ਡਕਾਲਾ (ਨਰਿੰਦਰ)- ਕੈਨੇਡਾ ’ਚ ਪੰਜਾਬ ਦੇ ਦੋ ਨੌਜਵਾਨਾਂ ਦੀ ਐਲਗਿਨ ਦੇ ਗਿਬਸਨ ਫਾਲਸ ’ਚ ਵਾਪਰੇ ਇਕ ਹਾਦਸੇ ’ਚ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ (24) ਪੁੱਤਰ ਰਜਿੰਦਰ ਸਿੰਘ ਆੜ੍ਹਤੀ ਪਟਿਆਲਾ ਦੇ ਪਿੰਡ ਨੰਨਾਨਸ਼ੂ ਦਾ ਰਹਿਣ ਵਾਲਾ ਸੀ ਤੇ ਦੂਜਾ ਨੌਜਵਾਨ (21) ਜ਼ਿਲ੍ਹਾ ਮੋਗਾ ਦਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਜਾਰੀ ਰਹੇਗਾ ਭਿਆਨਕ ਗਰਮੀ ਨਾਲ ਲੂ ਦਾ ਕਹਿਰ, ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ
ਇਸ ਸਬੰਧੀ ਆੜ੍ਹਤੀ ਗੁਰਮੇਲ ਸਿੰਘ ਘੁੰਮਣ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ਦੋ ਦੋਸਤਾਂ ਨਾਲ ਐਲਗਿਨ ਦੇ ਗਿਬਸਨ ਫਾਲਸ ’ਚ ਨਹਾਉਣ ਲਈ ਗਿਆ ਸੀ। ਜਦੋਂ ਗੁਰਪ੍ਰੀਤ ਸਿੰਘ ਬਾਹਰ ਨਹੀਂ ਆਇਆ ਤਾਂ ਦੂਜੇ ਨੌਜਵਾਨ ਨੇ ਉਸ ਨੂੰ ਬਚਾਉਣ ਲਈ ਫਾਲਸ (ਵਾਟਰ ਫਾਲ) ’ਚ ਛਾਲ ਮਾਰ ਦਿੱਤੀ, ਕਾਫੀ ਦੇਰ ਤੱਕ ਦੋਵੇਂ ਨੌਜਵਾਨ ਪਾਣੀ ਤੋਂ ਬਾਹਰ ਨਾ ਆ ਸਕੇ। ਬਚਾਅ ਕਾਰਜ ਸ਼ੁਰੂ ਕੀਤੇ ਗਏ ਪਰ ਸਮਾਂ ਜ਼ਿਆਦਾ ਲੱਗਣ ਕਾਰਣ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਕਾਂਗਰਸੀ MP ਦਾ ਅਕਾਲੀ ਦਲ ਬਾਰੇ ਵੱਡਾ ਬਿਆਨ, ਕਿਹਾ- ''ਅਕਾਲੀ ਦਲ ਨੂੰ ਸਿਰਫ਼ ਸੁਖਬੀਰ ਬਾਦਲ ਚਲਾ ਸਕਦਾ''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਰਕਾਰੀ ਬੱਸ ਨਾ ਆਉਣ ਕਾਰਨ ਪ੍ਰਵਾਸੀ ਮਜ਼ਦੂਰ ਬੱਸ ਸਟੈਂਡ 'ਤੇ ਸੌਣ ਲਈ ਹੋ ਰਹੇ ਮਜਬੂਰ
NEXT STORY