਦਾ ਕਿਰਾਇਆ 31 ਜਨਵਰੀ ਨੂੰ 22 ਹਜ਼ਾਰ ਰੁਪਏ ਹੈ, ਜਦਕਿ ਅੰਮ੍ਰਿਤਸਰ ਤੋਂ ਬੈਂਕਾਕ ਦਾ ਕਿਰਾਇਆ 30 ਜਨਵਰੀ ਨੂੰ 10 ਹਜ਼ਾਰ ਰੁਪਏ ਹੈ।
ਇਹ ਵੀ ਪੜ੍ਹੋ : ਪੰਜਾਬ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਅਹਿਮ ਖ਼ਬਰ, ਜਾਰੀ ਹੋਏ ਜ਼ਰੂਰੀ ਦਿਸ਼ਾ-ਨਿਰਦੇਸ਼
ਜੇਕਰ ਚੰਡੀਗੜ੍ਹ ਤੋਂ ਪ੍ਰਯਾਗਰਾਜ ਫਲਾਈਟ ਦੀ ਗੱਲ ਕਰੀਏ ਤਾਂ 3 ਫਰਵਰੀ ਨੂੰ 22 ਹਜ਼ਾਰ 197 ਰੁਪਏ ਤੇ 10 ਫਰਵਰੀ ਨੂੰ 22 ਹਜ਼ਾਰ 197 ਰੁਪਏ ਹੈ। ਇਹ ਇਕ ਤਰਫਾ ਕਿਰਾਇਆ ਹੈ। ਜਾਣਕਾਰੀ ਅਨੁਸਾਰ 3 ਤੇ 10 ਫਰਵਰੀ ਦੀਆਂ ਉਡਾਣਾਂ ਲਗਭਗ ਭਰ ਚੁੱਕੀਆਂ ਹਨ। ਉੱਧਰ ਏਅਰਪੋਰਟ ਅਥਾਰਟੀ ਵੱਲੋਂ ਦੂਜੀ ਉਡਾਣ ਸ਼ੁਰੂ ਕਰਨ ਬਾਰੇ ਗੱਲਬਾਤ ਜਾਰੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਲਈ ਜਾਰੀ ਹੋ ਗਏ ਸਖ਼ਤ ਹੁਕਮ, ਪੜ੍ਹੋ ਪੂਰੀ ਖ਼ਬਰ
ਦੋਵੇਂ ਬੱਸਾਂ ਪਹਿਲੀ ਫਰਵਰੀ ਤੱਕ ਫੁੱਲ
ਦੂਜੇ ਪਾਸੇ ਸ਼ਰਧਾਲੂਆਂ ਦੀ ਵੱਧਦੀ ਮੰਗ ਨੂੰ ਧਿਆਨ ’ਚ ਰੱਖਦਿਆਂ ਸੀ.ਟੀ.ਯੂ. ਨੇ ਪ੍ਰਯਾਗਰਾਜ ਲਈ ਦੂਜੀ ਬੱਸ ਸੇਵਾ ਸ਼ੁਰੂ ਕੀਤੀ ਹੈ। ਦੋਵਾਂ ਬੱਸਾਂ ’ਚ ਪਹਿਲੀ ਫਰਵਰੀ ਤੱਕ ਟਿਕਟਾਂ ਉਪਲਬਧ ਨਹੀਂ। ਆਈ. ਐੱਸ. ਬੀ. ਟੀ. -17 ਤੋਂ ਸੀ. ਟੀ. ਯੂ. ਨੇ ਦੂਜੀ ਬੱਸ ਸੇਵਾ ਸੋਮਵਾਰ ਤੋਂ ਸ਼ੁਰੂ ਕੀਤੀ ਹੈ ਪਰ ਇਨ੍ਹਾਂ ਬੱਸਾਂ ’ਚ ਵੀ 1 ਫਰਵਰੀ ਤੱਕ ਕੋਈ ਸੀਟ ਉਪਲਬੱਧ ਨਹੀਂ ਹੈ। ਇੰਨਾ ਹੀ ਨਹੀਂ ਜੋ ਸ਼ਰਧਾਲੂ ਬੱਸ ਸਟੈਂਡ ’ਤੇ ਜਾ ਕੇ ਟਿਕਟਾਂ ਖ਼ਰੀਦਣ ਬਾਰੇ ਸੋਚ ਰਹੇ ਹਨ, ਉਨ੍ਹਾਂ ਨੂੰ ਪਹਿਲਾਂ ਆਨਲਾਈਨ ਬੁਕਿੰਗ ਕਰਨੀ ਪਵੇਗੀ। ਜਾਣਕਾਰੀ ਮੁਤਾਬਕ ਸੀ. ਟੀ. ਯੂ. ਦੀ ਪਹਿਲੀ ਬੱਸ ਦੁਪਹਿਰ 12 ਵਜੇ, ਦੂਜੀ ਬੱਸ ਦੁਪਹਿਰ 12.30 ਵਜੇ ਰਵਾਨਾ ਹੁੰਦੀ ਹੈ। ਸੀ. ਟੀ. ਯੂ. ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਦੂਜੀ ਬੱਸ ਨੂੰ ਹੁੰਗਾਰਾ ਚੰਗਾ ਮਿਲਦਾ ਹੈ ਤਾਂ ਤੀਜੀ ਬੱਸ ਸੇਵਾ ਵੀ ਸ਼ੁਰੂ ਕੀਤੀ ਜਾ ਸਕਦੀ ਹੈ। ਇਹ ਬੱਸ ਫ਼ਤਹਿਪੁਰ, ਸਿਕੰਦਰਾਉ, ਕਾਨਪੁਰ, ਅਲੀਗੜ੍ਹ, ਬੁਲੰਦਸ਼ਹਿਰ ਤੋਂ ਹੁੰਦੀ ਹੋਈ ਪ੍ਰਯਾਗਰਾਜ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਵਾਸੀਆਂ ਨੇ ਭਜਾ-ਭਜਾ ਕੁੱਟੇ ਪੰਜਾਬ ਪੁਲਸ ਦੇ ਮੁਲਾਜ਼ਮ! ਪਾੜ 'ਤੇ ਕੱਪੜੇ, ਆਪ ਹੀ ਵੇਖ ਲਓ ਵੀਡੀਓ
NEXT STORY