ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ) : ਸਥਾਨਕ ਸ਼ਹਿਰ ਦੇ ਕੋਲਾ ਪਾਰਕ ਮਾਰਕੀਟ ਦੇ ਕੋਲ ਸਥਿਤ ਬੀ. ਐੱਸ. ਐੱਨ. ਐੱਲ. ਕਾਲੋਨੀ ਨੇੜੇ ਬਿਜਲੀ ਬੋਰਡ ਤੇ ਬੀ. ਐੱਸ. ਐੱਨ. ਐੱਲ. ਦੇ ਗੋਦਾਮ ’ਚ ਅੱਜ ਦੁਪਹਿਰ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦੋਂ ਇਥੇ ਦਰੱਖਤਾਂ ਦੇ ਪੱਤਿਆਂ ਦੇ ਢੇਰਾਂ ਨੂੰ ਲਾਈ ਅੱਗ ਭਾਂਬੜ ਬਣ ਮੱਚ ਉਠੇ। ਇਸ ਅੱਗ ਨਾਲ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਇਥੇ ਸਥਿਤ ਕਈ ਦਰਖੱਤਾਂ ਅਤੇ ਪਿਆ ਸਾਮਾਨ ਅੱਗ ਨਾਲ ਨੁਕਸਾਨਿਆ ਗਿਆ। ਜਾਣਕਾਰੀ ਅਨੁਸਾਰ ਇਥੇ ਦਰੱਖਤਾਂ ਦੇ ਹੇਠਾਂ ਡਿੱਗੇ ਪੱਤਿਆਂ ਨੂੰ ਕਿਸੇ ਨੇ ਅੱਗ ਲਗਾ ਦਿੱਤੀ ਤੇ ਇਹ ਅੱਗ ਨੇ ਥੋੜੇ ਸਮੇਂ ’ਚ ਹੀ ਭਿਆਨਕ ਰੂਪ ਧਾਰਨ ਕਰ ਲਿਆ। ਜਿਉਂ ਹੀ ਅੱਗ ਦੀਆਂ ਲਾਟਾਂ ਉਪਰ ਅਸਮਾਨ ਵੱਲ ਨੂੰ ਪਹੁੰਚੀਆਂ ਤੁਰੰਤ ਨੇੜੇ-ਤੇੜੇ ਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਲੱਗਣ ’ਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਵੀ ਘਟਨਾ ਸਥਾਨ ’ਤੇ ਪਹੁੰਚੀਆਂ, ਜਿਨ੍ਹਾਂ ਨੇ ਅੱਗ ’ਤੇ ਕਾਬੂ ਪਾ ਕੇ ਹੋਰ ਨੁਕਸਾਨ ਹੋਣ ਤੋਂ ਬਚਾਅ ਕੀਤਾ।
ਇਸ ਮੌਕੇ ਹਾਜ਼ਰ ਲੋਕਾਂ ਨੇ ਫਾਇਰ ਬ੍ਰਿਗੇਡ ਸੰਗਰੂਰ ’ਤੇ ਵੀ ਸਵਾਲ ਚੁੱਕੇ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਲਦੀ ਨਹੀਂ ਆਈਆਂ ਤੇ ਜਦੋਂ ਲੋਕਾਂ ਨੇ ਆਪ ਫਾਇਰ ਬ੍ਰਿਗੇਡ ਵਾਲਿਆਂ ਦੀ ਮਦਦ ਕਰਨੀ ਚਾਹੀ ਤਾਂ ਪਤਾ ਲੱਗਾ ਕਿ ਫਾਇਰ ਬ੍ਰਿਗੇਡ ਦੀ ਗੱਡੀ ਦੀ ਇਕ ਪਾਈਪ ਦੀ ਨਿਓਜਲ ਕੰਮ ਹੀ ਨਹੀਂ ਕਰ ਰਹੀ ਸੀ। ਲੋਕਾਂ ਨੇ ਇਹ ਵੀ ਇਤਰਾਜ਼ ਜਤਾਇਆ ਕਿ ਫਾਇਰ ਬ੍ਰਿਗੇਡ ਕਰਮਚਾਰੀਆਂ ’ਚੋਂ ਕਈਆਂ ਦੇ ਵਰਦੀ ਵੀ ਨਹੀਂ ਪਾਈ ਹੋਈ ਸੀ ਜਿਸ ਕਾਰਨ ਪਤਾ ਨਹੀਂ ਲੱਗ ਰਿਹਾ ਸੀ ਕਿ ਇਹ ਫਾਇਰ ਬ੍ਰਿਗੇਡ ਵਾਲੇ ਹਨ ਜਾਂ ਕੋਈ ਹੋਰ।
ਮੀਟਰ ਬਕਸੇ ਚੜ੍ਹੇ ਅੱਗ ਦੀ ਭੇਟ
ਜਿਸ ਥਾਂ ’ਤੇ ਅੱਗ ਲੱਗੀ ਸੀ ਉਸ ਦੇ ਨੇੜੇ ਹੀ ਵੱਡੀ ਤਦਾਦ ’ਚ ਮੀਟਰ ਰੱਖੇ ਹੋਏ ਸਨ ਤੇ ਅੱਗ ਨਾਲ ਇਨ੍ਹਾਂ ਮੀਟਰਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ। ਮੋਕੇ ’ਤੇ ਹਾਜ਼ਰ ਵਿਭਾਗ ਦੇ ਮੁਲਾਜ਼ਮਾਂ ਨੇ ਕਿਹਾ ਕਿ ਨੁਕਸਾਨ ਕਿੰਨਾ ਹੋਇਆ ਇਹ ਤਾਂ ਅੱਗ ਬੁਝਣ ’ਤੇ ਪਤਾ ਲੱਗੂ।
ਬੇਲਦਾਰ ਨਾਲ ਕੁੱਟਮਾਰ ਕਰਨ ਵਾਲੇ ਪਿਉ-ਪੁੱਤ ਖ਼ਿਲਾਫ਼ ਮਾਮਲਾ ਦਰਜ
NEXT STORY