ਸੁਨਾਮ ਊਧਮ ਸਿੰਘ ਵਾਲਾ (ਮੰਗਲਾ) : ਰਾਜਨੀਤੀ, ਜਨ ਸੇਵਾ ਕਰਨ ਦਾ ਇਕ ਵੱਡਾ ਪਲੇਟਫਾਰਮ ਦਿੰਦੀ ਹੈ, ਜਦ ਇਸ ਨੂੰ ਸਵਾਰਥ ਨਾਲ ਜੋੜ ਕੇ ਹੀ ਅਪਣਾਇਆ ਜਾਵੇ ਤਾਂ ਇਹ ਸਮਾਜ ਅਤੇ ਰਾਸ਼ਟਰ ਲਈ ਘਾਤਕ ਸਿੱਧ ਹੁੰਦੀ ਹੈ ਅਤੇ ਜਦ ਭੋਜਨ ਮੁੱਦਿਆਂ ਨੂੰ ਨਿਰਸਵਾਰਥ ਭਾਵਨਾ ਨਾਲ ਉਠਾਇਆ ਜਾਵੇ ਤਾਂ ਇਹ ਅਤਿ ਕਲਿਆਣਕਾਰੀ ਹੁੰਦੀ ਹੈ ਪਰ ਜਦ ਰਾਜਨੀਤਕ ਲੋਕ, ਲੋਕਾਂ ਦੀ ਸੇਵਾ ਉਸ ਸਮੇਂ ਕਰਨ ਜਦ ਲੋਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹੋਣ ਅਤੇ ਕੋਈ ਹੋਰ ਪੀੜਤਾਂ ਦਾ ਸਹਿਯੋਗ ਨਾ ਕਰ ਰਿਹਾ ਹੋਵੇ ਤਾਂ ਉਹ ਰਾਜਨੀਤਕ ਵਿਅਕਤੀ ਨਹੀਂ ਬਲਕਿ ਇਕ ਮਸੀਹਾ ਬਣ ਕੇ ਪੀੜਤਾਂ ਦੀ ਜ਼ਿੰਦਗੀ 'ਚ ਆਉਂਦੇ ਹਨ।
ਅਜਿਹਾ ਹੀ ਇਕ ਪ੍ਰਸ਼ੰਸਾਯੋਗ ਕੰਮ ਸੁਨਾਮ ਦੇ ਵਿਧਾਇਕ ਅਮਨ ਅਰੋੜਾ ਨੇ ਕੀਤਾ, ਜਦ ਉਹ ਨਮੋਲ ਤੋਂ ਲੌਂਗੋਵਾਲ ਜਾ ਰਹੇ ਸਨ ਤਾਂ ਤਿੰਨ ਮੋਟਰਸਾਈਕਲਾਂ ਦੀ ਆਪਸ ਵਿਚ ਟੱਕਰ ਹੋ ਗਈ ਉਹ ਸਾਰੇ ਕੰਮ ਅਤੇ ਰੁਝੇਵੇਂ ਛੱਡ ਕੇ ਸੇਵਾ ਲਈ ਅੱਗੇ ਆਏ ਤੇ ਜ਼ਖਮੀ ਜੋ ਕੇ ਦਰਦ ਨਾਲ ਕਰਾਹ ਰਹੇ ਸਨ ਅਤੇ ਮਦਦ ਲਈ ਗੁਹਾਰ ਲਾ ਰਹੇ ਸਨ, ਨੂੰ ਉਨ੍ਹਾਂ ਨੇ ਖੁਦ ਆਪਣੀ ਗੱਡੀ ਵਿਚ ਪਾਇਆ ਅਤੇ ਸਿਵਲ ਹਸਪਤਾਲ ਸੁਨਾਮ ਲੈ ਕੇ ਆਏ, ਉਥੇ ਉਨ੍ਹਾਂ ਦੀ ਸਥਿਤੀ ਗੰਭੀਰ ਦੱਸੀ ਗਈ ਅਤੇ ਉਨ੍ਹਾਂ ਨੂੰ ਫਸਟ-ਏਡ ਦਿਵਾ ਕੇ, ਦੋ ਐਂਬੂਲੈਂਸਾਂ ਵਿਚ ਰਾਜਿੰਦਰਾ ਹਸਪਤਾਲ ਪਟਿਆਲਾ ਲੈ ਕੇ ਗਏ। ਇਸੀ ਦੌਰਾਨ ਉਨ੍ਹਾਂ ਨੇ ਫੋਨ 'ਤੇ ਉਕਤ ਹਸਪਤਾਲ ਦੇ ਡਾਇਰੈਕਟਰ ਨਾਲ ਗੱਲ ਕੀਤੀ ਅਤੇ ਜ਼ਖਮੀ ਅਤੇ ਉਨ੍ਹਾਂ ਦੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਡਾਕਟਰਾਂ ਦੀ ਟੀਮ ਤਿਆਰ ਸੀ। ਉਨ੍ਹਾਂ ਨੇ ਤੁਰੰਤ ਮਰੀਜ਼, ਜਿਨ੍ਹਾਂ ਦੇ ਸਿਰ 'ਚ ਸੱਟਾਂ ਵੱਜੀਆਂ ਅਤੇ ਹੱਡੀਆਂ ਟੁੱਟੀਆਂ ਸਨ, ਉਨਾਂ ਨੂੰ ਸੰਭਾਲ ਲਿਆ ਅਤੇ ਉਨਾਂ ਦਾ ਇਲਾਜ ਚੱਲ ਰਿਹਾ ਹੈ ਜੋ ਕਿ ਹੁਣ ਖਤਰੇ ਤੋਂ ਬਾਹਰ ਹਨ।
ਪੀੜਤ ਦੇ ਪਰਿਵਾਰ ਅਮਨ ਅਰੋੜਾ ਦਾ ਧੰਨਵਾਦ ਕਰ ਰਹੇ ਸਨ ਤੇ ਦੁਆਵਾਂ ਦੇ ਰਹੇ ਸਨ। ਅਮਨ ਅਰੋੜਾ ਵੱਲੋਂ ਇਨਸਾਨੀਅਤ ਦੇ ਲਈ ਕੀਤੇ ਇਸ ਕੰਮ ਦੀ ਸੋਸ਼ਲ ਮੀਡੀਆ ਪ੍ਰਸ਼ੰਸਾ ਹੋ ਰਹੀ ਹੈ। ਅਮਨ ਅਰੋੜਾ ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਧਿਆਨ ਨਾਲ ਵ੍ਹੀਕਲ ਚਲਾਉਣ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਇਸ ਤਰ੍ਹਾਂ ਸੜਕਾਂ 'ਤੇ ਜ਼ਖਮੀ ਮਿਲ ਜਾਣ ਤਾਂ ਤੁਰੰਤ ਉਨ੍ਹਾਂ ਨੂੰ ਹਸਪਤਾਲ ਪਹੁੰਚਾਓ ਤਾਂ ਕਿ ਕੀਮਤੀ ਜਾਨਾਂ ਬਚ ਸਕਣ।
ਮੰਦਿਰ ਢਾਹੁਣ ਦੇ ਮਾਮਲੇ 'ਚ ਰਵਿਦਾਸ ਭਾਈਚਾਰਾ 13 ਸਤੰਬਰ ਨੂੰ ਉਲੀਕੇਗਾ ਅਗਲੀ ਰਣਨੀਤੀ
NEXT STORY