ਝਾਂਸੀ : ਉੱਤਰ ਪ੍ਰਦੇਸ਼ ਦੇ ਝਾਂਸੀ ਤੋਂ ਮਨੋਰੰਜਨ ਅਤੇ ਸੋਸ਼ਲ ਮੀਡੀਆ 'ਤੇ ਵੀਡੀਓ ਬਣਾਉਣ ਦੇ ਨਾਂ 'ਤੇ ਇੱਕ ਬੇਜ਼ੁਬਾਨ ਜੀਵ ਨਾਲ ਅਣਮਨੁੱਖੀ ਵਿਵਹਾਰ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੁੱਝ ਨੌਜਵਾਨਾਂ ਨੇ ਇੱਕ ਜ਼ਿੰਦਾ ਚੂਹੇ ਨੂੰ ਰੱਸੀ ਨਾਲ ਬੰਨ੍ਹ ਕੇ ਗੇਟ 'ਤੇ ਲਟਕਾ ਦਿੱਤਾ ਅਤੇ ਫਿਰ ਉਸ 'ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਨੌਜਵਾਨਾਂ ਵੱਲੋਂ ਇਸ ਪੂਰੀ ਘਟਨਾ ਦੀ ਵੀਡੀਓ ਮੋਬਾਈਲ ਕੈਮਰੇ ਵਿੱਚ ਰਿਕਾਰਡ ਕੀਤੀ ਗਈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਿੱਚ ਭਾਰੀ ਰੋਸ ਫੈਲ ਗਿਆ।
ਚੂਹੇ ਨਾਲ ਕੀਤੀ ਗਈ ਇਸ ਹੈਵਾਨੀਅਤ ਦੀ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੁੰਦਿਆਂ ਹੀ ਲੋਕਾਂ ਵੱਲੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾਣ ਲੱਗੀ। ਬੇਜ਼ੁਬਾਨ ਜੀਵ ਨਾਲ ਹੋਈ ਇਸ ਦਰਿੰਦਗੀ ਨੇ ਪਸ਼ੂ-ਪੰਛੀਆਂ ਪ੍ਰਤੀ ਇਨਸਾਨੀ ਸੰਵੇਦਨਸ਼ੀਲਤਾ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਮਾਮਲੇ ਦੇ ਤੂਲ ਫੜਨ ਤੋਂ ਬਾਅਦ ਪੁਲਸ ਨੇ ਵਾਇਰਲ ਵੀਡੀਓ ਦਾ ਤੁਰੰਤ ਨੋਟਿਸ ਲਿਆ। ਸ਼ਿਕਾਇਤ ਅਤੇ ਵੀਡੀਓ ਦੇ ਆਧਾਰ 'ਤੇ ਝਾਂਸੀ ਦੇ ਥਾਣਾ ਸ਼ਹਿਰ ਕੋਤਵਾਲੀ ਵਿਖੇ ਕਾਰਵਾਈ ਕਰਦਿਆਂ 4 ਨੌਜਵਾਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਸ ਨੇ ਦੋਸ਼ੀ ਜੁਨੈਦ ਕੁਰੈਸ਼ੀ, ਜ਼ੀਸ਼ਾਨ ਕੁਰੈਸ਼ੀ, ਆਸਿਫ਼ ਕੁਰੈਸ਼ੀ ਅਤੇ ਸਫ਼ੀਕ ਵਿਰੁੱਧ ਭਾਰਤੀ ਨਿਆਇ ਸੰਹਿਤਾ (BNS) ਦੀ ਧਾਰਾ 325 ਤਹਿਤ ਐੱਫ.ਆਈ.ਆਰ. ਨੰਬਰ 319/26 ਦਰਜ ਕਰ ਲਈ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸੀ.ਓ. ਸਿਟੀ ਪ੍ਰਿਯਾ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ਜ਼ਰੀਏ ਇਹ ਵੀਡੀਓ ਪੁਲਸ ਦੇ ਧਿਆਨ ਵਿੱਚ ਆਈ ਸੀ, ਜਿਸ ਵਿੱਚ ਜ਼ਿੰਦਾ ਚੂਹੇ 'ਤੇ ਪੈਟਰੋਲ ਪਾ ਕੇ ਸਾੜਨ ਦੀ ਘਟਨਾ ਦਿਖਾਈ ਦੇ ਰਹੀ ਸੀ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਸ਼ਹਿਰ ਕੋਤਵਾਲੀ ਵਿਖੇ ਤੁਰੰਤ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਬਾਕੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
5 ਰੁਪਏ ਦੇ ਲੇਜ਼ ਪੈਕਟ ’ਚ ਨਿਕਲੇ ਸਿਰਫ਼ 4 ਗ੍ਰਾਮ ਚਿਪਸ, ਪੈਪਸੀਕੋ ਨੂੰ ਦੇਣਾ ਪਵੇਗਾ 8,000 ਰੁਪਏ ਹਰਜਾਨਾ
NEXT STORY