ਫਿਲੌਰ (ਸੋਨੂੰ)- ਫਿਲੌਰ ਵਿਚ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦਰਦਨਾਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਬੱਚੇ ਸਮੇਤ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਕਾਬਕ ਪਿੰਡ ਬੁਰਜ ਪੁਖ਼ਤਾ ਵਿਖੇ ਆਟੋ ਅਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋਣ ਕਾਰਨ ਦਰਦਨਾਕ ਹਾਦਸਾ ਵਾਪਰਿਆ। ਸਵਾਰੀਆਂ ਨਾਲ ਭਰਿਆ ਆਟੋ ਝੰਡੀ ਪੀਰ ਕੰਡਿਆਣਾ ਤੋਂ ਫਿਲੌਰ ਵੱਲ ਨੂੰ ਆ ਰਿਹਾ ਸੀ ਤਾਂ ਫਿਲੌਰ ਨੇੜੇ ਪਿੰਡ ਬੁਰਜ ਪੁਖ਼ਤਾ ਛਿਛੌਵਾਲ ਵਿਖੇ ਇਕ ਕਾਰ ਨਾਲ ਟੱਕਰ ਹੋ ਗਈ। ਜਿਸ ਕਾਰਨ ਆਟੋ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਉਸ ਵਿੱਚ ਸਵਾਰ ਰਾਣੀ, ਸੁਨੀਤਾ ਅਤੇ ਮਨਜੀਤ ਸਿੰਘ ਵਾਸੀ ਝੰਡੀ ਪੀਰ ਕੰਡਿਆਣਾ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: ਪੰਜਾਬ 'ਚ 23 ਅਗਸਤ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ, ਸਖ਼ਤ ਹੁਕਮ ਹੋ ਗਏ ਜਾਰੀ
ਹਾਦਸੇ ਦੌਰਾਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਪਛਾਣ ਨਿਰਮਲ, ਅਮਰ ਚੰਦ, ਮੁਖਤਿਆਰ ਅਤੇ ਇਕ ਬੱਚੇ ਗੰਭੀਰ ਜ਼ਖ਼ਮੀ ਹੋ ਗਿਆ। ਇਸ ਸਬੰਧੀ ਡਾਕਟਰ ਨੀਰਜ ਸੋਢੀ ਨੇ ਕਿਹਾ ਕਿ ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਜਦਕਿ ਬਾਕੀ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਫਿਰ ਚਰਚਾ 'ਚ 'ਕੁੱਲ੍ਹੜ ਪਿੱਜ਼ਾ ਕੱਪਲ', Uk 'ਚ ਛਿੜਿਆ ਨਵਾਂ ਵਿਵਾਦ
ਪੁਲਸ ਨੇ ਮੌਕੇ ਉਤੇ ਪਹੁੰਚ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਸਮਾਜ ਸੇਵੀ ਮਤਵਿੰਦਰ ਸਿੰਘ ਸੋਨੂੰ ਮਾਲਕ ਬੇਕਰੀ ਵਾਲੇ ਨੇ ਕਿਹਾ ਕਿ ਹਾਦਸਾ ਹੋਣ ਉਪਰੰਤ ਇਕ ਗੱਲ ਸ਼ਰਮਸਾਰ ਕਰਨ ਵਾਲੀ ਵਿਖਾਈ ਦਿੱਤੀ ਕਿ ਲੋਕ ਹਾਦਸਾ ਹੋਣ ਉਪਰੰਤ ਹਾਦਸੇ ਦੀ ਵੀਡੀਓ ਬਣਾਉਂਦੇ ਰਹੇ ਪਰ ਕਿਸੇ ਨੇ ਵੀ ਜ਼ਖ਼ਮੀਆਂ ਦੀ ਮਦਦ ਨਹੀਂ ਕੀਤੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਡੀ ਥੋੜ੍ਹੀ ਮਦਦ ਕਰਨ ਨਾਲ ਕਿਸੇ ਦੀ ਜਾਨ ਬਚਦੀ ਹੈ ਤਾਂ ਸਾਨੂੰ ਮਦਦ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: ਇਰਾਨ-ਇਜ਼ਰਾਈਲ ਯੁੱਧ ਦਾ ਪੰਜਾਬ 'ਚ ਵੀ ਅਸਰ, ਅੰਮ੍ਰਿਤਸਰ ਤੋਂ ਦੁਬਈ ਦੀਆਂ ਫਲਾਈਟਾਂ ਰੱਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੁੱਖ ਅਧਿਆਪਕਾ ਨੂੰ ਧਮਕੀ ਦੇ ਕੇ 25000 ਰੁਪਏ ਠੱਗੇ
NEXT STORY