ਅਬੋਹਰ, (ਸੁਨੀਲ)– ਥਾਣਾ ਖੁਈਆਂ ਸਰਵਰ ਦੀ ਪੁਲਸ ਨੇ ਬੀਤੀ ਸ਼ਾਮ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ, ਜਦਕਿ ਇਕ ਨੌਜਵਾਨ ਭੱਜਣ ’ਚ ਕਾਮਯਾਬ ਹੋ ਗਿਆ। ਪੁਲਸ ਨੇ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਖੁਈਆਂ ਸਰਵਰ ਦੇ ਸਹਾਇਕ ਸਬ-ਇੰਸਪੈਕਟਰ ਬਲਵੀਰ ਸਿੰਘ ਬੀਤੀ ਸ਼ਾਮ ਪਿੰਡ ਤੂਤਵਾਲਾ ਦੇ ਨੇੇਡ਼ੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਦੋ ਨੌਜਵਾਨਾਂ ’ਚੋਂ ਇਕ ਨੌਜਵਾਨ ਪੁਲਸ ਨਾਕਾ ਵੇਖ ਕੇ ਭੱਜ ਨਿਕਲਿਆ, ਜਦਕਿ ਇਕ ਨੌਜਵਾਨ ਨੂੰ ਪੁਲਸ ਨੇ ਫਡ਼ ਕੇ ਉਸ ਕੋਲ ਮੌਜੂਦ ਕੇਨੀ ਦੀ ਤਲਾਸ਼ੀ ਲਈ ਤਾਂ ਉਸ ’ਚੋਂ ਸਵਾ 66 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਫਡ਼ੇ ਗਏ ਨੌਜਵਾਨ ਦੀ ਪਛਾਣ ਪਵਨਦੀਪ ਸਿੰਘ ਅਤੇ ਮੌਕੇ ਤੋਂ ਫਰਾਰ ਹੋਏ ਨੌਜਵਾਨ ਦੀ ਪਛਾਣ ਸੰਦੀਪ ਕੁਮਾਰ ਵਾਸੀ ਤੂਤਾਂਵਾਲਾ ਦੇ ਰੂਪ ’ਚ ਹੋਈ ਹੈ।
ਇਸੇ ਤਰ੍ਹਾਂ ਨਗਰ ਥਾਣਾ ਨੰਬਰ 2 ਦੀ ਪੁਲਸ ਨੇ ਬੀਤੀ ਸ਼ਾਮ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਥਾਣਾ ਨੰਬਰ 2 ਦੇ ਹੌਲਦਾਰ ਸੁਖਦੇਵ ਸਿੰਘ ਬੀਤੀ ਸ਼ਾਮ ਸ਼੍ਰੀ ਗੰਗਾਨਗਰ ਰੋਡ ਬਾਈਪਾਸ ’ਤੇ ਗਸ਼ਤ ਕਰ ਰਹੇ ਸਨ।
ਇਸ ਦੌਰਾਨ ਸਡ਼ਕ ਕੰਡੇ ਝਾਡ਼ੀਆਂ ’ਚ ਬੈਠਾ ਇਕ ਵਿਅਕਤੀ ਪੁਲਸ ਨੂੰ ਵੇਖ ਘਬਰਾ ਕੇ ਭੱਜਣ ਲੱਗਾ, ਜਿਸ ਨੂੰ ਪੁਲਸ ਨੇ ਫਡ਼ ਕੇ ਉਸ ਕੋਲ ਮੌਜੂਦ ਪਲਾਸਟਿਕ ਗੱਟੇ ਦੀ ਤਲਾਸ਼ੀ ਲਈ ਤਾਂ ਉਸ ’ਚੋਂ 60 ਬੋਤਲਾਂ ਨਾਜਾਇਜ਼ ਸ਼ਰਾਬ ਦੀਅਾਂ ਬਰਾਮਦ ਹੋਈਅਾਂ। ਫਡ਼ੇ ਗਏ ਵਿਅਕਤੀ ਦੀ ਪਛਾਣ ਧਰਮਿੰਦਰ ਕੁਮਾਰ ਪੁੱਤਰ ਰਾਮ ਪ੍ਰਤਾਪ ਵਾਸੀ ਠਾਕੁਰ ਆਬਾਦੀ ਗਲੀ ਨੰਬਰ 9 ਦੇ ਰੂਪ ’ਚ ਹੋਈ ਹੈ।
ਲੰਬੜਦਾਰਾਂ ਦੇ ਹੱਕਾਂ ਦੀ ਲੜਾਈ ਹੀ ਮੁੱਖ ਮਕਸਦ
NEXT STORY