ਪਟਿਆਲਾ (ਕੰਵਲਜੀਤ) : ਪਟਿਆਲਾ ਦੇ ਦੇਵੀਗੜ੍ਹ ਰੋਡ ’ਤੇ ਪੈਂਦੇ ਪਿੰਡ ਕਾਂਸੀਆਂ ਦੇ ਕੋਲ ਵਾਪਰੇ ਭਿਆਨਕ ਸੜਕ ਹਾਦਸੇ ’ਚ 2 ਸਕੇ ਭਰਾਵਾਂ ਦੀ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਨਰੇਸ਼ ਕੁਮਾਰ ਅਤੇ ਉਸ ਦਾ ਭਰਾ ਕਾਸ਼ੀ ਆਪਣੇ ਪਿੰਡ ਨੈਨਾਕੋਤ ਤੋਂ ਪਟਿਆਲਾ ਕੰਮ ’ਤੇ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਪਿੱਛਿਓਂ ਦੇਵੀਗੜ੍ਹ ਵੱਲੋਂ ਆ ਰਹੀ ਪੀ. ਆਰ. ਟੀ. ਸੀ. ਦੀ ਤੇਜ਼ ਰਫ਼ਤਾਰ ਬੱਸ ਨੇ ਦਰੜ ਦਿੱਤਾ। ਇਸ ਦਰਦਨਾਕ ਹਾਦਸੇ ਵਿਚ ਦੋਵਾਂ ਭਰਾਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਹਿਚਾਣ ਨਰੇਸ਼ ਕੁਮਾਰ ਅਤੇ ਕਾਸ਼ੀ ਵਜੋਂ ਹੋਈ ਹੈ ਜਿਹੜੇ ਕਿ ਪਟਿਆਲਾ ਦੇ ਇਕ ਨਿਜੀ ਮਾਲ ਵਿਚ ਕੰਮ ਕਰਦੇ ਸੀ।
ਇਹ ਵੀ ਪੜ੍ਹੋ : ਤੜਕੇ 5 ਵਜੇ ਵਾਪਰਿਆ ਵੱਡਾ ਹਾਦਸਾ, ਨਕੋਦਰ ਮੱਥਾ ਟੇਕਣ ਜਾ ਰਹੇ ਚਾਰ ਲੋਕਾਂ ਦੀ ਥਾਈਂ ਮੌਤ
ਮੌਕੇ ’ਤੇ ਮ੍ਰਿਤਕ ਭਰਾਵਾਂ ਦੇ ਸਾਥੀਤਆਂ ਨੇ ਦੱਸਿਆ ਕਿ ਦੋਵੇਂ ਭਰਾ ਰੋਜ਼ਾਨਾ ਵਾਂਗ ਅੱਜ ਵੀ ਕੰਮ ’ਤੇ ਜਾਣ ਲਈ ਜਦੋਂ ਪਿੰਡ ਤੋਂ ਨਿਕਲੇ ਤਾਂ ਪਿੱਛੋਂ ਤੇਜ਼ ਰਫ਼ਤਾਰ ਪੀ. ਆਰ. ਟੀ. ਸੀ. ਬੱਸ ਨੇ ਉਨ੍ਹਾਂ ਨੂੰ ਲਪੇਟ ਵਿਚ ਲੈ ਲਿਆ, ਬੁਰੀ ਤਰ੍ਹਾਂ ਦਰੜੇ ਗਏ ਦੋਵਾਂ ਭਰਾਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪੀ. ਆਰ. ਟੀ. ਸੀ. ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ। ਫਿਲਹਾਲ ਪੁਲਸ ਵਲੋਂ ਇਸ ਮਾਮਲੇ ਵਿਚ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੈਨੇਡਾ ਤੋਂ ਆਏ ਫੋਨ ਨੇ ਘਰ ਵਿਛਾਏ ਸੱਥਰ, ਰਾਤੀਂ ਸੁੱਤਾ ਪਰ ਸਵੇਰੇ ਨਾ ਉੱਠਿਆ ਚਾਰ ਭੈਣਾਂ ਦਾ ਇਕਲੌਤਾ ਵੀਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਖੇਡਾਂ ਵਤਨ ਪੰਜਾਬ ਦੀਆਂ' ਦੇ ਪਹਿਲੇ ਸੀਜ਼ਨ ਦੀ ਸਫਲਤਾ ਨੇ ਇੱਕ ਨਵੇਂ ਯੁੱਗ ਦੀ ਕੀਤੀ ਸ਼ੁਰੂਆਤ : ਲਾਲਜੀਤ ਭੁੱਲਰ
NEXT STORY