ਪਠਾਨਕੋਟ (ਧਰਮਿੰਦਰ) - ਯੂਕ੍ਰੇਨ ਅਤੇ ਰੂਸ ਵਿੱਚ ਲਗਾਤਾਰ ਵੱਧਦੇ ਹੋਏ ਤਣਾਅ ਨੂੰ ਲੈ ਕੇ ਜਿੱਥੇ ਦੁਨੀਆਂ ਦਾ ਹਰੇਕ ਦੇਸ਼ ਆਪਣੇ ਨਾਗਰਿਕਾਂ ਨੂੰ ਲੈ ਕੇ ਚੰਤਿਤ ਹੈ, ਉਥੇ ਹੀ ਭਾਰਤ ਦੇ ਵੀ ਕੁਝ ਲੋਕ ਯੂਕ੍ਰੇਨ 'ਚ ਫਸੇ ਹੋਏ ਹਨ। ਯੂਕ੍ਰੇਨ ’ਚ ਫਸੇ ਹੋਏ ਭਾਰਤੀਆਂ ਨੂੰ ਵਾਪਸ ਭਾਰਤ ਲੈ ਕੇ ਆਉਣ ਲਈ ਭਾਰਤ ਸਰਕਾਰ ਨੂੰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਇਸ ਦੌਰਾਨ ਜਿੱਥੇ ਦੇਸ਼ ਦੇ ਕਈ ਲੋਕ ਯੂਕ੍ਰੇਨ 'ਚ ਫਸੇ ਹੋਣ ਦਾ ਖ਼ਦਸ਼ਾ ਹੈ, ਉਥੇ ਹੀ ਪਠਾਨਕੋਟ ਦੇ ਵੀ 3 ਅਜਿਹੇ ਪਰਿਵਾਰ ਸਾਹਮਣੇ ਆਏ ਹਨ, ਜਿਨ੍ਹਾਂ ਦੇ ਬੱਚੇ ਯੂਕ੍ਰੇਨ ਸਿੱਖਿਆ ਹਾਸਲ ਕਰਨ ਗਏ ਹੋਏ ਹਨ।
ਪੜ੍ਹੋ ਇਹ ਵੀ ਖ਼ਬਰ - ਪ੍ਰੇਮਿਕਾ ਦੀ ਵਿਆਹ ਕਰਵਾਉਣ ਦੀ ਜ਼ਿੱਦ ਤੋਂ ਦੁੱਖੀ ਮੁੰਡੇ ਨੇ ਮੌਤ ਨੂੰ ਲਾਇਆ ਗਲ, ਰੋ-ਰੋ ਹਾਲੋ-ਬੇਹਾਲ ਹੋਈ ਮਾਂ
ਪਠਾਨਕੋਟ ’ਚ ਰਹਿ ਰਹੇ ਉਕਤ ਪਰਿਵਾਰ ਦੇ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਾ ਦੇ ਆਲਮ ’ਚ ਹਨ। ਪਰਿਵਾਰਾਂ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਸਰਕਾਰ ਜਲਦੀ ਉਨ੍ਹਾਂ ਦੇ ਬੱਚਿਆਂ ਨੂੰ ਭਾਰਤ ਵਾਪਸ ਲਿਆਉਣ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਬੱਚਿਆਂ ਦੇ ਮਾਤਾ-ਪਿਤਾ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਪੜ੍ਹਾਈ ਲਈ ਯੂਕ੍ਰੇਨ ਭੇਜਿਆ ਸੀ। ਯੂਕ੍ਰੇਨ ਅਤੇ ਰੂਸ ’ਚ ਲਗਾਤਾਰ ਵੱਧਦੇ ਹੋਏ ਤਣਾਅ ਨੂੰ ਲੈ ਕੇ ਉਨ੍ਹਾਂ ਦੇ ਬੱਚੇ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਲੁੱਕ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਦਾਜ ਦੇ ਲਾਲਚੀ ਪਤੀ ਨੇ ਪਤਨੀ ਦੇ ਗੁਪਤ ਅੰਗ ’ਤੇ ਸੁੱਟਿਆ ਤੇਜ਼ਾਬ, 1 ਮਹੀਨਾ ਪਹਿਲਾ ਹੋਇਆ ਸੀ ਵਿਆਹ
ਪਰਿਵਾਰ ਦੇ ਲੋਕਾਂ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਫੋਨ ਅਤੇ ਵੀਡੀਓ ਕਾਲ ਕਰਕੇ ਯੂਕ੍ਰੇਨ ਦੇ ਹਾਲਾਤਾਂ ਬਾਰੇ ਲਗਾਤਾਰ ਜਾਣਕਾਰੀ ਲੈ ਰਹੇ ਹਨ। ਉਹ ਇਸ ਹਾਲਾਤ ’ਚ ਕਿਵੇਂ ਰਹੇ ਹਨ, ਇਸ ਬਾਰੇ ਉਨ੍ਹਾਂ ਨੂੰ ਬਹੁਤ ਚਿੰਤਾ ਹੋ ਰਹੀ ਹੈ। ਉਕਤ ਪਰਿਵਾਰ ਭਾਰਤ ਸਰਕਾਰ ਤੋਂ ਬੱਚਿਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਵਾਰ-ਵਾਰ ਮੰਗ ਕਰ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਸ਼ਰਮਨਾਕ ਘਟਨਾ: ਦਫ਼ਨਾਉਣ ਦੀ ਥਾਂ ਪਿਤਾ ਨੇ ਕੂੜੇ ’ਚ ਸੁੱਟਿਆ ਨਵਜਾਤ ਮ੍ਰਿਤਕ ਬੱਚਾ, ਇੰਝ ਲੱਗਾ ਪਤਾ
ਮਾਤਮ ’ਚ ਬਦਲੀਆਂ ਖ਼ੁਸ਼ੀਆਂ, ਭੈਣ ਦੇ ਸ਼ਗਨ ਲਈ ਫਲਾਂ ਦੀ ਟੋਕਰੀ ਬਣਾਉਣ ਜਾ ਰਹੇ ਭਰਾ ਦੀ ਹਾਦਸੇ ’ਚ ਮੌਤ
NEXT STORY