ਮਾਨਸਾ/ ਬੁਢਲਾਡਾ (ਸੰਦੀਪ ਮਿੱਤਲ, ਮਨਜੀਤ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰਤੀ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦਿੱਤੇ ਗਏ ਇਕ ਇੰਟਰਵਿਊ ਦੇ ਬਿਆਨ ਕਿ ਸੁਖਬੀਰ ਬਾਦਲ ਤੋਂ ਬਿਨਾਂ ਅਕਾਲੀ ਦਲ ਨਹੀਂ ਚੱਲ ਸਕਦਾ, ਨੂੰ ਅਕਾਲੀ ਸਫਿਆਂ ਵਿਚ ਖੁਸ਼ੀ ਨਾਲ ਲਿਆ ਜਾ ਰਿਹਾ ਹੈ।
ਹਾਲਾਂਕਿ ਪਿਛਲੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਅਤੇ ਬਾਹਰ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਰਹੀਆਂ ਹਨ। ਇਸ ਨੂੰ ਲੈ ਕੇ ਪਾਰਟੀ ਵਿਚ ਕੁਝ ਆਗੂਆਂ ਵੱਲੋਂ ਬਗਾਵਤ ਵੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਕੱਟੜ ਵਿਰੋਧੀ ਪਾਰਟੀ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਅਤੇ ਮੁੱਖ ਮੰਤਰੀ ਦੇ ਦਾਅਵੇਦਾਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦਿੱਤਾ ਗਿਆ ਪ੍ਰਤੀਕਰਮ ਕਿ ਸੁਖਬੀਰ ਬਾਦਲ ਹੀ ਅਕਾਲੀ ਦਲ ਨੂੰ ਚਲਾ ਸਕਦੇ ਹਨ।
ਇਸ ਪ੍ਰਤੀ ਅਕਾਲੀ ਨੇਤਾਵਾਂ ਦੇ ਖੁਸ਼ੀ ਭਰੇ ਪ੍ਰਤੀਕਰਮ ਸੁਣਨ ਨੂੰ ਮਿਲ ਰਹੇ ਹਨ। ਅਕਾਲੀ ਦਲ ਦੇ ਅਨੇਕਾਂ ਨੇਤਾਵਾਂ ਨੇ ਆਪਣੇ ਪ੍ਰਤੀਕਰਮ ਵਿਚ ਇਸ ਬਿਆਨ ਦੀ ਵਕਾਲਤ ਕਰਦਿਆਂ ਕਿਹਾ ਕਿ ਵਿਰੋਧੀ ਵੀ ਮੰਨਦੇ ਹਨ ਕਿ ਅਕਾਲੀ ਦਲ ਨੂੰ ਸਿਰਫ ਸੁਖਬੀਰ ਬਾਦਲ ਚਲਾ ਸਕਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਵਿਚ ਅਕਾਲੀ ਦਲ ਪਹਿਲਾਂ ਤੋਂ ਮਜ਼ਬੂਤ ਹੋਇਆ ਹੈ। ਚੋਣਾਂ ’ਚ ਜਿੱਤਾਂ-ਹਾਰਾਂ ਹੁੰਦੀਆਂ ਰਹਿੰਦੀਆਂ ਹਨ। ਇਸ ਪ੍ਰਤੀ ਮੁੱਲਾਂਕਣ ਕਰ ਕੇ ਸਾਹਮਣੇ ਆਇਆ ਹੈ ਕਿ ਸੁਖਬੀਰ ਬਾਦਲ ਨੇ ਪਾਰਟੀ ਵਿਚ ਨਵੀਂ ਜਾਨ ਪਾਈ ਹੈ।
ਇਹ ਵੀ ਪੜ੍ਹੋ- ਹੀਟਵੇਵ ਨੇ ਰੋਕੀ ਤੇਜ਼ ਰਫ਼ਤਾਰ ਜ਼ਿੰਦਗੀ, ਇਨਸਾਨ ਤਾਂ ਕੀ, ਪਸ਼ੂ-ਪੰਛੀ ਵੀ ਹੋਏ ਹਾਲੋ-ਬੇਹਾਲ
ਸੁਖਬੀਰ ਬਾਦਲ ਜਦੋਂ ਦੇ ਪਾਰਟੀ ਦੇ ਪ੍ਰਧਾਨ ਬਣੇ ਉਦੋਂ ਤੋਂ ਪਾਰਟੀ ਦੀਆਂ ਗਤੀਵਿਧੀਆਂ ਤੇਜ਼ ਹੋਈਆਂ : ਗੋਲਡੀ, ਵਿਕਰਮ
ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਮਾਨਸਾ ਦੇ ਪ੍ਰਧਾਨ ਗੋਲਡੀ ਗਾਂਧੀ ਅਤੇ ਯੂਥ ਅਕਾਲੀ ਆਗੂ ਵਿਕਰਮ ਅਰੋੜਾ ਨੇ ਕਿਹਾ ਕਿ ਸੁਖਬੀਰ ਬਾਦਲ ਅਕਾਲੀ ਦਲ ਆਪਣੀ ਪ੍ਰਧਾਨਗੀ ਹੇਠ ਕਿਵੇਂ ਚਲਾ ਰਹੇ ਹਨ। ਇਹ ਦੇਖਣਯੋਗ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਵੱਲੋਂ ਇਹ ਕਹਿਣਾ ਕਿ ਸੁਖਬੀਰ ਬਾਦਲ ਹੀ ਅਕਾਲੀ ਦਲ ਨੂੰ ਚਲਾ ਸਕਦੇ ਹਨ।
ਬਿਲਕੁਲ ਸੱਚ ਅਤੇ ਪ੍ਰਪੱਖ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਚੋਣਾਂ ਵਿਚ ਹਾਰ ਦਾ ਮੁੱਲਾਂਕਣ ਕਰ ਕੇ ਜਿਸ ਦਿਸ਼ਾ ਵੱਲ ਕਦਮ ਪੁੱਟੇ ਹਨ। ਉਸ ਨਾਲ ਪਾਰਟੀ ਨਵੇਂ ਰਾਹ ’ਤੇ ਤੁਰੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ ਅਕਾਲੀ ਵਿਚਾਰਧਾਰਾ ਅਤੇ ਅਕਾਲੀ ਸਰਕਾਰ ਸਮੇਂ ਕੀਤੇ ਗਏ ਵਿਕਾਸ ਕੰਮਾਂ ਨੂੰ ਲੋਕਾਂ ਨੂੰ ਵਿਚ ਲੈ ਕੇ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਦੇ ਸੁਖਬੀਰ ਬਾਦਲ ਪਾਰਟੀ ਦੇ ਪ੍ਰਧਾਨ ਬਣੇ ਹਨ। ਉਦੋਂ ਤੋਂ ਪਾਰਟੀ ਦੀਆਂ ਗਤੀਵਿਧੀਆਂ ਤੇਜ਼ ਹੋਈਆਂ ਹਨ। ਵਰਕਰਾਂ, ਨੌਜਵਾਨਾਂ ਨੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਵਿਚ ਭਰੋਸਾ ਪ੍ਰਗਟਾਇਆ ਹੈ।
ਇਹ ਵੀ ਪੜ੍ਹੋ- ਫਗਵਾੜਾ 'ਚ ਸਰਗਰਮ ਹੋਇਆ 'ਕਾਲਾ ਕੱਛਾ' ਗਿਰੋਹ, ਇਨਾਮੀ ਐਲਾਨ ਦੇ ਬਾਵਜੂਦ ਪੁਲਸ ਦੇ ਹੱਥ ਖ਼ਾਲੀ !
ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦਾ ਬਿਆਨ ਬਹੁਤ ਸਾਰੇ ਅਰਥ ਰੱਖਦਾ ਹੈ : ਮਿੱਠੂ, ਲਖਵੀਰ,ਆਤਮਜੀਤ
ਉੱਘੇ ਸਮਾਜ ਸੇਵੀ ਅਤੇ ਬਾਦਲ ਪਰਿਵਾਰ ਦੇ ਨਜ਼ਦੀਕੀ ਸਾਥੀ ਮਿੱਠੂ ਰਾਮ ਅਰੋੜਾ, ਯੂਥ ਅਕਾਲੀ ਦਲ ਦੇ ਆਗੂ ਲਖਵੀਰ ਸਿੰਘ ਚੌਧਰੀ ਭੈਣੀਬਾਘਾ, ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਆਤਮਜੀਤ ਸਿੰਘ ਕਾਲਾ ਦਾ ਕਹਿਣਾ ਹੈ ਕਿ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦਾ ਬਿਆਨ ਬਹੁਤ ਸਾਰੇ ਅਰਥ ਰੱਖਦਾ ਹੈ।
ਕਾਂਗਰਸ ਦੇ ਇਕ ਨੇਤਾ ਨੇ ਇਹ ਬਿਆਨ ਐਵੇਂ ਹੀ ਨਹੀਂ ਦਿੱਤਾ। ਇਕ ਸੂਝਵਾਨ ਨੇਤਾ ਵੱਲੋਂ ਵਿਰੋਧੀ ਪਾਰਟੀ ਦੇ ਨੇਤਾ ਪ੍ਰਤੀ ਪਾਜ਼ੇਟਿਵ ਟਿੱਪਣੀ ਕਰਨੀ ਇਕ ਗੰਭੀਰ ਅਤੇ ਸੋਚਣ ਵਾਲੀ ਗੱਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਜਿਸ ਤਰ੍ਹਾਂ ਪਾਰਟੀ ਦੀ ਲੋਕ ਸਭਾ ਚੋਣਾਂ ਵਿਚ ਹਾਰ ਨੂੰ ਲੈ ਕੇ ਅਨੁਸ਼ਾਸ਼ਨਿਕ ਕਮੇਟੀ ਦਾ ਗਠਨ ਕਰਨ ਤੋਂ ਬਾਅਦ ਮੁੱਲਾਂਕਣ ਕਰ ਰਹੇ ਹਨ। ਉਹ ਆਉਣ ਵਾਲੇ ਸਮੇਂ ਵਿਚ ਵਧੀਆ ਨਤੀਜੇ ਲੈ ਕੇ ਆਵੇਗਾ।
ਪਾਰਟੀ ਮਜਬੂਤ ਅਤੇ ਵੱਡੀ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸੀ ਮੈਂਬਰ ਪਾਰਲੀਮੈਂਟ ਸੁਖਜਿੰਦਰ ਰੰਧਾਵਾ ਦੇ ਪ੍ਰਤੀਕਰਮ ਨੇ ਅਕਾਲੀ ਦਲ ਵਿਚ ਸੁਖਬੀਰ ਬਾਦਲ ਦਾ ਅੰਦਰੂਨੀ ਵਿਰੋਧ ਕਰਨ ਵਾਲਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਉਹ ਇਹ ਵਿਚਾਰ ਕਰਨਗੇ ਕਿ ਸੁਖਜਿੰਦਰ ਰੰਧਾਵਾ ਦਾ ਬਿਆਨ ਬਿਲਕੁਲ ਸੱਚ ਦੇ ਨੇੜੇ ਹੈ।
ਇਹ ਵੀ ਪੜ੍ਹੋ- SYL ’ਚ ਮਿਲ ਰਿਹਾ ਸੀਵਰੇਜ ਦਾ ਪਾਣੀ, ਨੇੜਲੇ ਪਿੰਡਾਂ ਦੇ ਲੋਕਾਂ ਲਈ ਵੱਜੀ ਖ਼ਤਰੇ ਦੀ ਘੰਟੀ
ਸੁਖਜਿੰਦਰ ਰੰਧਾਵਾ ਪੰਜਾਬ ਦੇ ਸਾਬਕਾ ਡਿਪਟੀ ਸੀ.ਐੱਮ. ਰਹਿ ਚੁੱਕੇ ਹਨ ਅਤੇ ਕਾਂਗਰਸ ਪਾਰਟੀ ਵੱਲੋਂ ਉਹ ਮੁੱਖ ਮੰਤਰੀ ਦੇ ਦਾਅਵੇਦਾਰ ਵੀ ਹਨ। ਉਹ ਇਕ ਹੰਢੇ-ਵਰਤੇ ਅਤੇ ਗੰਭੀਰ ਰਾਜਨੀਤੀਵਾਨ ਹਨ। ਉਨ੍ਹਾਂ ਦੇ ਇਸ ਬਿਆਨ ਅਤੇ ਪ੍ਰਤੀਕਰਮ ਨੂੰ ਸਮੁੱਚੇ ਅਕਾਲੀ ਦਲ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ। ਸੁਖਬੀਰ ਬਾਦਲ ਦੀ ਪ੍ਰਧਾਨਗੀ ਤੇ ਉੱਠਣ ਵਾਲੀਆਂ ਉਂਗਲਾਂ ਉੱਤੇ ਵੀ ਗੰਭੀਰ ਵਿਚਾਰ ਕਰਨ। ਵਿਰੋਧੀ ਪਾਰਟੀਆਂ ਵੱਲੋਂ ਅਕਾਲੀ ਦਲ ਦੀ ਮਜਬੂਤੀ ਲਈ ਦਿੱਤੇ ਗਏ ਬਿਆਨ ਵੀ ਬਹੁਤ ਵੱਡੇ ਅਰਥ ਰੱਖਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੈਨਰੀ ਨਿਵਾਸ ਪੁੱਜੇ ਦੇਵੇਂਦਰ ਯਾਦਵ, ਚੰਨੀ ਤੇ ਰਾਜਾ ਵੜਿੰਗ, ਪਰਿਵਾਰ ਨੇ ਸੰਸਦ ਮੈਂਬਰ ਬਣਨ ’ਤੇ ਦਿੱਤੀ ਵਧਾਈ
NEXT STORY