ਲੁਧਿਆਣਾ: ਪਾਕਿਸਤਾਨੀ ਖੁਫੀਆ ਏਜੰਸੀ ISI ਵੱਲੋਂ ਭਾਰਤੀ ਨਾਗਰਿਕਾਂ ਨੂੰ ਦੇਸ਼ ਵਿਰੋਧੀ ਕੰਮਾਂ ਵਿਚ ਫਸਾਉਣ ਲਈ ਇਕ ਖ਼ਤਰਨਾਕ ਸਾਜ਼ਿਸ਼ ਰਚੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਲੁਧਿਆਣਾ ਅਤੇ ਰਾਜਸਥਾਨ ਦੇ ਕੁਝ ਟ੍ਰੈਵਲ ਏਜੰਟ ਆਈ.ਐੱਸ.ਆਈ. ਏਜੰਟਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਇਹ ਏਜੰਟ ਭਾਰਤੀ ਨੌਜਵਾਨਾਂ ਨੂੰ ਕੈਨੇਡਾ ਅਤੇ ਇੰਗਲੈਂਡ ਭੇਜਣ ਦੇ ਬਹਾਨੇ ਅਜ਼ਰਬੈਜਾਨ ਬੁਲਾਉਂਦੇ ਹਨ ਅਤੇ ਉੱਥੇ ਉਨ੍ਹਾਂ ਨੂੰ ਆਈ.ਐੱਸ.ਆਈ. ਦੇ ਏਜੰਟ ਮਹਿਮੂਦ ਭੱਟ ਦੇ ਹਵਾਲੇ ਕਰ ਦਿੰਦੇ ਹਨ।
ਜਾਣਕਾਰੀ ਮੁਤਾਬਕ, ਇਨ੍ਹਾਂ ਨੌਜਵਾਨਾਂ ਨੂੰ ਭਾਰਤ ਦੇ ਖ਼ਿਲਾਫ਼ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਅਜਿਹਾ ਨਾ ਕਰਨ 'ਤੇ ਉਨ੍ਹਾਂ 'ਤੇ ਭਾਰੀ ਤਸ਼ੱਦਦ ਕੀਤਾ ਜਾਂਦਾ ਹੈ। ਇਕ ਪੀੜਤ ਹਰਦੀਪ ਸਿੰਘ ਦੇ ਪਿਤਾ ਰਛਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ 15 ਲੱਖ ਰੁਪਏ ਠੱਗੇ ਗਏ ਅਤੇ ਦੇਸ਼ ਵਿਰੋਧੀ ਕੰਮ ਕਰਨ ਤੋਂ ਇਨਕਾਰ ਕਰਨ 'ਤੇ ਉਸ 'ਤੇ ਬਹੁਤ ਜ਼ੁਲਮ ਕੀਤਾ ਗਿਆ।
ਏ.ਡੀ.ਜੀ.ਪੀ. ਕਾਊਂਟਰ ਇੰਟੈਲੀਜੈਂਸ ਦੀ ਚਿੱਠੀ ਤੋਂ ਬਾਅਦ, ਲੁਧਿਆਣਾ ਪੁਲਸ ਨੇ ਡੀ.ਐੱਸ.ਪੀ. ਦਾਖਾ ਦੀ ਅਗਵਾਈ ਵਿਚ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਪੁਲਸ ਨੇ ਮੁੱਖ ਦੋਸ਼ੀ ਰਾਣੀ ਕਾਕੜੇ ਦਾ ਪਾਸਪੋਰਟ ਰੱਦ ਕਰਨ ਦੀ ਸਿਫਾਰਸ਼ ਵੀ ਕੀਤੀ ਹੈ, ਜੋ ਫਿਲਹਾਲ ਅਜ਼ਰਬੈਜਾਨ ਵਿਚ ਰਹਿ ਕੇ ਇਹ ਗੈਰ-ਕਾਨੂੰਨੀ ਨੈੱਟਵਰਕ ਚਲਾ ਰਹੀ ਹੈ। ਪੁਲਸ ਇਸ ਮਾਮਲੇ ਵਿਚ ਹੋਰ ਕਈ ਏਜੰਟਾਂ ਦੀ ਸ਼ਮੂਲੀਅਤ ਅਤੇ ਪੈਸਿਆਂ ਦੇ ਲੈਣ-ਦੇਣ ਦੀ ਵੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
'ਆਪ' ਸਰਕਾਰ ਹੇਠ ਪੰਜਾਬ 'ਬੇਗਮ ਪੁਰਾ' ਨਹੀਂ, ਡਰ ਅਤੇ ਅਸੁਰੱਖਿਆ ਦਾ ਕੇਂਦਰ ਬਣਿਆ: ਅਸ਼ਵਨੀ ਸ਼ਰਮਾ
NEXT STORY