ਨਾਭਾ(ਜਗਨਾਰ) - ਅੱਜ ਨਾਭਾ ਨੇੜੇ ਪਿੰਡ ਸਮਲਾ ਕੋਲੋਂ ਦੀ ਲੰਘਦੀ ਨਹਿਰ 'ਚੋਂ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਬਖਸੀਵਾਲਾ ਦੇ ਏ. ਐੱਸ. ਆਈ. ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਕਤ ਔਰਤ ਦੀ ਲਾਸ਼ ਨੂੰ ਨਹਿਰ 'ਤੋਂ ਕੱਢ ਕੇ ਕਬਜ਼ੇ 'ਚ ਲੈ ਕੇ ਮੌਰਚਰੀ 'ਚ ਰੱਖਵਾ ਦਿੱਤਾ ਗਿਆ ਹੈ ਅਤੇ ਅਣਪਛਾਤੀ ਲਾਸ਼ ਮਿਲਣ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੋਕਾਂ ਦੀ ਸਿਹਤ ਨਾਲ ਹੋ ਰਿਹੈ ਖਿਲਵਾੜ, ਸਿਹਤ ਵਿਭਾਗ ਚੁੱਪ
NEXT STORY