ਜਲੰਧਰ (ਖੁਰਾਣਾ)- ਸਾਰੀਆਂ ਸਰਕਾਰਾਂ ਵਾਤਾਵਰਣ ਦੀ ਸੁਰੱਖਿਆ ਦੇ ਵੱਡੇ-ਵੱਡੇ ਦਾਅਵੇ ਕਰਦੀਆਂ ਹਨ ਅਤੇ ਹਰਿਆਲੀ ਵਧਾਉਣ ਲਈ ਲੱਖਾਂ ਕਰੋੜਾਂ ਰੁਪਏ ਖ਼ਰਚ ਵੀ ਕੀਤੇ ਜਾਂਦੇ ਹਨ ਪਰ ਦੂਜੇ ਪਾਸੇ ਜਿਨ੍ਹਾਂ ਸਰਕਾਰੀ ਅਧਿਕਾਰੀਆਂ ’ਤੇ ਵਾਤਾਵਰਣ ਨੂੰ ਬਚਾਉਣ ਅਤੇ ਹਰਿਆਲੀ ਨੂੰ ਬਣਾਏ ਰੱਖਣ ਦੀ ਜ਼ਿੰਮੇਵਾਰੀ ਹੈ, ਉਹ ਅਕਸਰ ਲਾਪ੍ਰਵਾਹੀ ਅਤੇ ਨਾਲਾਇਕੀ ਵਰਤਦੇ ਹਨ। ਉੱਥੇ ਹੀ ਵਧਦੇ ਪ੍ਰਦੂਸ਼ਾਂ ਨਾਲ ਲੋਕਾਂ ਨੂੰ ਬੀਮਾਰੀਆਂ ਵੀ ਆਪਣੀ ਲਪੇਟ ’ਚ ਲੈ ਰਹੀਆਂ ਹਨ ਪਰ ਫਿਰ ਵੀ ਲੋਕ ਜਾਗਰੂਕ ਨਹੀਂ ਹੋ ਰਹੇ ਹਨ।
ਜਲੰਧਰ ਦੀ ਹੀ ਗੱਲ ਕਰੀਏ ਤਾਂ ਇੱਥੇ ਕਈ ਜਨਤਕ ਪਾਰਕਾਂ ’ਚੋਂ ਪਿਛਲੇ ਕੁਝ ਸਮੇਂ ਤੋਂ ਵੱਡੇ-ਵੱਡੇ ਦਰੱਖਤ ਕਟਵਾਏ ਜਾ ਰਹੇ ਹਨ ਅਤੇ ਇਹ ਕੰਮ ਕਸ਼ਮੀਰੀ ਮੂਲ ਦੇ ਲੋਕਾਂ ਤੋਂ ਲਿਆ ਜਾ ਰਿਹਾ ਹੈ, ਜੋ ਸਰਦੀਆਂ ਦੇ ਮੌਸਮ ’ਚ ਪੰਜਾਬ ਅਤੇ ਹੋਰ ਸੂਬਿਆਂ ਵੱਲ ਆ ਜਾਂਦੇ ਹਨ। ਕੁਝ ਹਫ਼ਤੇ ਪਹਿਲਾਂ ਸ਼ਕਤੀ ਨਗਰ ਅਤੇ ਸ਼ਹੀਦ ਊਧਮ ਸਿੰਘ ਨਗਰ ਦੇ ਵੱਡੇ-ਵੱਡੇ ਪਾਰਕਾਂ ’ਚ ਵੱਡੇ-ਵੱਡੇ ਦਰੱਖਤ ਕਟਵਾਏ ਗਏ ਤੇ ਉਨ੍ਹਾਂ ਦੀ ਲਕੜੀ ਕਿੱਥੇ ਗਈ, ਇਹ ਕਿਸੇ ਨੂੰ ਪਤਾ ਨਹੀਂ ਹੈ।
ਇਹ ਵੀ ਪੜ੍ਹੋ : 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ’ਚ ਨਕਲ ਰੋਕਣ ਸਬੰਧੀ PSEB ਦੀ ਸਖ਼ਤੀ, ਜਾਰੀ ਕੀਤੇ ਇਹ ਹੁਕਮ
ਉਸ ਮਾਮਲੇ ’ਚ ਜੰਗਲਾਤ ਵਿਭਾਗ ਅਤੇ ਜਲੰਧਰ ਨਿਗਮ ਦੇ ਅਧਿਕਾਰੀਆਂ ਨੂੰ ਖ਼ਬਰ ਨਹੀਂ ਹੋਈ ਸੀ ਅਤੇ ਐਤਵਾਰ ਨਿਊ ਜਵਾਹਰ ਨਗਰ ਦੇ ਟੈਂਕੀ ਵਾਲੇ ਪਾਰਕ ਤੋਂ ਵੀ ਕਈ ਦਰੱਖਤ ਕਟਵਾਉਣ ਦੀ ਸੂਚਨਾ ਹੈ। ਇਥੇ ਕੁਝ ਦਰੱਖਤ ਤਾਂ ਜੜ੍ਹ ਤੋਂ ਕੱਟ ਦਿੱਤੇ ਗਏ ਜਦਕਿ ਕਈਆਂ ਦੀਆਂ ਟਹਿਣੀਆਂ ਨੂੰ ਕੱਟਿਆ ਗਿਆ। ਦਰੱਖਤਾਂ ਦੀ ਕਟਾਈ ਨਾਲ ਉਨ੍ਹਾਂ ਲੋਕਾਂ ’ਚ ਰੋਸ ਹੈ, ਜੋ ਹਰਿਆਲੀ ਅਤੇ ਰੁੱਖਾਂ ਨਾਲ ਪਿਆਰ ਕਰਦੇ ਹਨ। ਸਥਾਨਕ ਵਾਸੀਆਂ ਦਾ ਦੋਸ਼ ਹੈ ਕਿ ਕੁਝ ਲੋਕ ਨਿੱਜੀ ਫਾਇਦਿਆਂ ਕਾਰਨ ਇਹ ਕਟਾਈ ਕਰਵਾ ਰਹੇ ਹਨ, ਜੋ ਕਾਨੂੰਨੀ ਤੌਰ ’ਤੇ ਗਲਤ ਹੈ। ਮੰਗ ਉੱਠ ਰਹੀ ਹੈ ਕਿ ਸਬੰਧਤ ਨਿਗਮ ਅਧਿਕਾਰੀ ਇਸ ਸਬੰਧ ’ਚ ਕਾਰਵਾਈ ਕਰਨ।
ਇਹ ਵੀ ਪੜ੍ਹੋ : ਚਾਚੇ ਦੀਆਂ ਅੱਖਾਂ ਸਾਹਮਣੇ ਵਾਪਰਿਆ ਦਰਦਨਾਕ ਹਾਦਸਾ, ਵੇਂਹਦਿਆਂ-ਵੇਂਹਦਿਆਂ ਮੌਤ ਦੇ ਮੂੰਹ ’ਚ ਚਲਾ ਗਿਆ 17 ਸਾਲਾ ਭਤੀਜਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅੰਮ੍ਰਿਤਪਾਲ ਸਿੰਘ ਦਾ ਸਾਥੀ ਲਵਪ੍ਰੀਤ ਸਿੰਘ ਤੂਫ਼ਾਨ 14 ਦਿਨਾਂ ਦੀ ਨਿਆਇਕ ਹਿਰਾਸਤ ’ਚ
NEXT STORY