ਇੰਫਾਲ-ਸੁਰੱਖਿਆ ਜਵਾਨਾਂ ਨੇ ਮਣੀਪੁਰ ’ਚ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਨਾਲ ਸਬੰਧਤ 3 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਪਾਬੰਦੀਸ਼ੁਦਾ ਪੀਪਲਜ਼ ਲਿਬਰੇਸ਼ਨ ਆਰਮੀ ਦੀ ਇਕ ਮਹਿਲਾ ਕਾਰਕੁੰਨ ਨੂੰ ਇੰਫਾਲ ਪੱਛਮੀ ਜ਼ਿਲੇ ਦੇ ਹਾਓਬਾਮ ਮਾਰਕ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਦੇ ਨਾਲ ਹੀ, ਪਾਬੰਦੀਸ਼ੁਦਾ ਕਾਂਗਲੀਪਾਕ ਕਮਿਊਨਿਸਟ ਪਾਰਟੀ ਦੇ ਇਕ ਸਰਗਰਮ ਵਰਕਰ ਨੂੰ ਜਬਰਦਸਤੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ ਇਕ ਹੋਰ ਅੱਤਵਾਦੀ ਨੂੰ ਇੰਫਾਲ ਪੂਰਬੀ ਜ਼ਿਲੇ ਦੇ ਖੁਰਈ ਥਾਂਗਜਾਮ ਲੇਈਕਾਈ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਸਰਕਾਰੀ ਦਫ਼ਤਰ 'ਚ ਚੱਲੀ ਗੋਲੀ! ਮਚ ਗਈ ਭਾਜੜ, 2 ਲੋਕ ਜ਼ਖਮੀ
NEXT STORY