ਖੰਨਾ/ਬੀਜਾ (ਸੁਨੀਲ,ਬਿਪਨ)—ਪਿੰਡ ਹਰਬੰਸਪੁਰਾ ਕੋਲ ਸੋਮਵਾਰ ਸਵੇਰੇ ਕਿਸੇ ਰੇਲਗੱਡੀ ਦੀ ਲਪੇਟ 'ਚ ਆ ਜਾਣ ਕਾਰਨ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲਖਵੀਰ ਸਿੰਘ (45) ਪੁੱਤਰ ਨੇਤਰ ਸਿੰਘ ਵਾਸੀ ਪਿੰਡ ਹਰਬੰਸਪੁਰਾ ਵਜੋਂ ਹੋਈ ਹੈ। ਹਾਦਸੇ ਸੰਬੰਧੀ ਸੂਚਨਾ ਮਿਲਣ 'ਤੇ ਘਟਨਾ ਵਾਲੀ ਥਾਂ ਪਹੁੰਚੇ ਜੀ. ਆਰ. ਪੀ. ਮੁਲਾਜ਼ਮਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦੇ ਹੋਏ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਪਹੁੰਚਾਇਆ।
ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਸ ਚੌਕੀ ਚਾਵਾ 'ਚ ਤਾਇਨਾਤ ਏ. ਐੱਸ. ਆਈ. ਪੁਰਸ਼ੋਤਮ ਕੁਮਾਰ ਮੁਤਾਬਕ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਖੇਤੀਬਾੜੀ ਦਾ ਕੰਮ ਕਰਨ ਵਾਲਾ ਲਖਵੀਰ ਸਿੰਘ ਦੀ ਰੇਲਵੇ ਟਰੈਕ ਕਿਨਾਰੇ ਤੁਰੇ ਜਾਂਦੇ ਸਮੇਂ ਪਿੱਛੋਂ ਆ ਰਹੀ ਟਰੇਨ ਦੀ ਟੱਕਰ ਲੱਗਣ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਬਾਅਦ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਹਸਪਤਾਲ 'ਚੋਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਉਸਦੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।
ਨਸ਼ੀਲੀਆਂ ਗੋਲੀਆਂ ਅਤੇ ਹਰਿਆਣਾ ਸ਼ਰਾਬ ਸਣੇ 8 ਕਾਬੂ
NEXT STORY