ਲਾਡੋਵਾਲ, (ਰਵੀ)- ਅੱਜ ਸਵੇਰੇ 4-5 ਵਜੇ ਦੇ ਕਰੀਬ ਇਕ ਕਾਰ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨੂੰ ਤੋਡ਼ਦੀ ਹੋਈ ਪਿੰਡ ਦੀ ਧਰਮਸ਼ਾਲਾ ਦੀ ਕੰਧ ਨਾਲ ਜਾ ਟਕਰਾਈ ਤੇ ਕੰਧ ਵੀ ਤੋਡ਼ ਦਿੱਤੀ, ਜਿਸ ਕਾਰਨ ਕਾਰ ’ਚ ਬੈਠੇ 2 ਵਿਅਕਤੀ ਤੇ ਇਕ ਬੱਚਾ ਜ਼ਖਮੀ ਹੋ ਗਏ। ਪਿੰਡ ਦੇ ਸਰਪੰਚ ਅਮਰੀਕ ਸਿੰਘ ਨੇ ਦੱਸਿਆ ਕਿ ਇਹ ਕਾਰ ਹੈਬੋਵਾਲ ਤੋਂ ਲਾਡੋਵਾਲ ਸਾਈਡ ਨੂੰ ਆ ਰਹੀ ਸੀ, ਜੋ ਪਿੰਡ ਬਾਡ਼ੇਵਾਲ ਡੋਗਰਾਂ ਕੋਲ ਮੋਡ਼ ’ਤੇ ਆ ਕੇ ਬੇਕਾਬੂ ਹੋ ਗਈ ਤੇ ਬਿਜਲੀ ਦੇ ਖੰਭੇ ਨੂੰ ਤੋਡ਼ਦੀ ਹੋਈ ਧਰਮਸ਼ਾਲਾ ਦੀ ਕੰਧ ’ਚ ਜਾ ਵੱਜੀ। ਉਨ੍ਹਾਂ ਕਿਹਾ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਜੇਕਰ ਕਾਰ ਦੇ ਏਅਰਬੈਗ ਨਾਂ ਖੁੱਲ੍ਹਦੇ ਤਾਂ ਕਾਰ ’ਚ ਬੈਠੇ ਸਾਰੇ ਵਿਅਕਤੀ ਥਾਂ ’ਤੇ ਹੀ ਖਤਮ ਹੋ ਜਾਣੇ ਸਨ। ਜ਼ਖਮੀਆਂ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਅਤੇ ਜਿਨ੍ਹਾਂ ਦੀ ਹਾਲਤ ਠੀਕ ਦੱਸੀ ਜਾਂਦੀ ਹੈ।
ਕਾਰ ਦੇ ਖੰਭੇ ਨਾਲ ਟਕਰਾਉਣ ਕਾਰਨ ਬਿਜਲੀ ਦਾ 6 ਘੰਟੇ ਦਾ ਕੱਟ 13 ਘੰਟੇ ’ਚ ਤਬਦੀਲ ਹੋਇਆ
ਬੇਕਾਬੂ ਹੋਈ ਕਾਰ ਦੇ ਖੰਭੇ ’ਚ ਲੱਗਣ ਕਾਰਨ ਅੱਜ ਸਾਰਾ ਦਿਨ ਬਿਜਲੀ ਨਾ ਆਉਣ ਕਾਰਨ ਲੋਕਾਂ ਨੇ ਇਸ ਅੱਤ ਦੀ ਗਰਮੀ ’ਚ ਸੰਤਾਪ ਭੋਗਿਆ। ਬਿਜਲੀ ਦੇ ਐਲਾਨੇ ਕੱਟ ਮੁਤਾਬਕ 1 ਤੋਂ 3 ਵਜੇ ਤੱਕ ਬਿਜਲੀ ਆਉਣ ਦਾ ਸਮਾਂ ਸੀ ਪਰ ਪਿੰਡ ਚੂਹਡ਼ਪੁਰ ਨਜ਼ਦੀਕ ਇਕ ਆਲਟੋ ਕਾਰ ਖੰਬੇ ਨਾਲ ਟਕਰਾ ਗਈ, ਜਿਸ ਕਾਰਨ 6 ਘੰਟਿਆਂ ਦਾ ਕੱਟ 13 ਘੰਟਿਅਾ ’ਚ ਤਬਦੀਲ ਹੋ ਗਿਆ। ਜੋ ਦੁਕਾਨਦਾਰ ਬਿਜਲੀ ’ਤੇ ਨਿਰਭਰ ਸਨ ਉਨ੍ਹਾਂ ਨੂੰ ਸਿਰਫ ਆਪਣੀਆਂ ਦੁਕਾਨਾਂ ਖੋਲ੍ਹ ਕੇ ਬੈਠਣਾ ਪਿਆ ਤੇ ਕੋਈ ਕੰਮ ਨਹੀਂ ਕੀਤਾ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
NEXT STORY