ਲੁਧਿਆਣਾ, (ਵਿੱਕੀ)- ਪ੍ਰੀਖਿਆਵਾਂ 'ਚ ਨਕਲ 'ਤੇ ਨਕੇਲ ਕੱਸਣ ਲਈ ਬੇਸ਼ੱਕ ਵਿਭਾਗੀ ਅਧਿਕਾਰੀ ਗੰਭੀਰ ਹਨ ਪਰ ਨਕਲਚੀਆਂ ਦੇ ਮਨਸੁਬੇ 'ਤੇ ਪਾਣੀ ਫੇਰਨ ਲਈ ਜਾਣੇ ਜਾਂਦੇ ਡਾ. ਚਰਨਜੀਤ ਸਿੰਘ ਹੁਣ ਪ੍ਰੀਖਿਆਵਾਂ ਸ਼ੁਰੂ ਹੁੰਦੇ ਹੀ ਫਿਰ ਤੋਂ ਫੋਮ 'ਚ ਆ ਗਏ ਹਨ। ਇਹੀ ਵਜ੍ਹਾ ਹੈ ਕਿ ਅੱਜ ਪਹਿਲੇ ਪੇਪਰ 'ਚ ਲੁਧਿਆਣਾ 'ਚ ਨਕਲ ਦੇ 2 ਮਾਮਲੇ ਬੇਨਕਾਬ ਹੋਏ ਹਨ ਤੇ ਇਹ ਦੋਵੇਂ ਮਾਮਲੇ ਡਿਪਟੀ ਡੀ.ਈ.ਓ. ਡਾ. ਚਰਨਜੀਤ ਨੇ ਹੀ ਫੜੇ ਹਨ।
ਜਾਣਕਾਰੀ ਮੁਤਾਬਕ ਪੀ.ਐੱਸ.ਈ.ਬੀ. 12ਵੀਂ ਦੀ ਸਾਲਾਨਾ ਪ੍ਰੀਖਿਆ ਦੇ ਪਹਿਲੇ ਹੀ ਦਿਨ ਡਾ. ਚਰਨਜੀਤ ਦੀ ਅਗਵਾਈ ਵਾਲੀ ਫਲਾਈਂਗ ਟੀਮਾਂ ਨੇ ਨਕਲ ਫੜਨ ਦਾ ਖਾਤਾ ਖੋਲ੍ਹਿਆ ਹੈ। ਬੁੱਧਵਾਰ ਨੂੰ ਇੰਗਲਿਸ਼ ਵਿਸ਼ੇ ਦੀ ਪ੍ਰੀਖਿਆ ਦੌਰਾਨ ਡਿਪਟੀ ਡੀ.ਈ.ਓ. ਡਾ. ਚਰਨਜੀਤ ਸਿੰਘ ਨੇ ਜਗਰਾਓਂ ਦੇ ਸਰਕਾਰੀ ਸੀਨੀ. ਸੈਕੰ. ਸਕੂਲ ਲੜਕੇ 'ਚ ਬਣਾਏ ਗਏ ਓਪਨ ਸਕੂਲ ਸੈਂਟਰ 'ਚ ਨਕਲ ਦੇ ਉਕਤ ਦੋਵੇਂ ਮਾਮਲਿਆਂ ਨੂੰ ਬੇਨਕਾਬ ਕੀਤਾ ਹੈ। ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਪ੍ਰੀਖਿਆ ਕੇਂਦਰ 'ਚ ਇਕ ਨਕਲਚੀ ਜੇਬ 'ਚ ਮੋਬਾਇਲ ਰੱਖ ਕੇ ਆ ਗਿਆ। ਜਿਸਨੇ ਪ੍ਰੀਖਿਆ ਕੇਂਦਰ ਦੌਰਾਨ ਹੀ ਮੋਬਾਇਲ ਆਨ ਹੀ ਰੱਖਿਆ। ਟੀਮ ਨੂੰ ਜਦ ਸ਼ੱਕ ਹੋਇਆ ਤਾਂ ਚੈਕਿੰਗ ਕਰਨ 'ਤੇ ਉਸਦੀ ਜੇਬ 'ਚੋਂ ਮੋਬਾਇਲ ਬਰਾਮਦ ਕਰ ਕੇ ਨਕਲ ਦਾ ਕੇਸ ਬਣਾ ਕੇ ਬੋਰਡ ਨੂੰ ਭੇਜ ਦਿੱਤਾ। ਉਥੇ ਦੂਜੇ ਮਾਮਲੇ 'ਚ ਇਕ ਹੋਰ ਨਕਲਚੀ ਨਕਲ ਲਈ ਜੇਬ 'ਚ ਛੋਟੀ ਪਾਕੇਟ ਮਤਲਬ ਗਾਈਡ ਲੈ ਆਇਆ। ਚੈਕਿੰਗ ਦੌਰਾਨ ਉਸ ਤੋਂ ਵੀ ਨਕਲ ਦੀ ਸਮੱਗਰੀ ਬਰਾਮਦ ਹੋਣ 'ਤੇ ਕੇਸ ਬਣਾ ਦਿੱਤਾ ਗਿਆ। ਇਸਦੇ ਇਲਾਵਾ ਬੋਰਡ ਵਲੋਂ ਬਣਾਈਆਂ ਗਈਆਂ ਵੱਖ-ਵੱਖ 11 ਫਲਾਈਂਗ ਟੀਮਾਂ ਨੇ ਪਹਿਲੇ ਪੇਪਰ 'ਚ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਚ ਚੈਕਿੰਗ ਕੀਤੀ ਪਰ ਉਕਤ 2 ਕੇਸਾਂ ਦੇ ਇਲਾਵਾ ਕਿਤੇ ਕੋਈ ਗੜਬੜੀ ਨਹੀਂ ਮਿਲੀ।
ਪੁਲਸ ਨੇ ਬੱਚੇ ਨੂੰ ਵਾਰਿਸਾਂ ਹਵਾਲੇ ਕੀਤਾ
NEXT STORY