ਜਲੰਧਰ, (ਮ੍ਰਿਦੁਲ, ਕਮਲੇਸ਼)- ਕ੍ਰਿਸ਼ਨ ਨਗਰ 'ਚ ਕਾਹਲੋਂ ਮਾਰਕੀਟ 'ਚ ਧਰਮਪਾਲ ਐਂਡ ਸੰਜ਼ (ਨਿਰਮਾ ਸਰਫ ਵਾਲੇ) ਦੇ ਗੋਦਾਮ 'ਚੋਂ ਚੋਰ ਲੱਖਾਂ ਦੀ ਚਾਹ-ਪੱਤੀ ਦੀਆਂ ਬੋਰੀਆਂ ਚੋਰੀ ਕਰ ਕੇ ਲੈ ਗਏ। ਪਤਾ ਉਸ ਸਮੇਂ ਲੱਗਾ ਜਦੋਂ ਉਨ੍ਹਾਂ ਦੇ ਇਕ ਵਰਕਰ ਲਛਮਣ ਨੇ ਫੋਨ ਕਰ ਕੇ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਬਾਰਾਂਦਰੀ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਗੋਦਾਮ ਕੋਲ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਦੋ ਨੌਜਵਾਨ ਤਾਲਾ ਤੋੜਦੇ ਨਜ਼ਰ ਆ ਰਹੇ ਹਨ। ਫੁਟੇਜ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਾਲਕ ਗਗਨ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦਾ ਲੱਖਾਂ ਦਾ ਸਾਮਾਨ ਚੋਰੀ ਹੋ ਗਿਆ ਹੈ।
ਓਲਡ ਜਵਾਹਰ ਨਗਰ ਦੇ ਰਹਿਣ ਵਾਲੇ ਗਗਨ ਗੁਪਤਾ ਤੇ ਅਮਨ ਗੁਪਤਾ ਨੇ ਦੱਸਿਆ ਕਿ ਉਸ ਦਾ ਧਰਮਪਾਲ ਐਂਡ ਸੰਜ਼ (ਨਿਰਮਾ ਸਰਫ ਵਾਲੇ) ਦੇ ਨਾਂ 'ਤੇ ਸਰਫ ਦਾ ਕਾਰੋਬਾਰ ਹੈ। ਕੁਝ ਸਾਲ ਪਹਿਲਾਂ ਉਨ੍ਹਾਂ ਨੇ ਟਾਟਾ ਚਾਹ ਦੀ ਏਜੰਸੀ ਲਈ ਸੀ। 7 ਦਿਨ ਪਹਿਲਾਂ ਗੋਦਾਮ ਖਰੀਦ ਕੇ ਚਾਹ-ਪੱਤੀ ਦੀਆਂ ਬੋਰੀਆਂ ਸਮੇਤ ਕਾਫੀ ਸਾਮਾਨ ਰੱਖਿਆ ਸੀ। ਉਨ੍ਹਾਂ ਨੂੰ ਵੀਰਵਾਰ ਸਵੇਰੇ ਵਰਕਰ ਲਛਮਣ ਨੇ ਫੋਨ ਕਰ ਕੇ ਗੋਦਾਮ ਦਾ ਤਾਲਾ ਟੁੱਟਾ ਹੋਣ ਬਾਰੇ ਦੱਸਿਆ। ਮੌਕੇ 'ਤੇ ਜਾਂਚ ਕਰਨ 'ਤੇ ਪਤਾ ਲੱਗਾ ਕਿ ਚਾਹ-ਪੱਤੀ ਦੀਆਂ ਕਰੀਬ 30 ਬੋਰੀਆਂ ਅਤੇ ਹੋਰ ਸਾਮਾਨ ਚੋਰੀ ਹੋ ਗਿਆ ਹੈ। ਜਿਸ ਤੋਂ ਬਾਅਦ ਕੰਟਰੋਲ ਰੂਮ 'ਤੇ ਫੋਨ ਕਰ ਕੇ ਸੂਚਨਾ ਦਿੱਤੀ ਗਈ। ਥਾਣਾ ਨਿਊ ਬਾਰਾਂਦਰੀ ਦੀ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ 'ਚ ਲੈ ਕੇ ਪਰਚਾ ਦਰਜ ਕਰ ਲਿਆ ਹੈ।
ਪਹਿਲਾਂ ਵੀ ਹੋ ਚੁੱਕੀਆਂ ਹਨ ਕਈ ਵਾਰਦਾਤਾਂ
ਕਾਹਲੋਂ ਮਾਰਕੀਟ ਦੇ ਵਪਾਰੀਆਂ 'ਚ ਆਏ ਦਿਨੀਂ ਵਾਪਰ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਰੋਸ ਹੈ। ਉਨ੍ਹਾਂ ਕਿਹਾ ਕਿ ਕੁੱਝ ਮਹੀਨੇ ਪਹਿਲਾਂ ਮਾਰਕੀਟ ਦੇ ਵਪਾਰੀ ਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ ਜੋ ਹੁਣ ਤੱਕ ਨਹੀਂ ਮਿਲਿਆ ਹੈ।
ਮੱਛਰਾਂ ਤੋਂ ਜ਼ਿਆਦਾ ਲੋਕਾਂ 'ਤੇ ਕੱਸਿਆ ਜਾਵੇਗਾ ਸ਼ਿਕੰਜਾ
NEXT STORY