ਭਗਤਾ ਭਾਈ (ਪਰਵੀਨ)-ਸਹਿਕਾਰੀ ਸਭਾ ਜਲਾਲ ਦੇ ਸਾਬਕਾ ਸਕੱਤਰ ਅਤੇ ਉਸ ਦੇ ਇਕ ਰਿਸ਼ਤੇਦਾਰ ਉਪਰ ਕਥਿਤ ਤੌਰ 'ਤੇ ਰਿਕਾਰਡ 'ਚ ਛੇੜਛਾੜ ਕਰਨ 'ਤੇ ਥਾਣਾ ਦਿਆਲਪੁਰਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਬੂਟਾ ਸਿੰਘ ਵਾਸੀ ਕਿਸ਼ਨਗੜ੍ਹ ਸਹਿਕਾਰੀ ਸਭਾ ਜਲਾਲ ਵਿਖੇ ਬਤੌਰ ਸਕੱਤਰ ਤਾਇਨਾਤ ਸੀ। ਵਿਭਾਗ ਦੇ ਨਿਯਮਾਂ ਅਨੁਸਾਰ ਸਭਾ ਦੇ ਕਰਮਚਾਰੀ ਵੱਲੋਂ ਇਕ ਏਕੜ ਜ਼ਮੀਨ ਦੀ ਗਾਰੰਟੀ ਦਿੱਤੀ ਜਾਣੀ ਹੁੰਦੀ ਹੈ। ਬੂਟਾ ਸਿੰਘ ਨੇ ਜਲਾਲ ਵਿਚਲੇ ਆਪਣੇ ਰਿਸ਼ਤੇਦਾਰ ਬੂਟਾ ਸਿੰਘ ਦੀ ਜ਼ਮੀਨ ਦੀ ਗਾਰੰਟੀ ਦੇ ਦਿੱਤੀ, ਜੋ ਕਿ ਅਸਲ ਵਿਚ ਪਲਾਟਾਂ ਦੇ ਰੂਪ ਵਿਚ ਵੇਚੀ ਹੋਈ ਸੀ। ਸ਼ਿਕਾਇਤ ਦੇ ਆਧਾਰ 'ਤੇ ਵਿਭਾਗੀ ਪੜਤਾਲ ਦੌਰਾਨ ਬੂਟਾ ਸਿੰਘ ਵੱਲੋਂ ਕੀਤੀ ਕਥਿਤ ਘਪਲੇਬਾਜ਼ੀ ਸਾਹਮਣੇ ਆ ਗਈ, ਜਿਸ 'ਤੇ ਕਾਰਵਾਈ ਕਰਦਿਆਂ ਬੂਟਾ ਸਿੰਘ ਵਾਸੀ ਕਿਸ਼ਨਗੜ੍ਹ ਅਤੇ ਬੂਟਾ ਸਿੰਘ ਵਾਸੀ ਜਲਾਲ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ। ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ।
ਘਰੋਂ ਗਏ ਇਕਲੌਤੇ ਪੁੱਤਰ ਦੀਆਂ ਵਾਪਸ ਪੁੱਜੀਆਂ ਅਸਥੀਆਂ
NEXT STORY