ਅੰਮ੍ਰਿਤਸਰ (ਜ. ਬ.)- ਪਿੰਡ ਬਲ ਕਲਾਂ ’ਚ ਕੁਝ ਨੌਜਵਾਨਾਂ ਵੱਲੋਂ ਦੋ ਭਰਾਵਾਂ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਇਕ ਭਰਾ ਦੀ ਛਾਤੀ ’ਚ ਗੋਲੀ ਲੱਗਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਉਸਦਾ ਭਰਾ ਲੱਤ ਅਤੇ ਪੇਟ ’ਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਥਾਣਾ ਕੰਬੋਅ ਦੀ ਪੁਲਸ ਨੇ ਇਸ ਮਾਮਲੇ ’ਚ ਕਾਰਵਾਈ ਕਰਦੇ ਹੋਏ ਸੰਦੀਪ ਸਿੰਘ ਉਰਫ਼ ਸੰਨੀ, ਹਰਪ੍ਰੀਤ ਸਿੰਘ, ਸ਼ਿਵ ਉਰਫ਼ ਦਾਨਾ, ਵਿਸ਼ਾਲ ਵਕੀਲ, ਬਿਕਰਮਜੀਤ ਸਿੰਘ ਵਾਸੀ ਪੰਡੋਰੀ ਵੜੈਚ, ਸ਼ਿਵਪ੍ਰੀਤ ਸਿੰਘ, ਵੀਰੂ ਵਾਸੀ ਭੈਣੀ ਗਿੱਲਾ, ਮੰਗੂ ਵਾਸੀ ਵੇਰਕਾ ਅਤੇ ਇਕ ਅਣਪਛਾਤੇ ਸਾਥੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ: ਸਾਈਬਰ ਠੱਗੀ ਦੀ ਹੱਦ ਪਾਰ, ਨਵ-ਨਿਯੁਕਤ DC ਦਲਵਿੰਦਰਜੀਤ ਸਿੰਘ ਦੇ ਨਾਂ ’ਤੇ ਧੋਖਾਧੜੀ
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕਾਬਲ ਸਿੰਘ ਉਰਫ਼ ਮੰਨੂ ਨੇ ਦੱਸਿਆ ਕਿ ਉਹ ਬੀਤੇ ਦਿਨ ਸ਼ਾਮ ਸਾਢੇ 5 ਵਜੇ ਆਪਣੇ ਭਰਾ ਸਿਮਰਨਜੀਤ ਸਿੰਘ ਨਾਲ ਘਰ ਦੇ ਬਾਹਰ ਖੜ੍ਹਾ ਸੀ,ਇਸ ਦੌਰਾਨ ਉਕਤ ਮੁਲਜ਼ਮ ਉਥੇ ਆਏ ਅਤੇ ਮੁਲਜ਼ਮ ਸੰਦੀਪ ਨਿਵਾਸੀ ਬਲ ਕਲਾਂ ਨੇ ਆਪਣੇ ਪਿਸਤੌਲ ਨਾਲ ਦੋਵਾਂ ਭਰਾਵਾਂ ਨੂੰ ਜਾਨੋਂ ਮਾਰਨੇ ਦੀ ਨੀਅਤ ਨਾਲ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਜੋ ਕਿ ਇਕ ਗੋਲੀ ਉਸਦੀ ਲੱਤ ’ਤੇ ਲੱਗਾ, ਜਦੋਂ ਕਿ ਉਸਦੇ ਭਰਾ ਸਿਮਰਨਜੀਤ ਸਿੰਘ ਨੇ ਛਾਤੀ ’ਤੇ ਗੋਲੀ ਲੱਗਣ ਨਾਲ ਮੌਕੇ ’ਤੇ ਦਮ ਤੋੜ ਦਿੱਤਾ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਨੂੰ 'ਪਵਿੱਤਰ ਸ਼ਹਿਰ' ਘੋਸ਼ਿਤ ਕਰਨ ਮਗਰੋਂ Non veg ਦੇ ਕਾਰੋਬਾਰੀਆਂ ਨੇ ਉਠਾਈ ਇਹ ਮੰਗ, ਕਿਹਾ- ਘੱਟੋ-ਘੱਟ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਕੁੜੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 9 ਲੱਖ 88 ਹਜ਼ਾਰ ਠੱਗੇ
NEXT STORY