ਮੁਕੇਰੀਆਂ (ਨਾਗਲਾ)- ਮੁਕੇਰੀਆਂ ਦੇ ਖਿੱਚੀਆਂ ਰੋਡ ਵਿਖੇ ਸਥਿਤ ਗੁਰਦੁਆਰਾ ਨਾਮਧਾਰੀ ਸਾਹਿਬ ਵਿਖੇ ਅੱਜ ਦੇਰ ਸ਼ਾਮ 16 ਫਰਵਰੀ ਨੂੰ ਹੋ ਰਹੇ ਸਮਾਗਮ ਨੂੰ ਲੈ ਕੇ 2 ਧੜਿਆਂ ਵਿਚ ਗੋਲੀ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ 'ਤੇ ਮੌਜੂਦ ਜ਼ਿਲਾ ਪ੍ਰੀਸ਼ਦ ਮੈਂਬਰ ਜਸਵੰਤ ਸਿੰਘ ਰੰਧਾਵਾ, ਬਲਵਿੰਦਰ ਸਿੰਘ ਬਰਾੜ ਆਦਿ ਨੇ ਦੱਸਿਆ ਕਿ 16 ਫਰਵਰੀ ਨੂੰ ਸਤਿਗੁਰੂ ਉਦੈ ਸਿੰਘ ਜੀ ਭੈਣੀ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਇਸ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਸੰਬੰਧ ਵਿਚ ਜਦੋਂ ਅੱਜ ਰਾਤ ਲਗਭਗ 8 ਵਜੇ ਗੁਰਦੁਆਰਾ ਸਾਹਿਬ ਵਿਖੇ ਪਹਿਲਾਂ ਤੋਂ ਮੌਜੂਦ ਦੂਜੇ ਧੜੇ ਦੇ ਲੋਕਾਂ ਨਾਲ ਗੱਲਬਾਤ ਕਰਨ ਲਈ ਗਏ ਤਾਂ ਉਨ੍ਹਾਂ ਇੱਟਾਂ-ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਗੁਰਦੁਆਰੇ ਦੀ ਛੱਤ 'ਤੇ ਮੌਜੂਦ ਨੌਜਵਾਨਾਂ ਨੇ 2 ਫਾਇਰ ਵੀ ਕੀਤੇ ਪਰ ਉਹ ਵਾਲ-ਵਾਲ ਬਚ ਗਏ।
ਦੂਜੇ ਪਾਸੇ ਠਾਕੁਰ ਦਲੀਪ ਸਿੰਘ ਧੜੇ ਦੇ ਤੀਰਥ, ਕਲਸੀ, ਬਿੱਟੂ, ਜਸਬੀਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਇਸ ਹੋਣ ਵਾਲੇ ਝਗੜੇ ਨੂੰ ਲੈ ਕੇ ਪਹਿਲਾਂ ਹੀ ਪੁਲਸ ਨੂੰ ਜਾਣਕਾਰੀ ਦਿੱਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਦੂਜੇ ਧੜੇ ਵਲੋਂ ਗਾਲੀ-ਗਲੋਚ ਕੀਤਾ ਗਿਆ।ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਰਵਿੰਦਰ ਅਤੇ ਥਾਣਾ ਮੁਖੀ ਕਰਨੈਲ ਸਿੰਘ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਦੀ ਪਛਾਣ ਜਰਨੈਲ ਸਿੰਘ ਜੈਲਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਹਾਲਤ ਪੂਰੀ ਤਰ੍ਹਾਂ ਕਾਬੂ ਹੇਠ ਹਨ ਅਤੇ ਸਮਾਗਮ ਦੀ ਜਗ੍ਹਾ ਸੰਬੰਧੀ ਹਾਲੇ ਕੋਈ ਵੀ ਫੈਸਲਾ ਫਾਈਨਲ ਨਹੀਂ ਹੋਇਆ।
ਕਈ ਜਵਾਨਾਂ ਨੂੰ ਖਾ ਗਿਆ 'ਕਾਲਾ ਵੀਰਵਾਰ'
NEXT STORY