ਬਟਾਲਾ, (ਬੇਰੀ)- ਬਟਾਲਾ ਇਕ ਅਜਿਹਾ ਸ਼ਹਿਰ ਹੈ, ਜਿਸਦੀ ਹਾਲਤ ਪਿਛਲੇ ਕਈ ਦਹਾਕਿਆਂ ਤੋਂ ਜਿਉਂ ਦੀ ਤਿਉਂ ਹੀ ਬਰਕਰਾਰ ਹੈ ਕਿਉਂਕਿ ਇਸ ਸ਼ਹਿਰ ਦੀ ਹਾਲਤ ਨੂੰ ਸੁਧਾਰਨ ਵੱਲ ਨਾ ਤਾਂ ਕਦੇ ਇਥੋਂ ਦੇ ਵਿਧਾਇਕ, ਨਾ ਮੰਤਰੀ ਤੇ ਨਾ ਹੀ ਪ੍ਰਸ਼ਾਸਨਿਕ ਜਾਂ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਧਿਆਨ ਦਿੱਤਾ ਜਾਂਦਾ ਹੈ, ਜਿਸ ਕਰ ਕੇ ਅੱਜ ਬਟਾਲਾ ਵਿਚ ਜਗ੍ਹਾ-ਜਗ੍ਹਾ ਨਰਕ ਵਰਗੀ ਹਾਲਤ ਬਣੀ ਪਈ ਹੈ। ਅਜਿਹਾ ਹੀ ਇਕ ਮੰਜ਼ਰ ਅਲੀਵਾਲ ਰੋਡ ਦੇ ਨਾਲ-ਨਾਲ ਮਾਲ ਮੰਡੀ ਸਮੇਤ ਬੋਹਡ਼ੀ ਮੰਦਰ ਤੋਂ ਲੱਕਡ਼ ਮੰਡੀ ਨੂੰ ਜਾਂਦੇ ਰਸਤੇ ਵਿਚ ਦੇਖਣ ਨੂੰ ਮਿਲਿਆ।
ਯਾਦ ਰਹੇ ਕਿ ਸਿਟੀ ਰੋਡ ਸਾਈਡ ਵੱਲੋਂ ਪੁਰਾਣੀ ਮਾਲ ਮੰਡੀ ਨੂੰ ਜਾਂਦੀ ਸਡ਼ਕ ਜਿਥੇ ਅਕਸਰ ਸੀਵਰੇਜ ਬੰਦ ਹੋਣ ਨਾਲ ਨਾਲੀਆਂ ਵਿਚ ਪਈ ਗਾਰ ਸਡ਼ਕ ’ਤੇ ਆ ਖਡ਼੍ਹੀ ਹੁੰਦੀ ਹੈ, ਉਥੇ ਨਾਲ ਹੀ ਲੋਕਾਂ ਦੀਆਂ ਦੁਕਾਨਾਂ ਅੱਗੇ ਪਾਣੀ ਖਡ਼੍ਹਾ ਹੋ ਜਾਣ ਨਾਲ ਉਨ੍ਹਾਂ ਨੂੰ ਆਪਣੀਅਾਂ ਦੁਕਾਨਾਂ ਖੋਲ੍ਹਣ ਵੇਲੇ ਗੰਦੇ ਪਾਣੀ ਵਿਚੋਂ ਲੰਘ ਕੇ ਜਾਣਾ ਪੈਂਦਾ ਹੈ, ਜਿਸ ਨਾਲ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਲਾਂ ਪੇਸ਼ ਆਉਂਦੀਆਂ ਹਨ ਕਿਉਂਕਿ ਕੁਝ ਪਲ ਮੀਂਹ ਪੈਣ ਨਾਲ ਬਟਾਲਾ ਸ਼ਹਿਰ ਦਾ ਸੀਵਰੇਜ ਇੰਝ ਬੰਦ ਹੋ ਜਾਂਦਾ ਹੈ ਜਿਵੇਂ ਪਿਛਲੇ ਕਈ ਸਾਲਾਂ ਤੋਂ ਇਸਦੀ ਸਫਾਈ ਹੀ ਨਾ ਵਿਭਾਗ ਵੱਲੋਂ ਕਰਵਾਈ ਗਈ ਹੋਵੇ। ਹੋਰ ਤਾਂ ਹੋਰ ਕਈ-ਕਈ ਦਿਨ ਸਡ਼ਕਾਂ ’ਤੇ ਖਡ਼੍ਹਾ ਗੰਦਾ ਪਾਣੀ ਬਦਬੂ ਫੈਲਾਅ ਰਿਹਾ ਹੈ, ਜਿਸ ਨਾਲ ਦੁਕਾਨਦਾਰਾਂ ਦਾ ਜਿਥੇ ਕਾਰੋਬਾਰ ਪ੍ਰਭਾਵਿਤ ਹੁੰਦਾ ਹੈ, ਉਥੇ ਨਾਲ ਹੀ ਗਾਹਕ ਤੇ ਆਮ ਰਾਹਗੀਰ ਵੀ ਇਧਰ ਨੂੰ ਮੂੰਹ ਨਹੀਂ ਕਰਦਾ।
ਦੂਜੇ ਪਾਸੇ ਅਲੀਵਾਲ ਰੋਡ ਦੀ ਗੱਲ ਕਰੀਏ ਤਾਂ ਉਧਰ ਦਾ ਹਾਲ ਵੀ ਬਹੁਤ ਮਾੜਾ ਹੈ ਕਿਉਂਕਿ ਇਥੇ ਵੀ ਸਡ਼ਕ ’ਤੇ ਪਾਣੀ ਖਡ਼੍ਹਾ ਹੋਣ ਨਾਲ ਜਿਥੇ ਸਡ਼ਕ ਟੁੱਟ ਗਈ ਹੈ, ਉਥੇ ਨਾਲ ਹੀ ਸੀਵਰੇਜ ਦੇ ਬੰਦ ਹੋਣ ਨਾਲ ਬਰਸਾਤ ਮੌਕੇ ਪਾਣੀ ਸਡ਼ਕ ’ਤੇ ਦੋ-ਦੋ ਤਿੰਨ-ਤਿੰਨ ਫੁੱਟ ਤੱਕ ਖਡ਼੍ਹਾ ਹੋ ਜਾਂਦਾ ਹੈ ਜਿਵੇਂ ਹਡ਼੍ਹ ਆ ਗਿਆ ਹੋਵੇ। ਇਥੇ ਪਾਣੀ ਖਡ਼੍ਹਾ ਹੋਣ ਨਾਲ ਲੋਕਾਂ ਨੂੰ ਪੈਦਲ ਲੰਘਣ ਅਤੇ ਦੋ-ਪਹੀਆ ਵਾਹਨ ਚਾਲਕਾਂ ਨੂੰ ਆਪਣੇ ਵਾਹਨ ਲੰਘਾਉਣ ਸਮੇਂ ਭਾਰੀ ਮੁਸ਼ਕਲਾਂ ਪੇਸ਼ ਆਉਂਦੀਆਂ ਹਨ ਅਤੇ ਕਈ ਵਾਰ ਵਾਹਨ ਪਾਣੀ ਵਿਚ ਫਸੇ ਅਕਸਰ ਦੇਖੇ ਜਾਂਦੇ ਹਨ। ਇਸ ਦੇ ਬਾਵਜੂਦ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕ ਰਹੀ। ਅੱਜ ਲੋਕਾਂ ਨੇ ਜਿਥੇ ਵਿਭਾਗ ਨੂੰ ਕੋਸਿਆ, ਉਥੇ ਨਾਲ ਹੀ ਮੰਗ ਕੀਤੀ ਕਿ ਸ਼ਹਿਰ ਦੀ ਸੀਵਰੇਜ ਵਿਵਸਥਾ ਨੂੰ ਚੁਸਤ-ਦਰੁੱਸਤ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਲੰਘਣ ਸਮੇਂ ਮੁਸ਼ਕਲਾਂ ਪੇਸ਼ ਨਾ ਆਉਣ ਅਤੇ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਨਾ ਹੋਵੇ।
ਰਿਸ਼ਵਤ ਮਾਮਲੇ ’ਚ ਵਿਜੀਲੈਂਸ ਬਿਊਰੋ ਦੇ ਸਾਬਕਾ ਐੱਸ. ਐੱਸ. ਪੀ. ਦੇ ਘਰ ’ਤੇ ਛਾਪੇਮਾਰੀ
NEXT STORY