ਭਵਾਨੀਗੜ੍ਹ (ਸੰਜੀਵ/ਵਿਕਾਸ/ਅਤਰੀ)— ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਰੱਕ ਯੂਨੀਅਨ ਨੂੰ ਭੰਗ ਕਰਨ ਦੇ ਦਿੱਤੇ ਫੈਸਲੇ ਨੂੰ ਵਾਪਸ ਨਾ ਲੈਣ ਤੇ ਦਿੱਤੇ ਬਿਆਨ ਤੋਂ ਸਦਮੇ ਵਿਚ ਆਏ ਇਕ ਟਰੱਕ ਆਪਰੇਟਰ ਦੀ ਮੌਤ ਹੋ ਗਈ ਸੀ। ਮੌਤ ਦੇ ਮੂੰਹ 'ਚ ਪਏ ਆਪਰੇਟਰ ਸ਼ੇਰ ਸਿੰਘ ਦੀ ਪੋਸਟਮਾਰਟਮ ਤੋਂ ਬਾਅਦ ਵੱਡੀ ਗਿਣਤੀ ਵਿਚ ਇਕੱਠੇ ਹੋਏ ਟਰੱਕ ਆਪਰੇਟਰਾਂ ਨੇ ਮ੍ਰਿਤਕ ਦੀ ਦੇਹ ਨੂੰ ਚੰਡੀਗੜ੍ਹ-ਬਠਿੰਡਾ ਹਾਈਵੇ 'ਤੇ ਰੱਖ ਕੇ ਸੜਕ ਨੂੰ ਜਾਮ ਕਰ ਦਿੱਤਾ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਆਰੇਬਾਜ਼ੀ ਕੀਤੀ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਟਰੱਕ ਯੂਨੀਅਨ ਦੇ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਅਤੇ ਸਾਬਕਾ ਪ੍ਰਧਾਨ ਗੁਰਤੇਜ ਸਿੰਘ ਝਨੇੜੀ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸੂਬਾ ਦੀਆਂ ਯੂਨੀਅਨਾਂ ਨੂੰ ਭੰਗ ਕਰਕੇ ਲੱਖਾਂ ਲੋਕਾਂ ਦਾ ਰੁਜ਼ਗਾਰ ਖੋਹ ਲਿਆ, ਜਿਸ ਨਾਲ ਸੂਬੇ ਦੇ ਹਜ਼ਾਰਾਂ ਟਰੱਕ ਮਾਲਕ ਪ੍ਰਭਾਵਿਤ ਹੋਣਗੇ ਅਤੇ ਉੱਥੇ ਹੀ ਇਸ ਫੈਸਲੇ ਨਾਲ ਇਸ ਕਿੱਤੇ ਨਾਲ ਸਬੰਧਿਤ ਹਜ਼ਾਰਾਂ ਡਰਾÎਈਵਰ, ਕਨਵੀਨਰਾਂ ਦੀ ਹਾਲਤ ਵੀ ਮਾੜੀ ਹੋਵੇਗੀ ਅਤੇ ਟਰੱਕ ਆਪਰੇਟਰ ਵੀ ਕਿਸਾਨਾਂ ਦੀ ਤਰ੍ਹਾਂ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਟਰੱਕ ਆਪਰੇਟਰ ਸ਼ੇਰ ਸਿੰਘ ਦੀ ਮੌਤ ਦੀ ਜ਼ਿੰਮੇਵਾਰੀ ਵੀ ਪੰਜਾਬ ਸਰਕਾਰ ਦੇ ਲੋਕ ਵਿਰੋਧੀ ਫੈਸਲੇ ਸਦਕਾ ਹੋਈ ਹੈ। ਮ੍ਰਿਤਕ ਸ਼ੇਰ ਸਿੰਘ ਘਰ ਦੀ ਕਮਜ਼ੋਰੀ ਕਰਕੇ ਪਹਿਲਾ ਹੀ ਕਰਜ਼ੇ ਦੇ ਭਾਰ ਥੱਲੇ ਦੱਬਿਆ ਹੋਇਆ ਸੀ ਪਰ ਜਦੋਂ ਦੀਆਂ ਟਰੱਕ ਯੂਨੀਅਨਾਂ ਭੰਗ ਹੋਈਆਂ ਹਨ, ਉਹ ਬਹੁਤ ਪਰੇਸ਼ਾਨ ਰਹਿੰਦਾ ਸੀ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਵਾਨੀ ਦਿੱਤੀ ਜੇ ਕਰ ਸਰਕਾਰ ਨੇ ਯੂਨੀਅਨਾਂ ਨੂੰ ਭੰਗ ਕਰਨ ਦਾ ਫੈਸ਼ਲਾ ਵਾਪਸ ਨਾ ਲਿਆ ਤਾਂ ਸ਼ੇਰ ਸਿੰਘ ਵਾਂਗ ਪਤਾ ਨਹੀ ਕਿੰਨੇ ਹੋਰ ਟਰੱਕ ਆਪ੍ਰੇਟਰ ਮਰਨਗੇ। ਉਨ੍ਹਾਂ ਕਿਹਾ ਕਿ ਸੂਬੇ ਦੀ ਕਮੇਟੀ ਦੇ ਸੱਦੇ ਤੇ ਪੰਜਾਬ ਅੰਦਰ ਕਈ ਥਾਵਾਂ ਤੇ ਟਰੱਕ ਫੂਕੇ ਜਾਣਗੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮ੍ਰਿਤਕ ਆਪਰੇਟਰ ਦੇ ਪਰਿਵਾਰ ਦਾ ਕਰਜ਼ਾ ਮੁਆਫ ਕਰਨ ਅਤੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਅਤੇ ਬਾਅਦ ਵਿਚ ਮ੍ਰਿਤਕ ਸ਼ੇਰ ਸਿੰਘ ਦੇ ਪਿੰਡ ਬਲਿਆਲ ਵਿਖੇ ਲਿਜਾ ਕੇ ਸੰਸਕਾਰ ਕਰ ਦਿੱਤਾ ਗਿਆ।
ਇਸ ਮੌਕੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਭਰਭੂਰ ਸਿੰਘ ਫੱਗੂਵਾਲਾ,ਜਗਮੀਤ ਸਿੰਘ ਭੋਲਾ,ਸਰਬਜੀਤ ਸਿੰਘ ਬਿੱਟੂ,ਜਗਤਾਰ ਸਿੰਘ,ਕੁਲਦੀਪ ਸਿੰਘ, ਤੋ ਇਲਾਵਾ ਵੱਡੀ ਗਿਣਤੀ ਵਿੱਚ ਆਪਰੇਟਰ ਹਾਜ਼ਰ ਸਨ।
ਬਿਨ੍ਹਾਂ ਟਿਕਟ ਰੇਲ ਦਾ ਸਫਰ ਕਰਨ ਵਾਲੇ ਨੌਜਵਾਨਾਂ ਨੂੰ ਮਹਿਲਾ ਚੈਕਰ ਨੇ ਠੋਕਿਆ ਜੁਰਮਾਨ
NEXT STORY