ਜਲੰਧਰ— ਪੰਜਾਬ ਸਰਕਾਰ ਨੇ ਸੂਬਿਆਂ ਦੀ ਆਪਣੀ ਆਵਾਜ਼ਾਈ ਸੇਵਾ 'ਚ ਬੱਸਾਂ ਦੇ ਕਿਰਾਏ 'ਚ ਕਟੌਤੀ ਕੀਤੀ ਹੈ। ਪਿਛਲੇ ਤਿੰਨ ਮਹੀਨਿਆਂ ਤੋਂ ਸੂਬਿਆਂ ਦੀ ਪੇਪਸੋ ਰੋਡਵੇਜ ਟ੍ਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਨੂੰ 7 ਪੈਸੇ ਪ੍ਰਤੀ ਕਿਲੋਮੀਟਰ ਦੀ ਦਰ ਨਾਲ ਚਲਾਇਆ ਜਾ ਰਿਹਾ ਸੀ। ਪਰ ਵੀਰਵਾਰ ਨੂੰ ਪੀ.ਟੀ.ਆਰ.ਸੀ. ਦੀਆਂ ਬੱਸਾਂ ਦਾ ਕਿਰਾਇਆ ਇਕ ਪੈਸੇ ਪ੍ਰਤੀ ਕਿਲੋਮੀਟਰ ਘਟਾਇਆ ਗਿਆ ਹੈ ਅਤੇ ਇਨ੍ਹਾਂ ਨੂੰ ਡੀਜ਼ਲ ਦੀਆਂ ਦੀਆਂ ਨਾਲ ਜੋੜਿਆ ਗਿਆ ਹੈ।
ਸੂਤਰਾਂ ਮੁਤਾਬਕ ਕਿਹਾ ਗਿਆ ਹੈ ਕਿ ਪਹਿਲਾਂ ਇਕ ਆਮ ਬੱਸ 'ਚ ਸਫਰ ਕਰਨ ਲਈ ਪ੍ਰਤੀ ਯਾਤਰੀ ਦਾ ਕਿਰਾਇਆ 1.10 ਰੁਪਏ ਹੁੰਦਾ ਸੀ। ਪਰ ਹੁਣ ਉਸ ਦਾ ਕਿਰਾਇਆ ਘਟਾ ਕੇ 1.09 ਰੁਪਏ ਹੋਵੇਗਾ। ਹੀਟਿੰਗ, ਵੇਂਟੀਲੇਸ਼ਨ ਅਤੇ ਏਅਰ ਕੰਡੀਸ਼ਨਿੰਗ ਬੱਸਾਂ ਲਈ ਕਿਰਾਏ 'ਚ ਵੀ ਕਟੌਤੀ ਕੀਤੀ ਗਈ ਹੈ। ਜਿੱਥੇ ਪਹਿਲਾਂ 1.40 ਪੈਸੇ ਪ੍ਰਤੀ ਕਿ.ਮੀ ਦੇ ਹਿਸਾਬ ਤੋਂ ਵਸੂਲੇ ਜਾਂਦੇ ਸਨ। ਉੱਥੇ ਹੀ ਹੁਣ 1.30 ਰੁਪਏ ਪ੍ਰਤੀ ਕਿ.ਮੀ ਲਈ ਜਾਵੇਗਾ। ਇਸ ਤੋਂ ਇਲਾਵਾ ਇੰਟੀਗ੍ਰਲ ਕੋਚ ਅਤੇ ਸੁਪਰ ਇੰਟੀਗ੍ਰਲ ਕੋਚ ਦਾ ਕਿਰਾਇਆ 196.20 ਰੁਪਏ 218 ਪ੍ਰਤੀ ਕਿ.ਮੀ ਤੈਅ ਕੀਤਾ ਗਿਆ ਹੈ।
ਲੋਕ ਸਭਾ ਚੋਣਾਂ ਲੜਨ ਲਈ ਕਾਂਗਰਸ 'ਚ ਲੱਗੀ ਹੋੜ, 13 ਸੀਟਾਂ 'ਤੇ 160 ਦਾਅਦੇਵਾਰੀਆਂ
NEXT STORY