ਗੁਰਦਾਸਪੁਰ, (ਵਿਨੋਦ, ਦੀਪਕ)- ਪੁਲਸ ਚੌਕੀ ਬਰਿਆਰ ਪੁਲਸ ਸਟੇਸ਼ਨ ਦੀਨਾਨਗਰ ਨੇ ਵੱਖ-ਵੱਖ ਸਥਾਨਾਂ ਤੋਂ 1,20,000 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ।ਏ. ਐੱਸ. ਆਈ. ਵਰਿੰਦਰ ਪਾਲ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਅਸਮਾਜਿਕ ਤੱਤਾਂ ਦੀ ਤਲਾਸ਼ ਵਿਚ ਜਾ ਰਹੇ ਸੀ ਕਿ ਮੁਖਬਰ ਨੇ ਸੂਚਿਤ ਕੀਤਾ ਕਿ ਪਿੰਡ ਬਰਿਆਰ ਵਿਚ ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਹੋ ਰਿਹਾ ਹੈ। ਇਸ 'ਤੇ ਪਿੰਡ ਬਰਿਆਰ ਦੇ ਬਾਹਰ ਰੇਡ ਕੀਤੀ ਗਈ ਤਾਂ ਕਮਲਾ ਪਤਨੀ ਜੱਸਾ ਨਿਵਾਸੀ ਬਰਿਆਰ ਤੇ ਸਲਵੰਤ ਪਤਨੀ ਪੰਮਾ ਝਾੜੀਆਂ ਵਿਚ ਨਾਜਾਇਜ਼ ਸ਼ਰਾਬ ਲੁਕਾ ਰਹੀ ਸੀ, ਜਿਨ੍ਹਾਂ ਨੂੰ 60 ਹਜ਼ਾਰ ਐੱਮ. ਐੱਲ. ਤੇ 60 ਹਜ਼ਾਰ ਐੱਮ. ਐੱਲ. ਸ਼ਰਾਬ ਸਣੇ ਕਾਬੂ ਕੀਤਾ ਗਿਆ। ਦੋਸ਼ੀਆਂ ਦੇ ਵਿਰੁੱਧ ਪੁਲਸ ਸਟੇਸ਼ਨ ਦੀਨਾਨਗਰ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਮਹਿੰਦਰਾ ਤੇ ਮੋਟਰਸਾਈਕਲ ਦੀ ਟੱਕਰ 'ਚ 1 ਦੀ ਮੌਤ
NEXT STORY