ਕਪੂਰਥਲਾ, (ਮਹਾਜਨ/ਭੂਸ਼ਣ)- ਕਪੂਰਥਲਾ ਦੇ ਇਕ ਪ੍ਰਸਿੱਧ ਸਕੂਲ ’ਚ ਸ਼ਨੀਵਾਰ ਨੂੰ ਦੋ ਵਿਅਕਤੀਆਂ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਹੈ। ਪੁਲਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਇਕ ਪ੍ਰਸਿੱਧ ਸਕੂਲ ’ਚ ਦਰੱਖਤਾਂ ਤੇ ਹੋਰ ਥਾਵਾਂ ’ਤੇ ਲੱਗੇ ਮਧੂਮੱਖੀਆਂ ਦੇ ਛੱਤੇ ਤੋਂ ਸ਼ਹਿਦ ਕੱਢਣ ਲਈ ਦੋ ਵਿਅਕਤੀ ਸਚਿਨ (35) ਤੇ ਦਿਨੇਸ਼ (40) ਵਾਸੀ ਉੱਤਰ ਪ੍ਰਦੇਸ਼ ਆਏ ਸਨ। ਜਦੋਂ ਉਹ ਲੋਹੇ ਦੀ ਪੌੜੀ ’ਤੇ ਚੜ੍ਹ ਕੇ ਸ਼ਹਿਦ ਕੱਢਣ ਲੱਗੇ ਤਾਂ ਨੇੜਿਓਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆ ਗਏ ਤੇ ਕਰੰਟ ਲੱਗਣ ਨਾਲ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖਵਾ ਦਿੱਤਾ ਹੈ। ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਸ਼ਹਿਦ ਕੱਢਣ ਵਾਲਿਆਂ ਦਾ ਹਰ ਸਾਲ ਠੇਕਾ ਹੁੰਦਾ ਹੈ ਤੇ ਇਸੇ ਸਬੰਧ ’ਚ ਇਹ ਲੋਕ ਸ਼ਹਿਦ ਕੱਢਣ ਲਈ ਆਏ ਸਨ, ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ। ਇਸ ਸਬੰਧੀ ਡੀ.ਐੱਸ.ਪੀ. ਸਬ ਡਵੀਜ਼ਨ ਦੀਪਕਰਨ ਸਿੰਘ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਨੇ ਹੈਪੀ ਪਾਸ਼ੀਆ ਦੇ ਦੋ ਕਰਿੰਦਿਆਂ ਨੂੰ ਇੱਕ ਹੈਂਡ ਗ੍ਰਨੇਡ ਅਤੇ ਦੋ ਪਿਸਤੋਲਾਂ ਸਮੇਤ ਕੀਤਾ ਗ੍ਰਿਫਤਾਰ
NEXT STORY