ਬਟਾਲਾ, (ਬੇਰੀ)- ਪਿੰਡ ਤਲਵੰਡੀ ਦਾਬਾਂਵਾਲ ਖੁਰਦ ਵਿਖੇ 2 ਧਿਰਾਂ 'ਚ ਹੋਈ ਲੜਾਈ 'ਚ ਇਕ ਧਿਰ ਦੇ 2 ਲੋਕ ਜ਼ਖਮੀ ਹੋਣ ਦੀ ਖਬਰ ਹੈ। ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਕ੍ਰਿਪਾਲ ਸਿੰਘ ਤੇ ਅਜਮੇਰ ਸਿੰਘ ਪੁੱਤਰਾਨ ਅਜੀਤ ਸਿੰਘ ਵਾਸੀ ਪਿੰਡ ਤਲਵੰਡੀ ਦਾਬਾਂਵਾਲ ਖੁਰਦ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸਾਡੇ ਬੱਚਿਆਂ ਨਾਲ ਪਿੰਡ ਦੇ ਹੀ ਰਹਿਣ ਵਾਲੇ ਇਕ ਹੋਰ ਵਿਅਕਤੀ ਦੇ ਬੱਚੇ ਮਿਲ ਕੇ ਗਲੀ 'ਚ ਪਟਾਕੇ ਚਲਾ ਰਹੇ ਸੀ ਕਿ ਇਸੇ ਦੌਰਾਨ ਬੱਚੇ ਆਪਸ 'ਚ ਉਲਝ ਗਏ, ਜਿਸਦੇ ਬਾਅਦ ਦੂਸਰੇ ਧਿਰ ਦੇ ਬੱਚੇ ਦੇ ਪਿਤਾ ਨੇ ਆਪਣੇ ਸਾਥੀਆਂ ਸਮੇਤ ਆ ਕੇ ਸਾਡੇ ਨਾਲ ਝਗੜਾ ਸ਼ੁਰੂ ਕਰ ਦਿੱਤਾ ਜੋ ਲੜਾਈ ਦਾ ਰੂਪ ਧਾਰਨ ਕਰ ਗਿਆ, ਜਿਸ ਕਾਰਨ ਸਬੰਧਤ ਵਿਅਕਤੀ ਨੇ ਆਪਣੇ ਸਾਥੀਆਂ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਸਾਡੇ 'ਤੇ ਹਮਲਾ ਕਰ ਕੇ ਸਾਨੂੰ ਦੋਵਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਫਰਾਰ ਹੋ ਗਏ।
ਕ੍ਰਿਪਾਲ ਸਿੰਘ ਤੇ ਅਜਮੇਰ ਸਿੰਘ ਨੇ ਦੱਸਿਆ ਕਿ ਇਸ ਬਾਰੇ ਥਾਣਾ ਘਣੀਏ-ਕੇ-ਬਾਂਗਰ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਉਕਤ ਮਾਮਲੇ ਸਬੰਧੀ ਜਦੋਂ ਐੱਸ. ਐੱਚ. ਓ. ਪਰਮਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਦੀ ਜਾਵੇਗੀ।
ਟਰੇਨ ਦੀ ਲਪੇਟ 'ਚ ਆਉਣ ਨਾਲ ਕਿਸਾਨ ਦੀ ਮੌਤ
NEXT STORY