ਸੁਲਤਾਨਪੁਰ ਲੋਧੀ (ਸੋਢੀ) : ਅੱਜ ਸਵੇਰੇ ਪਠਾਨਕੋਟ ਤੋਂ ਬਜਰੀ ਦਾ ਭਰਿਆ ਟਰੱਕ ਲੈ ਕੇ ਲੋਹੀਆਂ ਨੂੰ ਜਾ ਰਿਹਾ ਇਕ ਟਰੱਕ ਸੰਘਣੀ ਧੁੰਦ ਕਾਰਨ ਤਲਵੰਡੀ ਪੁਲ ਪਾਰ ਕਰਕੇ ਜੀ. ਐਨ. ਫਾਸਟ ਫੂਡ ਸੁਲਤਾਨਪੁਰ ਲੋਧੀ ਦੀ ਦੁਕਾਨ ਮੁਹਰੇ ਪਲਟ ਗਿਆ। ਜਿਸ ਨਾਲ ਟਰੱਕ ਦਾ ਡਰਾਈਵਰ ਸੰਤੋਖ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਖੈੜਾ ਬੇਟ (ਕਪੂਰਥਲਾ) ਜ਼ਖ਼ਮੀ ਹੋ ਗਿਆ। ਜਦਕਿ ਉਨ੍ਹਾਂ ਨਾਲ ਬੈਠਾ ਟਰੱਕ ਦਾ ਮਾਲਕ ਪੁੰਨੂੰ ਮੱਲ ਨਿਵਾਸੀ ਲੋਹੀਆਂ ਦੇ ਵੀ ਮਾਮੂਲੀ ਸੱਟਾਂ ਲੱਗਣ ਦੀ ਖਬਰ ਮਿਲੀ ਹੈ। ਜਿਉਂ ਹੀ ਟਰੱਕ ਦੇ ਪਲਟਣ ਦਾ ਖੜਾਕ ਨੇੜਲੇ ਘਰ ਵਾਲਿਆਂ ਨੇ ਸੁਣਿਆ ਤਾਂ ਟਰੱਕ ਡਰਾਈਵਰ ਅਤੇ ਸਾਥੀ ਨੂੰ ਸਿਵਲ ਹਸਪਤਾਲ ਪਹੁੰਚਾਇਆ।
ਥਾਣਾ ਸੁਲਤਾਨਪੁਰ ਲੋਧੀ ਦੀ ਟ੍ਰੈਫਿਕ ਪੁਲਸ ਨੇ ਸਵੇਰੇ ਘਟਨਾ ਸਥਾਨ 'ਤੇ ਪੁੱਜ ਕੇ ਟਰੱਕ 'ਤੇ ਲੱਦੀ ਬਜਰੀ ਟਰਾਲੀਆਂ 'ਚ ਲੱਦ ਕੇ ਟਰੱਕ ਪਾਸੇ ਕਰਵਾਇਆ। ਇਸ ਹਾਦਸੇ 'ਚ ਭਾਵੇਂ ਜੀ. ਐਨ. ਫਾਸਟ ਫੂਡ ਦਾ ਸ਼ੋਅਰੂਮ ਪੂਰੀ ਤਰ੍ਹਾਂ ਬਚ ਗਿਆ ਪਰ ਦੁਕਾਨ ਦਾ ਕੀਮਤੀ ਕਾਊਂਟਰ ਚਕਨਾਚੂਰ ਹੋ ਗਿਆ। ਜੀ. ਐਨ. ਫਾਸਟ ਫੂਡ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਨੂੰ ਦੇਖ ਕੇ ਪਤਾ ਚੱਲਿਆ ਕਿ ਟਰੱਕ ਤਲਵੰਡੀ ਚੌਧਰੀਆਂ ਵਲੋਂ ਤੇਜੀ ਨਾਲ ਆ ਰਿਹਾ ਸੀ, ਬਜਰੀ ਉੱਪਰ ਤੱਕ ਲੱਦੀ ਹੋਣ ਕਾਰਨ ਸ਼ੀਸ਼ਿਆਂ 'ਤੇ ਧੁੰਦ ਜੰਮ ਗਈ ਸੀ, ਜਿਸ ਕਾਰਨ ਡਰਾਈਵਰ ਨੂੰ ਮੋੜ ਨਜ਼ਰ ਹੀ ਨਹੀਂ ਆਇਆ। ਟਰਾਲੇ ਦੀ ਬ੍ਰੇਕ ਲਗਾਉਣ ਨਾਲ ਇਹ ਸ਼ਹਿਰ ਵਾਲੇ ਪਾਸੇ ਪਲਟ ਗਿਆ ।

ਥੋੜ੍ਹੀ ਦੇਰ ਹੋਰ ਹੋ ਜਾਂਦੀ ਤਾਂ ਹੋ ਸਕਦਾ ਸੀ ਭਾਰੀ ਨੁਕਸਾਨ
ਬਜਰੀ ਨਾਲ ਭਰੇ ਓਵਰਲੋਡ ਟਰਾਲੇ ਦਾ ਮੋੜ ਕੱਟਣ 'ਚ ਜੇਕਰ ਥੋੜ੍ਹੀ ਜਿਹੀ ਹੋਰ ਦੇਰ ਹੋ ਜਾਂਦੀ ਤਾਂ ਕੀਮਤੀ ਸ਼ੀਸ਼ਿਆਂ ਨਾਲ ਸ਼ਿੰਗਾਰਿਆ ਫਾਸਟ ਫੂਡ ਦਾ ਸ਼ੋਅਰੂਮ ਬੁਰੀ ਤਰ੍ਹਾਂ ਨੁਕਸਾਨਿਆ ਜਾਣਾ ਸੀ ਅਤੇ ਹੋਰ ਵੀ ਜਾਨੀ ਨੁਕਸਾਨ ਹੋ ਸਕਦਾ ਸੀ।
ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਖੇ ਟਰਾਲੇ ਦੇ ਡਰਾਈਵਰ ਨੇ ਦੱਸਿਆ ਕਿ ਉਹ ਅਤੇ ਟਰਾਲੇ ਦਾ ਮਾਲਕ ਪਠਾਨਕੋਟ ਤੋਂ ਬਜਰੀ ਲੱਦ ਕੇ ਪਿੰਡ ਸੀਂਚੇਵਾਲ ਵਿਖੇ ਪਾਈਪ ਫੈਕਟਰੀ ਵਿਖੇ ਪਹੁੰਚਾਉਣ ਲਈ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਉਸ ਨੇ ਧੁੰਦ ਜ਼ਿਆਦਾ ਹੋਣ ਕਾਰਨ ਰਸਤੇ 'ਚ ਕਈ ਵਾਰ ਪਾਣੀ ਮਾਰ ਕੇ ਸ਼ੀਸ਼ੇ ਸਾਫ ਕੀਤੇ ਸਨ ਅਤੇ ਮਾਲਕ ਨੂੰ ਕੁਝ ਦੇਰ ਰੁਕਣ ਲਈ ਵੀ ਕਿਹਾ ਸੀ ਪਰ ਮਾਲਕ ਨੇ ਨਹੀਂ ਮੰਨੀ।
ਬਿਹਾਰ : ਵਿਰੋਧੀ ਗਠਜੋੜ 'ਚ ਚਿਹਰੇ ਜ਼ਿਆਦਾ, ਮਜ਼ਬੂਤੀ ਘੱਟ!
NEXT STORY