ਮਾਨਸਾ (ਅਮਰਜੀਤ ਚਾਹਲ) : ਰੂਸ ਤੇ ਯੂਕ੍ਰੇਨ 'ਚ ਬਣ ਰਹੇ ਜੰਗ ਦੇ ਹਾਲਾਤ ਕਾਰਨ ਭਾਰਤ ਤੋਂ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰਨ ਯੂਕ੍ਰੇਨ ਗਏ ਕਈ ਵਿਦਿਆਰਥੀ ਉੱਥੇ ਫਸੇ ਹੋਏ ਹਨ, ਜਿਸ ਕਾਰਨ ਵਿਦਿਆਰਥੀਆਂ ਦੇ ਮਾਪਿਆਂ 'ਚ ਚਿੰਤਾ ਪਾਈ ਜਾ ਰਹੀ ਹੈ। ਮਾਨਸਾ ਦੇ ਕਸਬਾ ਬਰੇਟਾ ਤੋਂ ਯੂਕ੍ਰੇਨ ਗਏ 3 ਵਿਦਿਆਰਥੀਆਂ 'ਚੋਂ 2 ਕਾਫੀ ਮੁਸ਼ੱਕਤ ਤੋਂ ਬਾਅਦ ਆਪਣੇ ਘਰਾਂ ਨੂੰ ਪਰਤ ਆਏ ਹਨ, ਜਦਕਿ ਇਕ ਨੌਜਵਾਨ ਅਜੇ ਵੀ ਉਥੋਂ ਵਾਪਸ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਾਪਸ ਪਰਤੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਅਤੇ ਉਹ ਯੂਕ੍ਰੇਨ 'ਚ ਫਸੇ ਹੋਰ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਸਰਕਾਰ ਤੋਂ ਗੁਹਾਰ ਲਗਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਤੋਂ ਨਾਰਾਜ਼ ਗੁਰਜੀਤ ਔਜਲਾ ਨੇ DGP ਨੂੰ ਲਿਖਿਆ ਪੱਤਰ, ਨਸ਼ਿਆਂ ਨੂੰ ਲੈ ਕੇ ਆਖੀ ਇਹ ਗੱਲ
ਮਾਨਸਾ ਦੇ ਕਸਬਾ ਬਰੇਟਾ ਦੇ 3 ਨੌਜਵਾਨ ਨਿਤਿਨ ਸ਼ਰਮਾ ਅਤੇ ਮਨਜਿੰਦਰ ਸਿੰਘ 2020 'ਚ ਤੇ ਪੀਯੂਸ਼ ਗੋਇਲ 2018 'ਚ 6 ਸਾਲਾ ਮੈਡੀਕਲ ਕੋਰਸ (ਐੱਮ.ਬੀ.ਬੀ.ਐੱਸ.) ਦੀ ਪੜ੍ਹਾਈ ਕਰਨ ਯੂਕ੍ਰੇਨ ਗਏ ਸਨ। ਤਿੰਨਾਂ ਦੀ ਪੜ੍ਹਾਈ ਚੰਗੀ ਚੱਲ ਰਹੀ ਸੀ ਕਿ ਰੂਸ ਅਤੇ ਯੂਕ੍ਰੇਨ ਦੇ ਸੰਬੰਧਾਂ 'ਚ ਆਈ ਖਟਾਸ ਨੇ ਉੱਥੇ ਪੜ੍ਹ ਰਹੇ ਨੌਜਵਾਨਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਚਿੰਤਤ ਕਰ ਦਿੱਤਾ ਹੈ। ਯੂਕ੍ਰੇਨ ਵਿੱਚ ਪੜ੍ਹਦੇ ਸਾਰੇ ਵਿਦਿਆਰਥੀ ਘਰ ਵਾਪਸੀ ਲਈ ਯਤਨਸ਼ੀਲ ਹਨ ਤੇ ਨਿਤਿਨ ਸ਼ਰਮਾ ਅਤੇ ਮਨਜਿੰਦਰ ਸਿੰਘ ਮੁਸ਼ਕਿਲਾਂ ਦੇ ਬਾਵਜੂਦ ਆਪਣੇ ਘਰ ਪਹੁੰਚ ਗਏ ਹਨ, ਜਦਕਿ ਪੀਯੂਸ਼ ਗੋਇਲ ਦੇ ਮਾਤਾ-ਪਿਤਾ ਅਜੇ ਵੀ ਉਸ ਦੀ ਵਾਪਸੀ ਦੀ ਉਡੀਕ ਕਰ ਰਹੇ ਹਨ।
ਇਹ ਵੀ ਪੜ੍ਹੋ : ਸਟ੍ਰਾਂਗ ਰੂਮਜ਼ ’ਚ ਰੱਖੀਆਂ EVM ਲਈ ਕੀਤੇ ਸਖ਼ਤ ਸੁਰੱਖਿਆ ਦੇ ਪ੍ਰਬੰਧ : ਡਿਪਟੀ ਕਮਿਸ਼ਨਰ
ਵਤਨ ਪਰਤੇ ਨਿਤਿਨ ਸ਼ਰਮਾ ਤੇ ਮਨਿੰਦਰ ਸਿੰਘ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਭਾਰਤੀ ਨੌਜਵਾਨ ਉਥੇ ਫਸੇ ਹੋਏ ਹਨ, ਜੋ ਭਾਰਤ ਆਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਡਾਣਾਂ ਦੀ ਗਿਣਤੀ ਘੱਟ ਹੋਣ ਕਾਰਨ ਦਿੱਕਤ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਲਾਤ ਵਿਗੜਨ ਕਾਰਨ ਕਈ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਜੋ ਚੱਲ ਰਹੀਆਂ ਹਨ, ਉਨ੍ਹਾਂ ਆਪਣਾ ਫਾਇਦਾ ਦੇਖ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਏਅਰਲਾਈਨਜ਼ ਨੇ ਪਹਿਲਾਂ 25 ਹਜ਼ਾਰ 'ਚ ਮਿਲਣ ਵਾਲੀ ਟਿਕਟ ਲਈ ਇਕ ਤੋਂ ਡੇਢ ਲੱਖ ਰੁਪਏ ਵਸੂਲਣੇ ਸ਼ੁਰੂ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ
ਯੂਕ੍ਰੇਨ ਤੋਂ ਪਰਤੇ ਨਿਤਿਨ ਸ਼ਰਮਾ ਤੇ ਮਨਜਿੰਦਰ ਸਿੰਘ ਦੇ ਪਿਤਾ ਰਾਕੇਸ਼ ਕੁਮਾਰ ਅਤੇ ਜੁਗਰਾਜ ਸਿੰਘ ਨੇ ਦੱਸਿਆ ਕਿ ਅੱਜ ਉਥੋਂ ਦੇ ਹਾਲਾਤ ਬਹੁਤ ਖ਼ਰਾਬ ਹੋ ਚੁੱਕੇ ਹਨ, ਜਿਸ ਕਰਕੇ ਉਥੋਂ ਆਉਣ ਵਾਲਿਆਂ ਨੂੰ ਫਲਾਈਟ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਇਕ ਫਲਾਈਟ 'ਚ ਸਿਰਫ 250 ਦੇ ਕਰੀਬ ਲੋਕ ਹੀ ਆ ਸਕਦੇ ਹਨ, ਅਜਿਹੇ 'ਚ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਜਲਦ ਤੋਂ ਜਲਦ ਹੋਰ ਫਲਾਈਟਾਂ ਦਾ ਪ੍ਰਬੰਧ ਕਰੇ ਅਤੇ ਉਥੇ ਫਸੇ ਲੋਕਾਂ ਨੂੰ ਭਾਰਤ ਵਾਪਸ ਲਿਆਂਦਾ ਜਾਵੇ।
ਇਹ ਵੀ ਪੜ੍ਹੋ : ਪਿੰਡ ਝਾਂਸ ਦੇ ਇਕ ਘਰ 'ਤੇ ਡਿੱਗੀ ਅਸਮਾਨੀ ਬਿਜਲੀ, ਹੋਇਆ ਭਾਰੀ ਨੁਕਸਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਰੂਪਨਗਰ ਵਿਖੇ 9ਵੀਂ ਜਮਾਤ ਦੇ ਵਿਦਿਆਰਥੀ ਨੇ ਨਹਿਰ 'ਚ ਮਾਰੀ ਛਾਲ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ
NEXT STORY