ਜਲੰਧਰ, (ਜਤਿੰਦਰ, ਭਾਰਦਵਾਜ)— ਐਡੀਸ਼ਨਲ ਸੈਸ਼ਨ ਜੱਜ ਸ਼੍ਰੀਮਤੀ ਹਰਰੀਤ ਕੌਰ ਕਾਲੇਕਾ ਦੀ ਅਦਾਲਤ ਵਲੋਂ ਇਕ ਨਾਬਾਲਗ ਲੜਕੀ ਨਾਲ ਗੈਂਗਰੇਪ (ਜਬਰ-ਜ਼ਨਾਹ) ਕਰਨ ਦੇ ਮਾਮਲੇ ਵਿਚ ਉਸਦੇ ਗੁਆਂਢੀ ਚੇਤਨਪਾਲ ਤੇ ਕੁਲਬੀਰ ਸਿੰਘ ਕੀਰਾ ਵਾਸੀ ਪਿੰਡ ਰਾਮਪੁਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਦੋਵਾਂ ਨੂੰ 20-20 ਸਾਲ ਕੈਦ, 17-17 ਹਜ਼ਾਰ ਰੁਪਏ ਜੁਰਮਾਨਾ, ਜੁਰਮਾਨਾ ਨਾ ਦੇਣ 'ਤੇ ਇਕ-ਇਕ ਸਾਲ ਦੀ ਹੋਰ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ।
ਮਾਮਲੇ ਵਿਚ ਪੀੜਤ ਲੜਕੀ ਦੀ ਮਾਤਾ ਵੱਲੋਂ ਥਾਣਾ ਨੂਰਮਹਿਲ ਵਿਚ ਉਸਦੀ ਨਾਬਾਲਗ ਲੜਕੀ ਨਾਲ ਗੁਆਂਢੀ ਚੇਤਨਪਾਲ ਅਤੇ ਉਸਦੇ ਮਿੱਤਰ ਕੁਲਬੀਰ ਸਿੰਘ ਕੀਰਾ ਵੱਲੋਂ ਆਪਣੇ ਘਰ ਵਿਚ ਬੰਦ ਕਰ ਕੇ ਜਬਰ-ਜ਼ਨਾਹ ਕੀਤੇ ਜਾਣ ਦੇ ਦੋਸ਼ ਵਿਚ ਕੇਸ ਦਰਜ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਚੇਤਨਪਾਲ ਦੇ ਛੋਟੇ ਭਰਾ ਨਵਪ੍ਰੀਤ ਉਰਫ ਲਵਪ੍ਰੀਤ ਵਿਰੁੱਧ ਵੀ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਸੀ। ਨਵਪ੍ਰੀਤ ਉਰਫ ਲਵਪ੍ਰੀਤ ਵਿਰੁੱਧ ਜੁਵੇਨਾਈਲ ਕੋਰਟ ਵਿਚ ਕੇਸ ਵੱਖ ਚੱਲ ਰਿਹਾ ਹੈ। ਪੀੜਤ ਲੜਕੀ ਨੇ ਬਿਆਨ ਵਿਚ ਕਿਹਾ ਕਿ ਉਹ ਆਪਣੀ ਸਹੇਲੀ ਦੇ ਘਰੋਂ ਵਾਪਿਸ ਆ ਰਹੀ ਸੀ ਤਾਂ ਉਸਦੇ ਗੁਆਂਢੀ ਚੇਤਨਪਾਲ ਨੇ ਜਬਰਨ ਫੜ ਕੇ ਆਪਣੇ ਘਰ ਵਿਚ ਬੰਦ ਕਰ ਦਿੱਤਾ। ਉਪਰੰਤ ਚੇਤਨਪਾਲ, ਕੁਲਬੀਰ ਸਿੰਘ ਕੀਰਾ ਅਤੇ ਨਵਪ੍ਰੀਤ ਉਰਫ ਲਵਪ੍ਰੀਤ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਸੀ। ਪੁਲਸ ਨੇ ਤਿੰਨਾਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ।
ਧਰਮਪਾਲ ਐਂਡ ਸੰਜ਼ ਦੀ ਦੁਕਾਨ 'ਚੋਂ ਚਾਹ-ਪੱਤੀ ਦੀਆਂ ਬੋਰੀਆਂ ਚੋਰੀ
NEXT STORY