ਫਿਰੋਜ਼ਪੁਰ (ਕੁਮਾਰ): ਇੱਕ ਕਰੀਬ 14 ਸਾਲ ਦੀ ਬੱਚੀ ਦੇ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ਵਿਚ ਥਾਣਾ ਆਰਿਫ਼ ਕੇ ਦੀ ਪੁਲਸ ਨੇ ਸਕੇ ਚਾਚੇ ਗੁਰਪ੍ਰੀਤ ਸਿੰਘ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 376, 506 ਅਤੇ ਪ੍ਰੋਟੈਕਸ਼ਨ ਆਫ਼ ਚਿਲਡਰਨ ਫਰੌਮ ਸੈਕਸੂਅਲ ਆਫੈਂਸ ਐਕਟ ਅਮੈਂਡਮੈਂਟ ਬਿੱਲ 2012, 2019 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਆਰਿਫ਼ ਕੇ ਦੇ ਸਬ-ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਬੱਚੀ ਦੀ ਮਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਆਪਣੇ ਪਤੀ ਦੇ ਨਾਲ 17 ਮਈ 2021 ਨੂੰ ਆਪਣੇ ਬਿਮਾਰ ਮਾਤਾ ਪਿਤਾ ਦਾ ਪਤਾ ਲੈਣ ਲਈ ਪੇਕੇ ਪਿੰਡ ਕਲੇਰ ਜ਼ਿਲ੍ਹਾ ਤਰਨਤਾਰਨ ਗਈ ਸੀ।
ਇਹ ਵੀ ਪੜ੍ਹੋ: ਡੇਰਾ ਮੁਖੀ ਦੀ ਰਿਹਾਈ ਲਈ ਗੁਰਦੁਆਰਾ ਸਾਹਿਬ ’ਚ ਅਰਦਾਸ ਕਰਨ ’ਤੇ ਹੰਗਾਮਾ, ਗ੍ਰੰਥੀ ਗ੍ਰਿਫ਼ਤਾਰ
ਸ਼ਿਕਾਇਤਕਰਤਾ ਦੇ ਅਨੁਸਾਰ ਉਸ ਨੇ ਆਪਣੀਆਂ 3 ਧੀਆਂ ਅਤੇ 2 ਪੁੱਤਰ ਆਪਣੀ ਦਰਾਣੀ ਹਰਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਦੇ ਕੋਲ ਛੱਡ ਦਿੱਤੇ ਸਨ। ਮਿਤੀ 17-18 ਮਈ ਦੀ ਰਾਤ ਨੂੰ ਜਦ ਉਸਦੇ ਬੱਚੇ ਕਮਰੇ ਵਿਚ ਸੁੱਤੇ ਹੋਏ ਸੀ ਤਾਂ ਉਨ੍ਹਾਂ ਦਾ ਚਾਚਾ ਗੁਰਪ੍ਰੀਤ ਸਿੰਘ ਵੀ ਉਨ੍ਹਾਂ ਦੇ ਹੀ ਕਮਰੇ ਵਿਚ ਸੁੱਤਾ ਹੋਇਆ ਸੀ ਅਤੇ ਚਾਚੀ ਹਰਜੀਤ ਕੌਰ ਆਪਣੇ ਬੱਚੇ ਦੇ ਨਾਲ ਬਾਹਰ ਸੁੱਤੀ ਹੋਈ ਸੀ। ਸ਼ਿਕਾਇਤਕਰਤਾ ਦੇ ਅਨੁਸਾਰ ਰਾਤ ਨੂੰ ਉਸਦੀ 14 ਸਾਲ ਦੀ ਬੱਚੀ ਸੁਖਦੀਪ ਕੌਰ (ਕਾਲਪਨਿਕ ਨਾਮ) ਨੂੰ ਉਸਦਾ ਚਾਚਾ ਗੁਰਪ੍ਰੀਤ ਸਿੰਘ ਚੁੱਕ ਕੇ ਆਪਣੇ ਕਮਰੇ ਵਿੱਚ ਲੈ ਗਿਆ, ਜਿੱਥੇ ਉਸ ਨੇ ਬੱਚੀ ਦੇ ਨਾਲ ਜ਼ਬਰਦਸਤੀ ਕੀਤੀ ਅਤੇ ਜਬਰ-ਜ਼ਿਨਾਹ ਕੀਤਾ। ਬੱਚੀ ਵੱਲੋਂ ਰੌਲਾ ਪਾਉਣ ਤੇ ਉਸਦੀ ਚਾਚੀ ਹਰਜੀਤ ਕੌਰ ਨੇ ਬੱਚੀ ਨੂੰ ਛੁਡਵਾਇਆ ਅਤੇ ਨਾਮਜ਼ਦ ਵਿਅਕਤੀ ਚਾਚਾ ਗੁਰਪ੍ਰੀਤ ਸਿੰਘ ਧਮਕੀਆਂ ਦਿੰਦਾ ਹੋਇਆ ਉਥੋਂ ਭੱਜ ਗਿਆ। ਉਨ੍ਹਾਂ ਨੇ ਦੱਸਿਆ ਕਿ ਪੁਲਸ ਵੱਲੋਂ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਗਿੱਦੜਬਾਹਾ ਹਲਕੇ ਵਿਚ ਬਲੈਕ ਫੰਗਸ ਦੇ 2 ਸ਼ੱਕੀ ਕੇਸ, ਇਕ ਦੀ ਮੌਤ
'ਕੋਰੋਨਾ' ਨੂੰ ਲੈ ਕੇ ਕਿਸਾਨਾਂ ਬਾਰੇ ਦਿੱਤੇ ਬਿਆਨ 'ਤੇ ਬੁਰੇ ਫਸੇ ਤ੍ਰਿਪਤ ਬਾਜਵਾ, ਕਾਰਵਾਈ ਦੀ ਉੱਠੀ ਮੰਗ
NEXT STORY