ਮੋਰਿੰਡਾ, (ਧੀਮਾਨ)- ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਵਲੋਂ ਟ੍ਰਾਂਸਪੋਰਟਰਾਂ ਤੇ ਟਰੱਕ ਅਾਪਰੇਟਰਾਂ ਦੀਆਂ ਮੰਗਾਂ ਸਬੰਧੀ ਅਣਮਿੱਥੇ ਸਮੇਂ ਲਈ ਦਿੱਤੇ ਦੇਸ਼-ਵਿਆਪੀ ਹਡ਼ਤਾਲ ਦੇ ਸੱਦੇ ’ਤੇ ਪਬਲਿਕ ਕੈਰੀਅਰ ਟਰੱਕ ਟ੍ਰੇਲਰ ਅਾਪਰੇਟਰ ਸੁਸਾਇਟੀ ਮੋਰਿੰਡਾ ਵਲੋਂ ਦੂਸਰੇ ਦਿਨ ਵੀ ਮੁਕੰਮਲ ਹਡ਼ਤਾਲ ਰੱਖੀ ਗਈ ਤੇ ਇਸਨੂੰ ਸਮੂਹ ਟਰੱਕ ਚਾਲਕਾਂ ਨੂੰ ਗੰਭੀਰਤਾ ਨਾਲ ਸਫਲ ਬਣਾਉਣ ਦੀ ਅਪੀਲ ਕੀਤੀ।
ਹਰਬੰਸ ਸਿੰਘ ਸਮਾਣਾ ਤੇ ਅਮ੍ਰਿਤਪਾਲ ਸਿੰਘ ਰੰਗੀ ਨੇ ਦੱਸਿਆ ਕਿ ਇਸ ਮੌਕੇ ਟਰੱਕ ਯੂਨੀਅਨ ਰੋਪਡ਼ ਦੇ ਪ੍ਰਧਾਨ ਮੱਘਰ ਸਿੰਘ ਤੇ ਮਨਜੀਤ ਸਿੰਘ ਇਸ ਹਡ਼ਤਾਲ ਨੂੰ ਹੁੰਗਾਰਾ ਦੇਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਟਰੱਕ ਅਾਪਰੇਟਰਾਂ ਵਲੋਂ ਪਬਲਿਕ ਕੈਰੀਅਰ ਟਰੱਕ ਟ੍ਰੇਲਰ ਅਾਪਰੇਟਰ ਸੁਸਾਇਟੀ ਦੇ ਪ੍ਰਧਾਨ ਦਰਸ਼ਨ ਸਿੰਘ ਸ਼ਾਦੀਪੁਰ ਦੀ ਅਗਵਾਈ ਵਿਚ ਸਡ਼ਕ ’ਤੇ ਚਲਦੇ ਟਰੱਕਾਂ, ਟਿੱਪਰਾਂ ਆਦਿ ਨੂੰ ਰੋਕਿਆ ਗਿਆ ਤੇ ਹਡ਼ਤਾਲ ਵਿਚ ਸਮਰਥਨ ਦੇਣ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੋ ਟਿੱਪਰ ਵਾਰ-ਵਾਰ ਅਪੀਲ ਕਰਨ ’ਤੇ ਦੁਬਾਰਾ ਲੋਡ ਲੈ ਕੇ ਜਾਂਦੇ ਵੇਖੇ ਗਏ ਤਾਂ ਉਨ੍ਹਾਂ ਨੂੰ ਸਖਤੀ ਨਾਲ ਰੋਕਿਆ ਜਾਵੇਗਾ।
ਇਸ ਮੌਕੇ ਦਲਬੀਰ ਸਿੰਘ ਕਲਾਰਾਂ, ਸਿਕੰਦਰ ਸਿੰਘ ਪੰਜਕੋਹਾ, ਹਰਜੀਤ ਸਿੰਘ ਢੋਲਣਮਾਜਰਾ, ਸੁਖਵਿੰਦਰ ਸਿੰਘ ਮੁੰਡੀਆਂ, ਹਰਜੀਤ ਸਿੰਘ ਗੋਲਾ, ਗੁਰਮੀਤ ਸਿੰਘ, ਅਮ੍ਰਿਤਪਾਲ ਸਿੰਘ ਰੰਗੀ, ਕਰਮਜੀਤ ਸਿੰਘ ਬਾਬਾ, ਮਨਦੀਪ ਸਿੰਘ ਰਸੂਲਪੁਰ, ਲਾਡੀ ਰਸੂਲਪੁਰ, ਸੰਤ ਸਿੰਘ ਤੇ ਸਮੂਹ ਟਰੱਕ ਟ੍ਰੇਲਰ ਅਾਪਰੇਟਰ ਹਾਜ਼ਰ ਸਨ।
ਚੱਕਾ ਜਾਮ ਦਾ ਦੂਜਾ ਦਿਨ : ਟਰਾਂਸਪੋਰਟਰਾਂ ਨੇ ਨਾਕੇ ਲਾ ਕੇ ਰੋਕੇ ਟਰੱਕ
NEXT STORY